Friday, March 6, 2026

ਮੰਤਰੀ ਜੋਸ਼ੀ ਵਲੋਂ ਹਿਮਾਚਲ ਭਵਨ ਨੂੰ ਇੱਕ ਲੱਖ ਦਾ ਚੈੱਕ ਭੇਂਟ

PPN1005201502

ਅੰਮ੍ਰਿਤਸਰ, 10 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰਾਂ ਅਤੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਹਿਮਾਚਲ ਸੁਧਾਰ ਸਭਾ ਸਿਟੀ ਸੇਂਟਰ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਂਟ ਕੀਤਾ।ਇਸ ਗ੍ਰਾਂਟ ਦੀ ਵਰਤੋਂ ਸੰਸਥਾ ਵਲੋਂ ਹਿਮਾਚਲ ਭਵਨ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਕੀਤੀ ਜਾਵੇਗੀ।ਸੰਸਥਾ ਦੇ ਮੁੱਖੀ ਵੇਦ ਪ੍ਰਕਾਸ਼ ਅਤੇ ਮੈਂਬਰਾਂ ਵਲੋਂ ਮੰਤਰੀ ਅਨਿਲ ਜੋਸ਼ੀ ਦਾ ਧੰਨਵਾਦ ਕਰਦਿਆਂ ਦਸਿਆ ਕਿ ਲੰਮੇ ਸਮੇਂ ਤੋਂ ਮਾਨਯੋਗ ਮੰਤਰੀ ਅਨਿਲ ਜੋਸ਼ੀ ਜੀ ਇਸ ਸੰਸਥਾ ਦੇ ਨਾਲ ਜੁੜੇ ਹੋਏ ਹਨ ਅਤੇ ਹਮੇਸ਼ਾਂ ਹਿਮਾਚਲ ਤੋਂ ਆਏ ਹੋਏ ਲੋਕਾਂ ਦਾ ਉਨਾਂ ਸਾਥ ਦਿੱਤਾ ਹੈ। ਇਸ ਮੋਕੇ ਸ਼੍ਰੀ ਅਨਿਲ ਜੋਸ਼ੀ ਨੇ ਕਿਹਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਹਰ ਵਰਗ ਦੇ ਲੋਕਾਂ ਬਾਰੇ ਸੋਚਿਆ ਹੈ, ਚਾਹੇ ਉਹ ਵਪਾਰੀ ਹੋਵੇ ਜਾਂ ਇਕ ਆਮ ਵਿਅਕਤੀ । ਜਨ-ਧਨ ਯੋਜਨਾ ਦੋਰਾਨ ਕਰੋੜਾ ਲੋਕਾਂ ਦੇ ਖਾਤੇ ਖੁੱਲੇ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਅਟੱਲ ਪੈਂਸ਼ਨ ਯੋਜਨਾ ਦਾ ਕਰੋੜਾਂ ਲੋਗ ਲਾਭ ਉਠਾਉਣਗੇ।ਉਹਨਾਂ ਨੇ ਬੇਟੀ ਬਚਾਓ ਬੇਟੀ ਪੜਾਓ ਦਾ ਨਾਰਾ ਦੇ ਕੇ, ਬੇਟੀ ਲਈ ਮੁਫਤ ਸਿਖਿਆ ਦਾ ਪ੍ਰਬੰਧ ਕਰਵਾਇਆ।ਇਸ ਮੋਕੇ ਤੇ ਪ੍ਰਸ਼ੋਤਮ ਸ਼ਰਮਾ, ਤਿਲਕ ਰਾਜ ਸ਼ਰਮਾ, ਸ਼ਬੀ ਲਾਲ, ਰਿਖ?ਖੀ ਰਾਮ, ਨਰੇਸ਼ ਕੁਮਾਰ, ਮਦਨ ਜੋਸ਼ੀ, ਵਿਸ਼ਾਲ ਲਾਗਵਲ, ਰਾਜ ਕੁਮਾਰ, ਪ੍ਰੇਮ ਸ਼ਰਮਾ, ਜੋਗਿੰਦਰ ਸ਼ਰਮਾ ਅਤੇ ਸੁਖਦੇਵ ਸ਼ਰਮਾ ਆਦਿ ਮੋਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply