Sunday, March 22, 2026

 ਅੰਨੇਵਾਹ ਫਾਇਰਿੰਗ ਨਾਲ ਜੰਡਿਆਲਾ ਗੁਰੂ ਵਿੱਚ ਦਹਿਸ਼ਤ ਵਾਲਾ ਮਾਹੋਲ

PPN1105201511

ਜੰਡਿਆਲਾ ਗੁਰੂ, 11 ਮਈ (ਹਰਿੰਦਰਪਾਲ ਸਿੰਘ) – ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਕਲ੍ਹ ਦੇਰ ਸ਼ਾਮ ਕਰੀਬ 9.00 ਵਜੇ ਜੰਡਿਆਲਾ ਗੁਰੂ ਨੇੜੇ ਘਾਹ ਮੰਡੀ ਚੋਂਕ ਗਲੀ ਪੁਰਾਣਾ ਗੇਟ ਵਿੱਚ ਅੰਨੇਵਾਹ ਫਾਇਰਿੰਗ ਨੇ ਪੂਰੇ ਜੰਡਿਆਲਾ ਗੁਰੂ ਵਿੱਚ ਦਹਿਸ਼ਤ ਵਾਲਾ ਮਾਹੋਲ ਬਣਾ ਦਿੱਤਾ। ਐਤਵਾਰ ਦਾ ਦਿਨ ਹੋਣ ਕਰਕੇ ਘਟਨਾ ਸਮੇਂ ਆਵਾਜਾਈ ਘੱਟ ਸੀ, ਜਦਕਿ ਇਸ ਜਗ੍ਹਾਂ ਤੇ ਜਨਤਾ ਦੀ ਆਵਾਜਾਈ ਲੱਗੀ ਰਹਿੰਦੀ ਹੈ। ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਦਿੱਤੇ ਬਿਆਨਾਂ ਅਨੁਸਾਰ ਗੁਰਵਿੰਦਰ ਸਿੰਘ ਉਰਫ ਗਿੰਦੂ ਉਮਰ ਕਰੀਬ 23 ਸਾਲ ਵਾਸੀ ਪਿੰਡ ਜਾਣੀਆਂ ਨੇ ਦੱਸਿਆ ਕਿ ਉਹ ਅਤੇ ਉਸ ਦੇ ਦੋਸਤ ਨਵਰੂਪ ਸੇਠੀ, ਕਿਰਪਾਲ ਸਿੰਘ ਮਲਹੋਤਰਾ ਉਰਫ ਗੋਬਿੰਦ ਅਪਨੇ ਦੋਸਤ ਅਕਾਸ਼ਦੀਪ ਸਿੰਘ ਉਰਫ ਵਿਲੀਅਮ ਦੇ ਘਰ ਪੁਰਾਣਾ ਗੇਟ ਦੇ ਬਾਹਰ ਖੜੇ ਸੀ ਕਿ ਦੋ ਕਾਰਾਂ ਵਿੱਚ ਸਵਾਰ 8-10 ਲੜਕੇ ਉਤਰੇ ਅਤੇ ਅਰਸ਼ਦੀਪ ਸਿੰਘ ਉਰਫ ਕੰਗ ਮੁਹੱਲਾ ਸ਼ੇਖੂਪੁਰਾ, ਗੁਰਪ੍ਰੀਤ ਸਿੰਘ ਵਾਸੀ ਪਿੰਡ ਅਲੀਆ ਨੇੜੇ ਨਾਗੋਕੇ ਨੇ ਉਨਾਂ ਨੂੰ ਦੇਖਕੇ ਜਾਨੋਂ ਮਾਰਨ ਦੀ ਕੋਸ਼ਿਸ਼ ਨਾਲ ਉਨਾਂ ‘ਤੇ ਅੰਨੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਉਨਾਂ ਨੇ ਗਲੀ ਵਿੱਚ ਹੀ ਖੜੀ ਇੱਕ ਕਾਰ ਦੇ ਪਿੱਛੇ ਲੁੱਕ ਕੇ ਅਪਣੀ ਜਾਨ ਬਚਾਈ, ਪਰ ਫਿਰ ਵੀ ਹਮਲਾਵਰ ਗੋਲੀਆਂ ਚਲਾਉਂਦੇ ਰਹੇ।ਗੋਲੀਆਂ ਦੀ ਆਵਾਜ ਸੁਣ ਕੇ ਜਦ ਮੁਹੱਲੇ ਵਾਲੇ ਇੱਕਠੇ ਹੋਏ ਤਾਂ ਸਾਰੇ ਹਮਲਾਵਰ ਭੱਜ ਗਏ।
ਇਹਨਾਂ ਦੋਹਾਂ ਗਰੁੱਪਾਂ ਦੇ ਵਿੱਚ 4-5 ਦਿਨ ਪਹਿਲਾਂ ਵੀ ਤਕਰਾਰਬਾਜ਼ੀ ਹੋਈ ਸੀ, ਜੋ ਗੋਲੀਬਾਰੀ ਵਿੱਚ ਬਦਲ ਗਈ।ਇਸ ਗੋਲਾਬਾਰੀ ਦੋਰਾਨ ਤਿੰਨ ਰਾਹਗੀਰ ਚਮਨ ਲਾਲ, ਜਗਤਾਰ ਸਿੰਘ ਅਤੇ ਸੰਦੀਪ ਸਿੰਘ ਜਖਮੀ ਹੋ ਗਏ, ਜਿਨਾਂ ਨੂੰ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ।ਮੋਕਾ ਵਾਰਦਾਤ ‘ਤੇ ਤੁਰੰਤ ਡੀ ਐਸ ਪੀ ਜੰਡਿਆਲਾ ਭਗਵੰਤ ਸਿੰਘ, ਐਸ ਐਚ ਉ ਜੰਡਿਆਲਾ ਸ਼ਿਵਦਰਸ਼ਨ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਹੋਏ ਸਨ।ਸਵੇਰੇ ਐਸ ਐਸ ਪੀ ਜਸਦੀਪ ਸਿੰਘ, ਐਸ ਪੀ ਇੰਵੈਸਟੀਗੇਸ਼ਨ ਮਨੋਹਰ ਲਾਲ ਵੀ ਮੋਕਾ ਵਾਰਦਾਤ ਤੇ ਪਹੁੰਚੇ ਅਤੇ ਮੁਆਇਨਾ ਕੀਤਾ।ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਪਰਚਾ ਨੰਬਰ 120 ਧਾਰਾ 307, 427, 148, 149, ਆਈ ਪੀ ਸੀ 25, 27, 54, 59 ਆਰਮਡ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply