Saturday, May 23, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ‘ਗੁਰਮਤਿ ਸਿ’ਖ ਸਿਧਾਤਾਂ ਦੀਆਂ ਕਲਾਸਾਂ ਆਰੰਭ

PPN1105201519

ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ) – ਸਿੱਖ ਪੰਥ ਵਿੱਚ ਆਏ ਪਤਿਤਪੁਣੇ ਦੀ ਲਹਿਰ ਨੂੰ ਠ’ਲ ਪਾਉਣ ਲਈ ਅਤੇ ਬੱਚਿਆਂ ਅੰਦਰ ਸ਼ੁਰੂ ਤੋਂ ਹੀ ਗੁਰ ਸਿੱਖੀ ਸਿਧਾਂਤਾਂ ਦੀ ਦ੍ਰਿੜਤਾ ਸਥਾਪਿਤ ਕਰਨ ਦੇ ਉਦੇਸ਼ ਨਾਲ ਭਾਈ ਵੀਰ ਸਿੰਘ ਅਕੈਡਮੀ ਦੀ ਸਥਾਪਨਾ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖੱਨੇ ਵਾਲਿਆਂ ਵੱਲੋਂ ਜੂਨ 2006 ਵਿੱਚ ਕੀੳੀ ਗਈ ਜਿਸ ਵਿੱਚ ਜਲੰਧਰ ਸ਼ਹਿਰ ਵਿੱਚ ਸਿੱਖ ਮਿਸ਼ਨਰੀ ਕਾਲਜ ਦੇ ਸਹਿਯੋਗ ਨਾਲ ਦੋ ਸਾਲਾ ਗੁਰਮਤਿ ਕੋਰਸ ਸ਼ੁਰੂ ਕੀਤਾ ਗਿਆ । ਇਸ ਸਮੇਂ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਇਸ ਦੀਆਂ ਬ੍ਰਾਂਚਾਂ ਚੀਫ਼ ਖ਼ਾਲਸਾ ਦੀਵਾਨ ਦੇ ਚਾਰ ਸਕੂਲਾਂ ਜੀ.ਟੀ.ਰੋਡ, ਇੰਟਰਨੈਸ਼ਨਲ ਸਕੂਲ, ਮਜੀਠਾ ਬਾਈਪਾਸ ਅਤੇ ਗੋਲਡਨ ਐਵੀਨਿਊ ਵਿਖੇ 2012 ਤੋਂ ਚੱਲ ਰਹੀਆਂ ਹਨ।ਭਾਈ ਵੀਰ ਸਿੰਘ ਅਕੈਡਮੀ ਦੇ ਮੁਖ ਉਦੇਸ਼ ਦੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਸੋਚ ਨਾਲ ਜੋੜਨ ਲਈ ਗੁਰਬਾਨੀ, ਸਿੱਖ ਇਤਿਹਾਸ, ਸਿੱਖ ਰਹਿਤ ਮਰਿਆਦਾ ਅਤੇ ਸਿੰਖ ਫਿਲਾਸਫੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਬੱਚੇ ਕੇਸਾਂ ਦੀ ਸੰਭਾਲ, ਦਸਤਾਰ ਸਜਾਉਣ ਅਤੇ ਅੰਮ੍ਰਿਤ ਛੱਕ ਕੇ ਗੁਰੂ ਦੇ ਸਿੰਘ ਸਜਣ ਅਤੇ ਦੂਸਰੇ ਬੱਚਿਆਂ ਨੂੰ ਗੁਰਸਿੱਖੀ ਸਿਧਾਂਤਾਂ ਦੇ ਸੁਨਹਿਰੀ ਅਸੂਲਾਂ ਬਾਰੇ ਜਾਣਕਾਰੀ ਦੇਣ ਅਤੇ ਗੁਰੂ ਨਾਲ ਜੋੜ ਸਕਣ । ਇਸ ਕੋਰਸ ਲਈ ਬੱਚਿਆਂ ਕੋਲੋਂ ਕੋਈ ਫੀਸ ਨਹੀਂ ਲਈ ਜਾਂਦੀ ਸਗੋਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਵਜੀਫਾ ਵੀ ਦਿੱਤਾ ਜਾਂਦਾ ਹੈ ਅਤੇ ਕੋਰਸ ਦੀ ਸਮਾਪਤੀ ਉਪਰੰਤ ਪਹਿਲੀਆਂ ਪੰਜ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਦਿੱਤੇ ਜਾਂਦੇ ਹਨ ।
ਚੀਫ਼ ਖ਼ਾਲਸਾ ਦੀਵਾਨ ਚੈਰੀਟਬੇਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਮਨਾਉਂਦੇ ਹੋਏ ਨਵੇਂ ਸੈਸ਼ਨ ਦੀ ਆਰੰਭਤਾ ਲਈ ਅਰਦਾਸ ਕੀਤੀ ਗਈ । ਬੱਚਿਆਂ ਦੇ ਟੈਸਟ ਅਤੇ ਇੰਟਰਵਿਊ ਉਪਰੰਤ 140 ਬੱਚਿਆਂ ਦੀ ਚੋਣ ਹੋਈ । ਇਸ ਮੌਕੇ ਭਾਈ ਵੀਰ ਸਿੰਘ ਅਕੈਡਮੀ ਤੋਂ ਸ. ਉਜਾਗਰ ਸਿੰਘ, ਡਾ: ਪਰਮਜੀਤ ਸਿੰਘ, ਸ. ਜੰਗ ਬਹਾਦਰ ਸਿੰਘ, ਜੀ. ਟੀ. ਰੋਡ ਦੇ ਮੈਂਬਰ ਇੰਚਾਰਜ ਸ. ਹਰਮਿੰਦਰ ਸਿੰਘ, ਸ. ਸੰਤੋਖ ਸਿੰਘ ਸੇਠੀ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਪ੍ਰਿੰਸਪਲ ਸ਼੍ਰੀਮਤੀ ਰਿਪੁਦਮਨ ਸਿੰਘ, ਪ੍ਰਿੰਸੀਪਲ ਸ਼੍ਰੀਮਤੀ ਦਪਿੰਦਰ ਕੌਰ, ਪ੍ਰਿੰਸੀਪਲ ਸ਼੍ਰੀਮਤੀ ਸਤਿੰਦਰ ਕੌਰ ਮਰਵਾਹਾ, ਧਾਰਮਿਕ ਅਧਿਆਪਕਾਵਾਂ ਸ਼੍ਰੀਮਤੀ ਸੁਖਜੀਤ ਕੌਰ, ਸ਼੍ਰੀਮਤੀ ਹਰਪ੍ਰੀਤ ਸੋਢੀ, ਸ਼੍ਰੀਮਤੀ ਕਲਿਆਣ ਕੋਰ, ਸ. ਯਾਦਵਿੰਦਰ ਸਿੰਘ ਅਤੇ ਜਸਪਾਲ ਸਿੰਘ ਹਾਜ਼ਰ ਸਨ । ਇਸ ਮੌਕੇ ਭਾਈ ਵੀਰ ਸਿੰਘ ਅਕੈਡਮੀ ਦੇ ਪ੍ਰਬੰਧਕਾਂ ਨੂੰ ਸਕੂਲ ਦੇ ਮੈਂਬਰ ਇੰਚਾਰਜ ਸ. ਹਰਮਿੰਦਰ ਸਿੰਘ ਅਤੇ ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ ।

Check Also

ਖਾਲਸਾ ਕਾਲਜ ਇੰਜੀ. ਵਲੋਂ ‘ਹੁਨਰ ਅਤੇ ਸਿੱਖਿਆ ਵਿਸ਼ੇ `ਤੇ 6 ਦਿਨਾਂ  ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply