
ਪਠਾਨਕੋਟ, 11 ਮਈ (ਪ.ਪ) – ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਦੇ ਅੰਤਰ-ਰਾਸ਼ਟਰੀ ਬਾਰਡਰ ਦੇ 150 ਫੁੱਟ ਦੇ ਘੇਰੇ ਅੰਦਰ ਸਮੇਤ ਸੀਮਾ ਸੁਰੱਖਿਆ ਵਾੜ ਦੇ 22 ਫੁੱਟ ਬਾਰਡਰ ਟਰੈਕ ਅੰਦਰ ਬੀ.ਟੀ. ਕਾਟਨ, ਗੰਨਾ, ਮੱਕੀ ਅਤੇ ਹੋਰ ਉਚੀਆਂ ਫਸਲਾਂ ਬੀਜਣ ਤੇ ਉਗਾਉਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।ਉਨ੍ਹਾਂ ਨੇ ਇੱਕ ਹੋਰ ਹੁਕਮ ਰਾਹੀਂ ਤਹਿਸੀਲ ਤੇ ਜ਼ਿਲ੍ਹਾ ਪਠਾਨਕੋਟ ਵਿੱਚ ਪਿੰਡ ਲਮੀਣੀ, ਸਿਉਂਟੀ, ਮਨਵਾਲ ਅਤੇ ਮਾਮੂਨ ਵਿਖੇ ਦੋ ਅਮੂਨੀਸਨ ਸਬ ਡੀਪੂ ਦੇ ਆਲੇ-ਦੁਆਲੇ 1000 ਗਜ ਦੇ ਘੇਰੇ ਅੰਦਰ ਫਸਲਾਂ ਦੀ ਰਹਿੰਦ-ਖੂਹਦ ਨੂੰ ਸਾੜਨ, ਪਟਾਕੇ ਚਲਾਉਣ ਅਤੇ ਕਿਸੇ ਕਿਸਮ ਦੀ ਉਸਾਰੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਇੱਕ ਹੋਰ ਹੁਕਮ ਰਾਹੀਂ ਸਬ ਡਿਵੀਜ਼ਨ ਪਠਾਨਕੋਟ ਵਿੱਚ ਅਮੂਨੀਸਨ ਕੋਏ ਅਰਡੀਨੈਸ ਟਰਾਂਸਿਟ ਗਰੁੱਪ ਦੇ ਆਲੇ ਦੁਆਲੇ 50 ਮੀਟਰ ਦੇ ਘੇਰੇ ਵਿੱਚ ਫਸਲਾਂ ਦੀ ਰਹਿੰਦ-ਖੂਹਦ ਨੂੰ ਸਾੜਨ, ਪਟਾਕੇ ਚਲਾਉਣ ਅਤੇ ਕਿਸੇ ਕਿਸਮ ਦੀ ਉਸਾਰੀ ਕਰਨ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਤੁਰੰਤ ਲਾਗੂ ਹੋ ਕੇ 31 ਜੁਲਾਈ, 2015 ਤੱਕ ਲਾਗੂ ਰਹਿਣਗੇ।
Punjab Post Daily Online Newspaper & Print Media