
ਅੰਮ੍ਰਿਤਸਰ, 12 ਮਈ (ਗੁਰਚਰਨ ਸਿੰਘ)- ਕਰਾਂਤੀਕਾਰੀ ਦੇਸ਼ ਭਗਤ ਸ਼ਹੀਦ ਭਗਤ ਸਿੰਘ ਦੇ ਖਿਲਾਫ ਆਏ ਮਹਾਤਮਾ ਗਾਂਧੀ ਦੇ ਪੜ-ਪੋਤਰੇ ਤੁਸ਼ਾਰ ਗਾਂਧੀ ਦੇ ਖਿਲਾਫ ਸਿੱਖਾਂ ਵਿੱਚ ਉਸ ਵੇਲੇ ਰੋਸ ਦੇਖਣ ਨੂੰ ਮਿਲਿਆ, ਜਦ ਸੁਲਤਾਨਵਿੰਡ ਨਹਿਰ ਕੰਢੇ ਪੁਲਿਸ ਚੌਂਕੀ ਦੇ ਸਾਹਮਣੇ ਤੁਸ਼ਾਰ ਗਾਂਧੀ ਤੇ ਮਹਾਤਮਾ ਗਾਂਧੀ ਦੇ ਖਿਲਾਫ ਰੋਹ ਦਾ ਪ੍ਰਗਟਾਵਾ ਕਰਦਿਆਂ ਯੂਥ ਸਿੱਖ ਕੌਂਸਲ ਅਤੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਵੱਲੋਂ ਜੋਰਦਾਰ ਨਾਅਰੇਬਾਜੀ ਕਰਕੇ ਤੁਸ਼ਾਰ ਗਾਂਧੀ ਦਾ ਪੁਤਲਾ ਫੂਕਿਆ ਗਿਆ।
ਇਸ ਅਵਸਰ ‘ਤੇ ਗੱਲਬਾਤ ਕਰਦਿਆਂ ਯੂਥ ਸਿੱਖ ਕੌਂਸਲ ਦੇ ਪ੍ਰਧਾਨ ਮੰਨਾ ਸਿੰਘ ਝਾਮਕਾ ਤੇ ਪzzਧਾਨ ਡਾ. ਸੁਪਿੰਦਰ ਸਿੰਘ ਢਿੱਲੋਂ ਨੇ ਸਾਂਝੇ ਤੌਰ ਤੇ ਕਿਹਾ ਕਿ ਤੁਸ਼ਾਰ ਗਾਂਧੀ ਨੇ ਜੋ ਬਿਆਨ ਦਿੱਤਾ ਹੈ ਕਿ ਭਗਤ ਸਿੰਘ ਅੰਗ੍ਰੇਜਾਂ ਦਾ ਗੁਨਾਹਗਾਰ ਸੀ।ਇਸ ਲਈ ਮਹਾਤਮਾ ਗਾਂਧੀ ਨੇ ਉਸ ਦਾ ਸਾਥ ਨਹੀਂ ਦਿੱਤਾ, ਸੱਚਾਈ ਤੋਂ ਕੋਹਾਂ ਦੂਰ ਹੈ।ਤੁਸ਼ਾਰ ਗਾਂਧੀ ਭੁਲ ਰਿਹਾ ਹੈ ਕਿ ਸ਼ਹੀਦ ਭਗਤ ਸਿੰਘ ਨੇ ਅੰਗ੍ਰੇਜਾਂ ਦੇ ਖਿਲਾਫ ਜੋ ਚਿੰਗਾਰੀ ਫੂਕੀ ਉਸ ਨੇ ਅੰਗ੍ਰੇਜ ਸਾਮਰਾਜ ਹਿਲਾ ਕੇ ਰੱਖ ਦਿੱਤਾ ਅਤੇ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਵੀ ਭਗਤ ਸਿੰਘ ਵੱਲੋਂ ਸ਼ੁਰੂ ਕੀਤੀ ਅਜ਼ਾਦੀ ਦੀ ਲਹਿਰ ਵਿੱਚ ਸ਼ਾਮਿਲ ਹੋ ਕੇ ਅੰਗ੍ਰੇਜਾਂ ਨੂੰ ਭਾਰਤ ਵਿਚੋਂ ਕੱਢਣ ਲਈ ਕੁਰਬਾਨੀਆਂ ਦਿੱਤੀਆਂ।ਉਨ੍ਹਾਂ ਕਿਹਾ ਕਿ ਪੰਜਾਬੀਆਂ ਖਾਸਕਰ ਸਿੱਖਾਂ ਦਾ ਅਜ਼ਾਦੀ ਦੀ ਲੜਾਈ ਵਿੱਚ 90 ਫੀਸਦੀ ਯੋਗਦਾਨ ਹੈ, ਜਿਸ ਨੂੰ ਤੁਸ਼ਾਰ ਗਾਂਧੀ ਵਰਗਿਆਂ ਦੇ ਬਚਕਾਨਾ ਬਿਆਨ ਝੁਠਲਾ ਨਹੀਂ ਸਕਦੇ।ਉਨ੍ਹਾਂ ਕਿਹਾ ਕਿ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਹੱਸ-ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਤੇ ਭਾਰਤ ਲਈ ਕੁਰਬਾਨ ਹੋਏ, ਜਦਕਿ ਮਹਾਤਮਾ ਗਾਂਧੀ ਦੇ ਖਿਲਾਫ ਲੱਗ ਰਹੇ ਇਲਜ਼ਾਮ ਹਨ ਕਿਸੇ ਤੋਂ ਵੀ ਲੁਕੇ ਨਹੀਂ ਹਨ।
ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਦੇ ਪ੍ਰਧਾਨ ਡਾ. ਸੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਬਿਪਰਵਾਦ ਦੇ ਅਖੌਤੀ ਰਾਸ਼ਟਰ ਪਿਤਾ ਮੋਹਨ ਦਾਸ ਕਰਮ ਚੰਦ ਗਾਧੀ ਦਾ ਅਸਲੀ ਚਿਹਰਾ ਸਭ ਨੂੰ ਪਤਾ ਹੈ। ਇਸ ਮੌਕੇ ਮੈਂਬਰ ਜੇਲ੍ਹ ਬੋਰਡ ਜਗਮੇਲ ਸਿੰਘ ਸ਼ੀਰਾ, ਬਲਵਿੰਦਰ ਸਿੰਘ ਖੱਦਰ ਭੰਡਾਰ, ਟਹਿਲ ਸਿੰਘ, ਜੋਗਿੰਦਰਪਾਲ, ਭਜਨ ਸਿੰਘ, ਜਸਬੀਰ ਸਿੰਘ ਨਾਗੀ, ਗੁਰਪ੍ਰੀਤ ਸਿੰਘ ਸੰਨੀ, ਸੁਖਪਾਲ ਸਿੰਘ, ਅਰਜੁਨ ਸਿੰਘ, ਜਸਵਿੰਦਰ ਸਿੰਘ ਜੱਸਾ, ਚਾਚਾ ਹਰਜੀਤ ਸਿੰਘ ਗਾਂਧੀ, ਅੰਗ੍ਰੇਜ ਸਿੰਘ ਕੈਪਟਨ, ਮਾਸਟਰ ਦਿਲਬਾਗ ਸਿੰਘ, ਜਸਦੇਵ ਸਿੰਘ ਬੰਟੀ, ਜਰਨੈਲ ਸਿੰਘ ਭੁੱਲਰ, ਦਲਬੀਰ ਸਿੰਘ, ਹਰਮੀਤ ਸਿੰਘ ਭਾਟੀਆ, ਇੰਦਰਜੀਤ ਸਿੰਘ ਲਾਲੀ, ਮਨਜੀਤ ਸਿੰਘ ਕਾਲੇਕੇ, ਇਕਬਾਲ ਸਿੰਘ ਸਹਿਮੀ, ਅਵਤਾਰ ਸਿੰਘ ਸਹਿਮੀ, ਜੈ ਸਿੰਘ ਸਹਿਮੀ, ਗੁਰਪ੍ਰੀਤ ਸਿੰਘ ਸ਼ੀਰਾ ਆਦਿ ਹਾਜ਼ਰ ਸਨ।
Punjab Post Daily Online Newspaper & Print Media