13 ਮਈ ਸ਼ਾਮ ਦੇ ਦੀਵਾਨ ਸ.ਬਲਦੇਵ ਸਿੰਘ ਪਰਿਵਾਰ ਵੱਲੋਂ ਸਿਵਲ ਲਾਈਨ ਵਿਖੇ ਹੋਣਗੇ
ਹੁਸ਼ਿਆਰਪੁਰ, 12 ਮਈ (ਸਤਵਿੰਦਰ ਸਿੰਘ) – ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸੰਬੰਧੀ ਅਖੰਡ ਕੀਰਤਨੀ ਜਥਾ ਹੁਸ਼ਿਆਰਪੁਰ ਵੱਲੋਂ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਸ਼ਾਮ ਦੇ ਅਖੰਡ ਕੀਰਤਨ ਸਮਾਗਮਾਂ ਦੀ ਲੜੀ ਅਧੀਨ ਮਾਤਾ ਸਤਵੰਤ ਕੌਰ ਅਤੇ ਮਾਸਟਰ ਸੁਖਦੇਵ ਸਿੰਘ ਬੈਰਮਪੁਰ ਵੱਲੋਂ ਗ੍ਰੀਨ ਵੈਲੀ ਹਰਿਆਣਾ ਰੋਡ ਹੁਸ਼ਿਆਰਪੁਰ ਵਿਖੇ ਜੁੱਗੋ-ਜੁੱਗ ਅੱਟਲ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਛੱਤਰ-ਛਾਇਆ ਹੇਠ ਵਿਸ਼ੇਸ਼ ਦੀਵਾਨ ਸਜਾਏ ਗਏ।ਇਸ ਮੌਕੇ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਸ਼੍ਰੋਮਣੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਤਸਰ,ਭਾਈ ਬਲਵਿੰਦਰ ਸਿੰਘ,ਭਾਈ ਦਵਿੰਦਰ ਸਿੰਘ ਅਤੇ ਸਾਥੀਆਂ ਵੱਲੋਂ ਧੁਰ ਕੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ।ਮੰਚ ਸੰਚਾਲਨ ਸ. ਗੁਰਬਿੰਦਰ ਸਿੰਘ ਪਲਾਹਾ ਨੇ ਕਰਦਿਆਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਹਾਨ ਸ਼ਹੀਦੀ ਅਤੇ ਜੀਵਣ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ ਅਤੇ ਸਮਾਗਮ ਦੀ ਸੇਵਾ ਕਰਵਾਉਣ ਵਾਲੇ ਪਰਿਵਾਰ ਦੇ ਮੁਖੀ ਸ. ਅਮਰ ਸਿੰਘ ਨੂੰ ਸਿਰੋਪਾਓ ਦਿੱਤੇ ਗਏ।
ਅਖੰਡ ਕੀਰਤਨੀ ਜਥਾ ਹੁਸ਼ਿਆਰਪੁਰ ਦੇ ਜਥੇਦਾਰ ਹਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ 13 ਮਈ ਸ਼ਾਮ ਦੇ ਦੀਵਾਨ ਸ. ਬਲਦੇਵ ਸਿੰਘ ਗੁਰੂ ਨਾਨਕ ਬੇਕਰੀ ਪਰਿਵਾਰ ਵੱਲੋਂ ਸਿਵਲ ਲਾਈਨ ਨਜ਼ਦੀਕ ਅੱਡਾ ਮਾਹਿਲਪੁਰ ਹੁਸ਼ਿਆਰਪੁਰ ਵਿਖੇ ਹੋਣਗੇ।ਇਸ ਮੌਕੇ ਉਚੇਚੇ ਤੌਰ ‘ਤੇ ਜਸਵਿੰਦਰ ਸਿੰਘ ਪਰਮਾਰ ਜਨਰਲ ਸਕੱਤਰ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ,ਸੁਖਵਿੰਦਰ ਕੌਰ ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ), ਸ. ਦਰਸ਼ਨ ਸਿੰਘ ਡਿਪਟੀ ਜ਼ਿਲਾ ਸਿੱਖਿਆ ਅਧਿਕਾਰੀ, ਡਾ. ਰਮਨ ਘਈ, ਸ. ਪ੍ਰੇਮ ਸਿੰਘ ਸੀਨੀਅਰ ਡਿਪਟੀ ਮੇਅਰ, ਸ. ਨਰਿੰਦਰ ਕੌਰ ਕੌਂਸਲਰ, ਲਖਵੀਰ ਸਿੰਘ ਅਕਾਲੀ ਆਗੂ, ਭਾਈ ਹਰਦੀਪ ਸਿੰਘ ਕੈਨੇਡਾ, ਭਾਈ ਹਰਪਾਲ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਸੁਰਿੰਦਰ ਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ, ਅਵਤਾਰ ਸਿੰਘ ਗੋਕਲ ਨਗਰ, ਗਿਆਨੀ ਹਜ਼ਾਰਾ ਸਿੰਘ ਭੀਖੋਵਾਲ, ਬਾਬਾ ਪਰਮਜੀਤ ਸਿੰਘ ਬੈਰਮਪੁਰ, ਦਿਲਬਾਗ ਸਿੰਘ ਖਿਆਲਾ ਬੁਲੰਦਾ ਸੰਮਤੀ ਮੈਂਬਰ, ਸਤਵੀਰ ਸਿੰਘ ਸਾਬਕਾ ਸਰਪੰਚ ਬੈਰਮਪੁਰ, ਜਥੇਦਾਰ ਹਰਜੀਤ ਸਿੰਘ, ਐਕਸੀਅਨ ਸੁਰਿੰਦਰ ਸਿੰਘ ਸੰਧੂ, ਐਕਸੀਅਨ ਜਗਦੀਸ਼ ਲਾਲ ਬੱਧਨ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਰਜਿ., ਸ.ਪ੍ਰੇਮ ਸਿੰਘ ਡੀ.ਐੱਸ.ਓ.ਰਿਟਾ., ਭਾਈ ਲਖਵੀਰ ਸਿੰਘ ਚੱਕਸਾਦੂ, ਸੁਰਿੰਦਰ ਸਿੰਘ ਬੈਰਮਪੁਰ, ਮਾਸਟਰ ਸੁਖਦੇਵ ਸਿੰਘ ਬੈਰਮਪੁਰ, ਭਾਈ ਬਲਵਿੰਦਰ ਸਿੰਘ ਬਿੱਲਾ, ਭਾਈ ਕੁਲਵੰਤ ਸਿੰਘ, ਪ੍ਰਿਤਪਾਲ ਸਿੰਘ ਸੇਠੀ, ਦਰਸ਼ਨ ਸਿੰਘ ਪਲਾਹਾ ਪ੍ਰਧਾਨ, ਨਿਰੰਜਣ ਸਿੰਘ, ਹਰਵਿੰਦਰ ਸਿੰਘ, ਡਾ. ਹਰਜਿੰਦਰ ਸਿੰਘ ਓਬਰਾਏ, ਬੀਬੀ ਨਰਵਿੰਦਰ ਕੌਰ, ਭਾਈ ਪ੍ਰਭਜੋਤ ਸਿੰਘ, ਬੀਬੀ ਕੁਲਵਿੰਦਰ ਕੌਰ ਪਰਮਾਰ, ਬੀਬੀ ਗੁਰਦੀਪ ਕੌਰ, ਜਸਵੰਤ ਕੌਰ, ਨਰਿੰਦਰ ਕੌਰ, ਭੁਪਿੰਦਰਪਾਲ ਕੌਰ ਆਦਿ ਸੰਗਤਾਂ ਵੱਡੀ ਗਿਣਤੀ ਵਿੱਚ ਮੌਜੂਦ ਸਨ।ਸਮਾਗਮ ਦੌਰਾਨ ਗੁਰੂ ਕੇ ਲੰਗਰ ਅੱਤੁਟ ਵਰਤਾਏ ਗਏੇ।
Punjab Post Daily Online Newspaper & Print Media
