Thursday, November 5, 2026

ਮਜੀਠੀਆ ਨੇ ਉਪਕਾਰ ਸਿੰਘ ਸੰਧੂ ਨੂੰ ਪੇਡਾ ਦਾ ਚੇਅਰਮੈਨ ਬਣਨ ਤੇ ਦਿੱਤੀ ਵਧਾਈ

PPN1205201517

ਅੰਮ੍ਰਿਤਸਰ, 12 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੇ ਚੇਅਰਮੈਨ ਬਣਨ ਤੇ ਉਪਕਾਰ ਸਿੰਘ ਸੰਧੂ ਨੂੰ ਅੱਜ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਉਨਾਂ੍ਹ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਉਪਕਾਰ ਸੰਧੂ ਅੱਜ ਆਪਣੇ ਸਾਥੀਆਂ ਨਾਲ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕਰਨ ਲਈ ਉਨਾਂ੍ਹ ਦੇ ਗ੍ਰਹਿ ਵਿਖੇ ਪਹੁੰਚੇ ਸਨ।ਇਸ ਮੌਕੇ ਉਪਕਾਰ ਸਿੰਘ ਸੰਧੂ ਨੇ ਜਿਥੇ ਮਜੀਠੀਆ ਦਾ ਧੰਨਵਾਦ ਕੀਤਾ ਉਥੇ ਹੀ ਉਨਾਂ੍ਹ ਨੂੰ ਯਕੀਨ ਦਿਵਾਇਆ ਕਿ ਉਨਾਂ੍ਹ ਵਲੋਂ ਸੌਂਪੀ ਗਈ ਸੇਵਾ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਕੇ ਉਨਾਂ੍ਹ ਦੀਆਂ ਇਛਾਵਾਂ ਤੇ ਖਰਾਂ੍ਹ ਉਤਰਨਗੇ ਅਤੇ ਉਨਾਂ੍ਹ ਦੇ ਪਦ ਚਿੰਨ੍ਹਾਂ ਤੇ ਚੱਲ ਕੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚਲੱਣਗੇ। ਸੰਧੂ ਨੇ ਕਿਹਾ ਕਿ ਮਜੀਠੀਆ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਪੇਡਾ ਦੀਆਂ ਲੋਕ ਭਲਾਈ ਸਕੀਮਾਂ ਆਮ ਲੋਕਾਂ ਤੱਕ ਪਹੁੰਚਾਉਣਗੇ ਅਤੇ ਮਜੀਠੀਆ ਜੀ ਦਾ ਮਾਨ ਸਤਿਕਾਰ ਅਤੇ ਨਾਮ ਨੂੰ ਹੋਰ ਉਚਾ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ।
ਇਸ ਮੌਕੇ ਮਜੀਠੀਆ ਨੇ ਸੰਧੂ ਨੂੰ ਵਧਾਈ ਦਿੰਦਿਆ ਕਿਹਾ ਕਿ ਅਕਾਲੀ ਦਲ ਵਲੋਂ ਹਮੇਸ਼ਾਂ ਕੰਮ ਕਰਨ ਵਾਲੇ ਮਿਹਨਤੀ ਵਰਕਰ ਦੀ ਕਦਰ ਕੀਤੀ ਜਾਂਦੀ ਹੈ। ਉਨਾਂ੍ਹ ਆਸ ਪ੍ਰਗਟ ਕੀਤੀ ਕਿ ਸੰਧੂ ਪੇਡਾ ਦੇ ਵੱਧਣ ਫੁੱਲਣ ਵਿਚ ਆਪਣਾ ਸਮੁੱਚਾ ਯੋਗਦਾਨ ਪਾਉਣਗੇ ਅਤੇ ਇਸਦੀਆਂ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣਗੇ।ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਵਾਲੇ, ਕੌਸਲਰ ਬਲਜਿੰਦਰ ਸਿੰਘ ਮੀਰਾਕੋਟ, ਸਕੱਤਰ ਜਨਰਲ ਕੁਲਜੀਤ ਸਿੰਘ ਬ੍ਰਦਰਜ਼, ਮਨਮੋਹਨ ਸਿੰਘ ਬੰਟੀ ਵੇਰਕਾ ਪ੍ਰਧਾਨ ਟਰਾਂਸਪੋਰਟ ਵਿੰਗ, ਸਰਕਲ ਪ੍ਰਧਾਨ ਡਾ. ਹਰਵਿੰਦਰ ਸਿੰਘ ਸੰਧੂ, ਕੌਸਲਰ ਅਮਰਪ੍ਰੀਤ ਸਿੰਘ ਗੁੰਮਟਾਲਾ, ਸੀਨੀਅਰ ਮੀਤ ਪ੍ਰਧਾਨ ਲਖਬੀਰ ਸਿੰਘ ਮੋਨੀ ਵੇਰਕਾ, ਅਤੇ ਅੰਮ੍ਰਿਤਪਾਲ ਸਿੰਘ ਬੱਬਲੂ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply