
ਹੁਸ਼ਿਆਰਪੁਰ, 12 ਮਈ (ਸਤਵਿੰਦਰ ਸਿੰਘ) – ਰੇਲਵੇ ਬਜਟ ਵਿਚ ਐਲਾਨੇ ਹੁਸ਼ਿਆਰਪੁਰ ਰੇਲ ਲਿੰਕ ਵਿਸਥਾਰ ਦੇ ਲਈ ਕੀਤੇ ਜਾਣ ਵਾਲੇ ਚਾਰ ਰੇਲ ਮਾਰਗਾਂ ਦੇ ਸਰਵੇ ਨੂੰ ਸ਼ੁਰੂ ਕਰਵਾਉਣ ਅਤੇ ਕੰਮ ਵਿਚ ਤੇਜ਼ੀ ਲਿਆਉਣ ਲਿਆਉਣ ਦੇ ਸੰਬੰਧ ਵਿਚ ਸਥਾਨਕ ਸਾਂਸਦ ਅਤੇ ਕੇਂਦਰੀ ਸਮਾਜਿਕ ਨਿਆ ਅਤੇ ਅਧਿਕਾਰਿਤਾ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਰਾਜਸਭਾ ਸਾਂਸਦ ਅਵਿਨਾਸ਼ ਰਾਏ ਖੰਨਾ ਨੇ ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਨਾਲ ਮੁਲਾਕਾਤ ਕੀਤੀ।ਇਸ ਦੌਰਾਨ ਇਨ੍ਹਾਂ ਆਗੂਆਂ ਨੇ ਹੁਸ਼ਿਆਰਪੁਰ ਰੇਲ ਲਿੰਕ ਦੇ ਵਿਸਥਾਰ ਨੂੰ ਅਤਿ ਮਹੱਤਵਪੂਰਨ ਜਰੂਰਤ ਦੱਸਦੇ ਹੋਏ ਇਸ ਕੰਮ ਨੂੰ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਵਾਏ ਜਾਣ ਦੀ ਮੰਗ ਕੀਤੀ।ਸ਼੍ਰੀ ਖੰਨਾ ਤੇ ਸ਼੍ਰੀ ਸਾਂਪਲਾ ਨੇ ਕਿਹਾ ਕਿ ਹੁਸ਼ਿਆਰਪੁਰ ਖੇਤਰ ਇਕ ਪਿਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਹੈ, ਕਈ ਥਾਵਾਂ ‘ਤੇ ਰੇਲ ਨਾ ਹੋਣਾ ਇਸਦਾ ਸਭ ਦਾ ਵੱਡਾ ਕਾਰਨ ਹੈ।ਹੁਸ਼ਿਆਰਪੁਰ ਸਾਰੇ ਧਾਰਮਿਕ ਥਾਵਾਂ ਵਿਚ ਮਾਤਾ ਚਿੰਤਪੂਰਨੀ ਤੇ ਹੋਰ ਧਾਰਮਿਕ ਸਥਾਨ ਹਨ, ਉਨ੍ਹਾਂ ਦਾ ਪ੍ਰਵੇਸ਼ ਰਸਤਾ ਮੰਨਿਆ ਜਾਂਦਾ ਹੈ, ਇਸ ਲਈ ਰੇਲਵੇ ਦਾ ਵਿਸਥਾਰ ਸਭ ਤੋਂ ਮੰਗ ਤੇ ਜਰੂਰਤ ਹੈ। ਇਸ ਦੇ ਚਲਦੇ ਅੱਜ ਉਹ ਕੇਂਦਰੀ ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਨਾਲ ਮਿਲੇ ਸਨ, ਉਨ੍ਹਾਂ ਨੇ ਵੀ ਇਹ ਭਰੋਸਾ ਦੁਆਇਆ ਕਿ ਇਹ ਕੰਮ ਜਲਦੀ ਸ਼ੁਰੂ ਕਰਵਾ ਦਿੱਤੇ ਜਾਣਗੇ। ਜਿਕਰਯੋਗ ਹੈ ਕਿ ਪਿਛਲੇ ਰੇਲ ਬਜਟ ਵਿਚ ਹੁਸ਼ਿਆਰਪੁਰ ਤੋਂ ਫਗਵਾੜਾ, ਹੁਸ਼ਿਆਰਪੁਰ ਤੋਂ ਟਾਂਡਾ, ਤਲਵਾੜਾ ਨਾਲ ਮੁਕੇਰੀਆਂ ਅਤੇ ਹੁਸ਼ਿਆਰਪੁਰ ਨਾਲ ਰੋਪੜ ਵਾਇਆ ਜੇਜੋਂ ਰੇਲਵੇ ਲਾਇਨਾ ਨਾਲ ਸਰਵੇ ਨੂੰ ਮੰਜੂਰੀ ਮਿਲੀ ਸੀ।
Punjab Post Daily Online Newspaper & Print Media