ਸਮਾਰਟ ‘ਚ ਸਿਟੀ, ਇੰਟਰਨੈਟ ਨਾਲ ਸਿਹਤ ਸੰਭਾਲ ਪ੍ਰਣਾਲੀ ਤੇ ਪੇਸ਼ਕਸ਼ਾਂ
ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਲੋਬਲ ਇੰਸਟੀਚਿਊਟਸ ਵੱਲੋ ਕਰਵਾਏ ਗਏ ਦੋ ਦਿਨਾਂ ‘ਸੰਚਾਰ, ਸੂਚਨਾ ਅਤੇ ਕੰਪਿਊਟਿੰਗ ICCICT-2015 ਤੇ ਅੰਤਰਰਾਸਟਰੀ ਕਾਨਫਰੰਸ ਦੇ ਆਖਰੀ ਦਿਨ ਦੇਸ਼ ਵਿਦੇਸ਼ ਦੀ ਕਈ ਤਕਨੀਕੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਤੋ ਪਰਤੇ ਵਿਦਿਆਰਥੀਆਂ ਨੇ ਤਕਰੀਬਨ 260 ਪੇਪਰ ਪੇਸ਼ ਕੀਤੇ।
ਇਹ ਕਾਨਫਰੰਸ ‘ਸੰਸਾਰ ਸੂਚਨਾ, ਵਿਗਿਆਨ ਸੁਸਾਇਟੀ ਦਿਹਾੜੇ’ ਜੋਕਿ 17 ਮਈ ਨੂੰ ਮਨਾਇਆ ਜਾਂਦਾ ਹੈ ਦੇ ਸੰਬੰਧ ਵਿਚੇ ਇੰਸਟੀਚਿਊਟ ਦੇ ਵਿਹੜੇ ਵਿਖੇ ਕਰਵਾਈ ਗਈ।ਪੰਜਾਬ ਤਕਨਕੀਨੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਆਯੋਜਿਤ ਇਸ ਕਾਨਫਰੰਸ ਦੇ ਦੂਜੇ ਦਿਨ ਦੀ ਸ਼ੁਰੂਆਤ ਮੁੱਖ ਵਕਤਾ ਡਾ. ਦੀਪਕ ਗਰਗ ਪ੍ਰੋ: ਕੰਪਿਊਟਰ ਸਾਇੰਸ ਵਿਭਾਗ, ਥਾਪਰ ਯੂਨੀਵਰਸਿਟੀ ਪਟਿਆਲਾ, ਦੇ ਨਾਲ ਐਨ.ਆਈ.ਟੀ. ਵਾਰਾਅੰਗਲ ਤੋ ਆਏ ਡਾ. ਡੀ. ਦਿਨਕਰ ਨੇ ਉਪ ਪ੍ਰਧਾਨ ਗਲੋਬਲ ਇੰਸਟੀਚਿਊਟ ਅੰਮਿਤਸਰ ਦੇ ਡਾ. ਆਕਾਸ਼ਦੀਪ ਸਿੰਘ ਦੀ ਹਾਜਰੀ ਵਿਚ ਕੀਤਾ।
ਕਾਨਫਰੰਸ ਦੇ ਸ਼ੁਰੂਆਤ ਡਾ. ਦਿਨਕਰ ਵਲੋ ਇਕ ਦਿਲਚਸਪ ਵਿਸ਼ੇ ਫਾਇਬਰ ਆੱਪਟਿਕ ਬਾਰੇ ਨਵੀਆਂ ਜਾਣਕਾਰੀਆਂ ਨਾਲ ਕੀਤੀ ਗਈ।ਕਨੈਡਾ ਦੀ ਓਟਵਾ ਯੂਨੀਵਰਸਿਟੀ ਤੋ ਜਗਮੀਤ ਸਿੰਘ ਰੰਧਾਵਾ ਅਤੇ ਸਿਮਰਦੀਪ ਸਿੰਘ ਨੇ ਨਵੀਨ ਵਿਸ਼ੇ ‘ਸਮਾਰਟ ਸ਼ਹਿਰਾਂ ਦੀ ਸੁਰਖਿਆ ਅਤੇ ਗੋਪਨੀਯਤਾ’ ਬਾਰੇ ਕੰਪਿਊਟਰ ਰਾਹੀ ਦਿਲਚਸਪ ਤਰੀਕਿਆਂ ਬਾਰੇ ਦੱਸਿਆ।ਨਵੇ ਵਿਚਾਰਾਂ, ਧਾਰਨਾਵਾਂ ਅਤੇ ਨਵੀਨ ਸਿੱਖਿਆ ਤੇ ਕਈ ਪੇਸ਼ਕਸ਼ਾਂ ਕੀਤੀਆਂ ਗਈਆਂ ਜਿਵੇ ਕਿ ‘ਅੱਖ ਵਿਚ ਉਤਰੇ ਮੋਤਿਆ ਦਾ ਪਤਾ ਲਗਾਉਣਾ, ਸੁਰਖਿਆ ਸੰਦਾਂ, ਊਰਜਾ ਦੀ ਬਚੱਤ, ਕਲਾਉਡ ਕੰਪਿਉਟਿੰਗ, ਮਨੁੱਖੀ ਪਹਿਚਾਣ ਫਿਲਟਰ ਰਾਹੀ ਆਦਿ ਕਈ ਸੰਦਾਂ ਬਾਰੇ ਦੱਸਿਆ ਗਿਆ। ਸਮਾਰਟ ਸਿਟੀ ਲਈ ਵਾਹਨ ਪ੍ਰਣਾਲੀ, ਮੋਬਾਇਲ ਐਪਲੀਕੇਸ਼ਨ, ਸਾਫਟਵੇਅਰ ਡਾਟਾ, ਕੰਪਿਊਟਰ ਫੋਰੈਸਿਕ, ਇੰਟਰਨੈਟ ਬੈਕਿੰਗ, ਡਿਜੀਟਲ ਵੀਡਿਉ ਆਦਿ ਬਾਰੇ ਰੋਚਕ ਗੱਲਾਂ ਦੱਸੀਆਂ ਗਈਆਂ।ਪੂਣੇ ਤੋ ਆਈ ਇਕ ਟੀਮ ਨੇ ਸਾਰਵਜਨਿਕ ਵਾਇਰਲੇਸ ਤੰਦਰੂਸਤ ਪ੍ਰਣਾਲੀ ਬਾਰੇ ਦੱਸਿਆ ਜੋਕਿ ਦੂਰਦਰਾਜ ਖੇਤਰਾਂ ਵਿਚ ਤੰਦਰੂਸਤ ਪ੍ਰਣਾਲੀ ਪਹੁੰਚਾਉਣ ਨਾਲ ਸਬੰਧਿਤ ਸੀ।
ਸ਼ਹਿਰ ਝੰਜੇਰੀ ਤੋ ਇਕ ਨੌਜਵਾਨ ਟੀਮ ਨੇ ਬਿਜਲੀ ਚੋਰੀ ਘਟ ਤੋ ਘਟ ਕਰਨ ਬਾਰੇ ਵਿਚ ਕੰਪਿਊਟਰ ਤੇ ਸਮਾਧਾਨ ਪੇਸ ਕੀਤੇ।ਪ੍ਰਧਾਨਗੀ ਕਰਦੇ ਹੋਏ ਹੋਰ ਮਾਹਿਰਾਂ ਵਿਚ ਡਾ. ਮੇਜ਼ਰ ਸਿੰਘ, ਡਾ. ਕੁਲਜੀਤ ਕੌਰ, ਡਾ. ਸੰਦੀਪ ਸਿੰਘ ਕੰਗ, ਡਾ. ਸ਼ਾਲਨੀ ਬਹਿਲ, ਡਾ. ਡੀ.ਐਸ. ਬਾਮਬਰਾ ਅਤੇ ਡਾ. ਗਗਨਦੀਪ ਜਗਦੇਵ ਸ਼ਾਮਿਲ ਸਨ। ਇਸ ਤੋ ਪਹਿਲਾਂ ਗਲੋਬਲ ਇੰਸਟੀਚਿਊਟ ਦੇ ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਨ ਤੋ ਬਾਅਦ ਕਿਹਾ ਕਿ ਇਨ੍ਹਾਂ ਪੇਸ਼ਕਸ਼ਾਂ ਨਾਲ ‘ਭਾਰਤ ਵਿਚ ਬਨਾਉ’ ਦੇ ਸੁਪਨੇ ਸਾਕਾਰ ਹੋਣ ਦੀ ਪੂਰੀ ਆਸ ਬਣਦੀ ਹੈ। ਉਨ੍ਹਾਂ ਕਿਹਾ ਕਿ ਆਜਾਦੀ ਅਤੇ ਰਚਨਾਤਮਕਤਾ ਤੋ ਹੀ ਦੇਸ਼ ਤਰੱਕੀ ਦੇ ਰਾਹ ਤੇ ਚਲ ਸਕਦਾ ਹੈ।ਕਾਨਫਰੰਸ ‘ਚ ਹਿੱਸਾ ਲੈਣ ਵਾਲੇ ਮੋਹਾਲੀ, ਦਿਲੀ, ਚੰਡੀਗੜ੍ਹ, ਭੋਪਾਲ, ਪੂਣੇ, ਜਬਲਪੁਰ, ਓਡੀਸਾ, ਰਾਜਸਥਾਨ, ਆਂਧਰਪ੍ਰਦੇਸ਼, ਗੁਨਤਰ, ਤਾਮਿਲਨਾਡੂ, ਗੁਰਦਾਸਪੁਰ, ਮੁੰਬਈ, ਕੇਰਲ ਆਦਿ ਤੋ ਆਏ ਸਨ।
Punjab Post Daily Online Newspaper & Print Media