
ਅੰਮ੍ਰਿਤਸਰ, 13 ਮਈ (ਗੁਰਚਰਨ ਸਿੰਘ) – ਮਾਨਯੋਗ ਸ੍ਰੀ ਜਤਿੰਦਰ ਸਿੰਘ ਔਲਖ ਆਈ. ਪੀ. ਐਸ, ੀਫਸ਼, ਕਮਿਸਨਰ ਪੁਲਿਸ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ, ਮੁੱਖ ਅਫਸਰ ਥਾਣਾ ਸਿਵਲ ਲਾਇਨ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ ਜਦ ਦੋਸ਼ੀ ਕਪਿਲ ਕੁਮਾਰ ਪੁੱਤਰ ਅਸੋਕ ਕੁਮਾਰ ਵਾਸੀ ਗਲੀ ਨੰਬਰ 3, ਕਰਮਪੁਰਾ ਫਤਿਗਹੜ ਚੂੜੀਆ ਰੋਡ, ਅੰਮ੍ਰਿਤਸਰ ਅਤੇ ਜਸਕਰਨ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਮਕਾਨ ਨੰਬਰ 23 ਗਲੀ ਨੰਬਰ 1, ਗੋੋਪਾਲ ਨਗਰ ਮਜੀਠਾ ਰੋਡ, ਅਮ੍ਰਿਤਸਰ, ਜਿੰਨਾ ਦੇ ਖਿਲਾਫ ਪਹਿਲਾ ਵੀ 5-6 ਮੁਕੱਦਮੇ ਦਰਜ ਰਜਿਸਟਰ ਹਨ ਅਤੇ ਬਾਰ 2 ਜੁਰਮ ਕਰਨ ਦੇ ਆਦੀ ਹਨ।ਇਹਨਾ ਨੂੰ ਇਲਾਕਾ ਥਾਣਾ ਵਿੱਚੋ ਸੱਕੀ ਹਾਲਤ ਵਿੱਚ ਕਾਬੂ ਕਰਕੇ ਪੁਛਗਿੱਛ ਕੀਤੀ ਤਾ ਉਹਨਾ ਨੇ ਇੰਕਸਾਫ ਕੀਤਾ ਕਿ ਉਹਨਾ ਨੇ ਮਿਤੀ 9-5-15 ਨੂੰ ਹੋਟਲ ਊਨਾ ਹੰਬਲ ਨੇੜੇ ਇਕ ਔਰਤ ਕੋਲੋ ਪਰਸ ਖੋਹਿਆ ਸੀ।ਜਿਸ ਵਿੱਚ ਇੱਕ ਪਾਸਪੋਰਟ ਅਤੇ 2500 ਰੁਪਏ ਅਤੇ ਇੱਕ ਪਾਸਪੋਰਟ, ਡਰਾਇਵਿੰਗ ਲਾਇਸੰਸ, ਪੈਨ ਕਾਰਡ, ਏ.ਟੀ.ਐਮ ਕਾਰਡ ਸੀ।ਜਿਸ ਸਬੰਧੀ ਪਹਿਲਾ ਹੀ ਥਾਣਾ ਵਿੱਚ ਮੁਦੱਈਆ ਦੇ ਬਿਆਨਾ ਤੇ ਮੁਕੱਦਮਾ ਨੰਬਰ 149 ਮਿਤੀ 09-05-15 ਜੁਰਮ 379 ਬੀ, 34 ਭ:ਦ, ਥਾਣਾ ਸਿਵਲ ਲਾਇਨ ਦਰਜ ਰਜਿਸਟਰ ਸੀ। ਦੋਸੀਆ ਕੋਲੋ ਉਕਤ ਮੁਕੱਦਮਾ ਵਿੱਚ ਖੋੋਹਿਆ ਹੋਇਆ ਸਮਾਨ ਬ੍ਰਾਮਦ ਕੀਤਾ ਅਤੇ ਦੌਰਾਨੇ ਪੁਛਗਿੱਛ ਦੋਸ਼ੀਆਂ ਨੇ ਇੰਕਸਾਫ ਕੀਤਾ ਕਿ ਉਹਨਾ ਨੇ ਇਸ ਤੋ ਪਹਿਲਾ ਕ੍ਰਿਸਟਲ ਚੌਕ ਵਿੱਚ ਇੱਕ ਔਰਤ ਕੋਲੋ ਚੈਨੀ ਖੋਹੀ ਅਤੇ ਰੇਸ ਕੋਰਸ ਰੋਡ ਨੇੜੇ ਅਦਲੱਖਾ ਹਸਪਤਾਲ ਕੋਲੋ ਇੱਕ ਔਰਤ ਕੋਲੋ ਪਰਸ ਖੋਹਿਆ ਅਤੇ ਇਸ ਤੋ ਇਲਾਵਾ ਇਲਾਕਾ ਥਾਣਾ ਵਿੱਚ 3-4 ਹੋਰ ਵਾਰਦਾਤਾ ਨੂੰ ਵੀ ਅੰਜਾਮ ਦਿੱਤਾ ਹੈ, ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਦੋਸੀਆ ਦਾ ਰਿਮਾਡ ਹਾਸਲ ਕਰਕੇ ਪੁਛਗਿੱਛ ਕੀਤੀ ਜਾਵੇਗੀ ਅਤੇ ਹੋਰ ਵਾਰਦਾਤਾ ਟਰੇਸ ਹੋਣ ਦੀ ਸੰਭਾਵਾਨਾ ਹੈ ।
Punjab Post Daily Online Newspaper & Print Media