Thursday, March 5, 2026

ਹੋਲੀ ਸਿਟੀ ਟਰੱਸਟ ਵਲੋਂ 12ਵੀਂ ਜਮਾਤ ‘ਚ ਮੈਰਿਟ ‘ਤੇ ਆਉਣ ਵਾਲੀ ਸਨਿਮਰ ਕੌਰ ਦਾ ਸਨਮਾਨ

PPN1305201518

ਅੰਮ੍ਰਿਤਸਰ, 13 ਮਈ (ਗੁਰਚਰਨ ਸਿੰਘ) – ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਬਾਹਰਵੀਂ ਜਮਾਤ ਦੇ ਜਾਰੀ ਨਤੀਜਿਆਂ ਦੌਰਾਨ ਅੰਮ੍ਰਿਤਸਰ ਦੀ ਵਸਨੀਕ ਤੇ ਅਜੀਤ ਵਿਦਿਆਲਿਆਂ ਸਕੂਲ ਵਿਚ ਕਮਰਸ ਵਿਸ਼ੇ ਦੀ ਵਿਦਿਆਰਥਣ ਸਨਿਮਰ ਕੌਰ ਦੇ ਮੈਰਿਟ ਵਿਚ ਸਥਾਨ ਬਨ੍ਹਾਉਣ ਤੇ ਅੰਮ੍ਰਿਤਸਰ ਜਿੱਲ੍ਹੇ ਵਿਚ ਕਮਰਸ ਵਿਚ ਪਹਿਲੇ ਸਥਾਨ ਤੇ ਰਹੀ ਸਨਿਮਰ ਕੌਰ ਦੀ ਹੌਸਲਾ ਅਫਜਾਈ ਲਈ ਅੱਜ ਹੋਲੀ ਸਿੱਟੀ ਟਰੱਸਟ ਵਲੋਂ ਸੰਸਥਾ ਦੇ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੇਠ ਹੋਏ ਇਕ ਸਮਾਗਮ ਦੌਰਾਨ ਉਸ ਨੂੰ ਸਨਮਾਨਿਤ ਕੀਤਾ ਗਿਆ।ਸਨਿਮਰ ਕੌਰ ਨੂੰ ਸਨਮਾਨਿਤ ਕਰਦਿਆਂ ਉਸ ਨੂੰ ਸਿਰਪਾਉ ਤੇ ਗੁਲਦਸਤਾ ਭੇਂਟ ਕੀਤਾ ਤੇ ਇਨਾਮ ਵਜੋਂ ਨਕਦ ਰਾਸ਼ੀ ਵੀ ਦਿਤੀ ਗਈ। ਇਸ ਮੌਕੇ ਸਨਮਾਨਿਤ ਹੋਈ ਬੱਚੀ ਸਨਿਮਰ ਕੌਰ ਦੇ ਮਾਪਿਆਂ ਵਲੋਂ ਟਰੱਸਟ ਦੇ ਸਮੂਹ ਮੈਂਬਰਾਂ ਦਾ ਇਸ ਮਾਨ ਸਤਿਕਾਰ ਲਈ ਧੰਨਵਾਦ ਕੀਤਾ। ਸ:ਮਨਮੋਹਨ ਸਿੰਘ ਟੀਟੂ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਡੇ ਸ਼ਹਿਰ ਦੀ ਇਸ ਹੋਣਹਾਰ ਬੱਚੀ ਸਨਿਮਰ ਵਲੋਂ ਆਪਣੀ ਲਗਨ ਤੇ ਮਿਹਨਤ ਸਦਕਾ ਮੈਰਿਟ ਲਿਸਟ ਵਿਚ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਮਾਪਿਆਂ ਦਾ ਹੀ ਨਹੀਂ ਬਲਕਿ ਪੂਰੇ ਅੰਮ੍ਰਿਤਸਰ ਵਾਸੀਆਂ ਦਾ ਸਿਰ ਉੱਚਾ ਕੀਤਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਇਸ ਬੱਚੀ ਦੀ ਕਾਮਯਾਬੀ ਤੇ ਮਾਣ ਹੈ।ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੀਆਂ ਧੀਆਂ ਨੂੰ ਪੜਨ ਦੇ ਬਰਾਬਰ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਕਿਉਂ ਕਿ ਇਕ ਪੜੀ ਲਿਖੀ ਲੜਕੀ ਸਮਾਜ ਨੂੰ ਸੇਧ ਦਿੰਦੀ ਹੈ।

               ਇਸ ਮੌਕੇ ਹੋਰਨਾ ਤੋਂ ਇਲਾਵਾ ਸਤਿੰਦਰਪਾਲ ਸਿੰਘ ਰਾਜੂ, ਜਥੇ:ਪੂਰਨ ਸਿੰਘ ਮੱਤੇਵਾਲ, ਗੁਰਪ੍ਰੀਤ ਸਿੰਘ ਮੱਤੇਵਾਲ ਪ੍ਰੈਸ ਸਕੱਤਰ, ਤਿਲਕ ਰਾਜ, ਨਰੇਸ਼ ਅਹੂਜਾ, ਅਵਤਾਰ ਸਿੰਘ ਟੀਟੂ, ਸਤੀਸ਼ ਕੁਮਰ, ਜਗਜੀਤ ਸਿੰਘ ਮੱਤੇਵਾਲ, ਸਵਿੰਦਰ ਸਿੰਘ ਵਸੀਕਾ, ਹਰਪ੍ਰੀਤ ਸਿੰਘ ਮਨੀ, ਸ਼ਾਮ ਲਾਲ, ਰਜਿੰਦਰ ਸਿੰਘ ਬਿੱਟੂ, ਵਿਨੇ ਸ਼ਰਮਾ, ਗੁਰਮਖ ਸਿੰਘ ਖਾਲਸਾ, ਗੁਰਸ਼ਰਨ ਸਿੰਘ ਨਾਮਧਾਰੀ ਆਦਿ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply