Wednesday, July 22, 2026

ਸੇਂਟ ਕਬੀਰ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ

PPN1405201516

ਅੰਮ੍ਰਿਤਸਰ, 14 ਮਈ (ਗੁਰਚਰਨ ਸਿੰਘ) – ਅੰਮ੍ਰਿਤਸਰ ਸੇਂਟ ਕਬੀਰ ਸੀਨੀਅਰ ਸੈਕੰਡਰੀ ਸਕੂਲ ਗੁਰਨਾਮ ਨਗਰ ਦਾ ਬਾਰਵੀਂ ਸ਼ੇਣੀ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।ਬਾਰਵੀ ਦਾ ਇਮਤਿਹਾਨ ਦੇਣ ਵਾਲੇ ਸਕੂਲ ਦੇ ਸਾਰੇ ਵਿਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋਏ।ਟਾਪ ਪੁਜੀਸ਼ਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਸਾਂਚੀ ਪੁੱਤਰੀ ਵੀ.ਕੇ. ਮਨਚੰਦਾ 92 ਫੀਸਦੀ, ਸੁਖਪ੍ਰੀਤ ਕੌਰ ਪੁੱਤਰੀ ਹਰਜੀਤ ਸਿੰਘ 87.3 ਫੀਸਦੀ, ਸਹਿਨਾਜ ਪੁੱਤਰੀ ਰਜਿੰਦਰ ਸਿੰਘ 87.1 ਫੀਸਦੀ, ਸਿਮਰਨਜੀਤ ਕੌਰ ਪੁੱਤਰੀ ਹਰਭਜਨ ਸਿੰਘ 82.2 ਫੀਸਦੀ, ਗਗਨਦੀਪ ਕੌਰ ਪੁੱਤਰੀ ਹਰਜੀਤ ਸਿੰਘ 82.2 ਫੀਸਦੀ ਅਤੇ ਸਿਮਰਨਜੀਤ ਕੌਰ ਪੁੱਤਰੀ ਨਿਰਮਲ ਸਿੰਘ ਨੇ 80.8 ਫੀਸਦੀ ਨੰਬੲ ਹਾਸਲ ਕੀਤੇ ।ਟਾਪ ਪੁਜੀਸ਼ਨਾਂ ‘ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਗੁਰਮੇਹਰ ਸਿੰਘ ਨੇ ਅੱਵਲ ਆਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨਾਂ ਨੂੰ ਅੱਗੇ ਤੋਂ ਵੀ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply