ਅੰਮ੍ਰਿਤਸਰ, 14 ਮਈ (ਗੁਰਚਰਨ ਸਿੰਘ) – ਅਸ਼ੋਕ ਵਾਟਿਕਾ ਸਕੂਲ ਵਿੱਚ ਆਰਟ ਅਤੇ ਕਰਾਫਟ ਨਾਲ ਸਬੰਧਿਤ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ।ਇਹ ਕਾਰਜਸ਼ਾਲਾ ਜੈਡ ਕਿਊ ਚੈਨਲ ਦੇ ਮਨੂ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਕਾਰਜ਼ਸਾਲਾ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਰਟ ਅਤੇ ਕਰਾਫਟ ਦੀ ਜਾਣਕਾਰੀ ਦਿੱਤੀ ਕਿ ਕਿਵੇਂ ਉਹ ਆਪਣੇ ਆਰਟ ਦੇ ਹੁਨਰ ਨੂੰ ਨਿਖਾਰ ਸਕਦੇ ਹਨ ਅਤੇ ਕਿਸ ਪ੍ਰਕਾਰ ਬੇਕਾਰ ਜਾਂ ਵਰਤੋਂ ਵਿੱਚ ਆ ਚੁੱਕੀ ਚੀਜ ਦੀ ਵਰਤੋਂ ਕਰਕੇ ਕਰਾਫਟ ਦਾ ਸਮਾਨ ਤਿਆਰ ਕਰ ਸਕਦੇ ਹਨ। ਵਿਦਿਆਰਥੀਆਂ ਨੇ ਇਸ ਕਾਰਜਸ਼ਾਲਾ ਵਿੱਚ ਆਪਣੀ ਰਚਨਾਤਮਿਕਤਾ ਦਾ ਭਰਪੂਰ ਪ੍ਰਯੋਗ ਕਰਦੇ ਹੋਏ ਆਰਟ ਅਤੇ ਕਰਾਫਟ ਦਾ ਸਮਾਨ ਬਣਾਇਆ। ਪ੍ਰਿੰਸੀਪਲ ਆਂਚਲ ਮਹਾਜਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਹਰ ਬੱਚੇ ਦੇ ਅੰਦਰ ਇੱਕ ਚਿੱਤਰਕਾਰੀ ਵੱਸੀ ਹੁੰਦੀ ਹੈ, ਬਸ ਉਸ ਨੂੰ ਵਿਕਸਤ ਕਰਨ ਦੀ ਲੋੜ ਹੈ। ਅੰਤ ਵਿੱਚ ਪ੍ਰਿੰ: ਆਂਚਲ ਮਹਾਜਨ ਨੇ ਆਰਟ ਅਤੇ ਕਰਾਫਟ ਦੇ ਮਨੂ ਅਰੋੜਾ ਦਾ ਧੰਨਵਾਦ ਕਰਦਿਆਂ ਹੋਇਆਂ ਬੱਚਿਆਂ ਨੂੰ ਇਸ ਖੇਤਰ ਵਿੱਚ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media