Friday, September 25, 2026

ਗੁਰੂ ਗੋਬਿੰਦ ਸਿੰਘ ਗੁ: ਬੈਡਫੋਰਡ ਯੂ.ਕੇ ਦੇ ਪ੍ਰਧਾਨ ਵੱਲੋਂ ਨੇਪਾਲ ਦੇ ਭੁਚਾਲ ਪੀੜਤਾਂ 3000 ਪੋਂਡ ਦਾ ਚੈੱਕ ਭੇਟ

PPN1505201501

ਅੰਮ੍ਰਿਤਸਰ, 15 ਮਈ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦਫ਼ਤਰ ਸਕੱਤਰੇਤ ਵਿਖੇ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬੈਡਫੋਰਡ ਯੂ.ਕੇ ਦੇ ਪ੍ਰਧਾਨ ਸz: ਰਣਬੀਰ ਸਿੰਘ ਵੱਲੋਂ 3000 ਪੋਂਡ ਦਾ ਚੈੱਕ ਨੇਪਾਲ ਦੇ ਭੁਚਾਲ ਪੀੜਤਾਂ ਦੀ ਸਹਾਇਤਾ ਲਈ ਅਤੇ ਸ: ਜਸਵੰਤ ਸਿੰਘ ਪੂਨੀਆਂ ਪ੍ਰਧਾਨ ਉਤਰਾਖੰਡ ਸਿੱਖ ਪ੍ਰਤੀਨਿਧੀ ਬੋਰਡ ਵੱਲੋਂ ਗਿਆਰਾਂ ਹਜਾਰ ਰੁਪਏ ਨਕਦ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸੋਂਪੇ ਗਏ। ਸਿੰਘ ਸਾਹਿਬ ਜੀ ਨੇ ਇਨ੍ਹਾਂ ਦਾ ਧੰਨਵਾਦ ਕੀਤਾ ਅਤੇ ਸਮੁੱਚੇ ਸਿੱਖ ਪੰਥ ਅਤੇ ਸਭਾ ਸੁਸਾਇਟੀਆਂ ਨੂੰ ਵੀ ਦਿਲ ਖੋਲ ਕੇ ਇਸ ਕੁਦਰਤੀ ਆਫਤ ਸਬੰਧੀ ਦੁੱਖ ਵੰਡਾਉਣ ਦਾ ਸੰਦੇਸ਼ ਦਿੱਤਾ। ਸਿੰਘ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਕੁਦਰਤ ਵੱਲੋਂ ਹੋਈ ਇਸ ਤਬਾਹੀ ਵਿਚ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ, ਇਨਸਾਨੀਅਤ ਦੇ ਨਾਤੇ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਭੁਚਾਲ ਪੀੜਤਾਂ ਦੀ ਇਮਦਾਦ ਕੀਤੀ ਜਾਵੇ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply