Thursday, September 24, 2026

ਨਸ਼ਿਆਂ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਕੀਤਾ ਰੋਡ ਸ਼ੋਅ

PPN1405201517

ਅੰਮ੍ਰਿਤਸਰ, 14 ਮਈ (ਗੁਰਚਰਨ ਸਿੰਘ) ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਦੇ ਬਾਰਵੀਂ ਸ਼੍ਰੇਣੀ (ਕਾਮਰਸ) ਦੇ 28 ਵਿਦਿਆਰਥੀਆਂ ਨੇ ਸz: ਰਣਜੀਤ ਸਿੰਘ ਕਾਮਰਸ ਲੈਕਚਰਾਰ ਦੀ ਅਗਵਾਈ ਅਤੇ ਪ੍ਰਿੰ: ਬਲਵਿੰਦਰ ਸਿੰਘ ਦੇ ਸਹਿਯੋਗ ਅਤੇ ਜਿਲ੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਦੇ ਹੁਕਮਾਂ ਸਦਕਾ ਟਾਊਨ ਹਾਲ ਸਕੂਲ ਤੋਂ ਸਾਇਕਲਾਂ ਉਪਰ ਨਸ਼ੇ ਵਿਰੁੱਧ ਇੱਕ ਰੋਡ ਸ਼ੋਅ ਆਰੰਭ ਕੀਤਾ। ਪ੍ਰਿੰ: ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਵਿਦਿਆਰਥੀ ਸਕੂਲ ਤੋਂ ਚੱਲ ਕੇ ਗੁਰਦੁਆਰਾ ਬੀੜ ਸਾਹਿਬ ਪਿੰਡ ਠੱਠਾ, ਜਿਲ੍ਹਾ ਤਰਨ ਤਾਰਨ ਤੋਂ ਛੇਹਰਟਾ ਸਾਹਿਬ ਦਰਸ਼ਨ ਕਰਨ ਉਪਰੰਤ ਵਾਪਸ ਸਕੂਲ ਪਰਤਨਗੇ। ਇਸ ਮੌਕੇ ਰਣਜੀਤ ਸਿੰਘ, ਸੁਦੀਪ ਸਿੰਘ, ਅਨਿਲ ਕੁਮਾਰ, ਸਵਿੰਦਰ ਸਿੰਘ, ਰਾਜਬੀਰ ਕੌਰ, ਜੋਗਿੰਦਰ ਸਿੰਘ, ਰਜਿੰਦਰ ਕੁਮਾਰ, ਗੋਰਾ ਗੁਰੂ, ਰਾਜ ਕੁਮਾਰ ਆਦਿ ਮੌਜੂਦ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply