Monday, March 23, 2026

ਅਲਸਾਬਾਦ ਅਤੇ ਪੁਰਹੀਰਾਂ ਵਿੱਚ 2 ਨਵੇਂ ਪ੍ਰਾਈਮਰੀ ਸਿਹਤ ਕੇਂਦਰਾਂ ਦੀ ਕੀਤੀ ਗਈ ਸ਼ੁਰੂਆਤ

ਹੁਸ਼ਿਆਰਪੁਰ, 15 ਮਈ (ਸਤਵਿੰਦਰ ਸਿੰਘ) – ਸ਼ਹਿਰ ਹੁਸ਼ਿਆਰਪੁਰ ਦੇ ਸਲੱਮ ਅਤੇ ਝੁੱਗੀ ਝੋਪੜੀਂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਵਾਸਤੇ ਸ਼ਹਿਰੀ ਸਿਹਤ ਮਿਸ਼ਨ ਅਧੀਨ ਜਿਲ੍ਹੇ ਵਿੱਚ 2 ਨਵੇਂ ਪ੍ਰਾਈਮਰੀ ਸਿਹਤ ਕੇਂਦਰ ਅਲਸਾਬਾਦ ਅਤੇ ਪੁਰਹੀਰਾਂ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਸਬੰਧੀ ਸਿਵਲ ਸਰਜਨ ਡਾ.ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਜਰੂਰੀ ਬੈਠਕ ਟਰੇਨਿੰਗ ਹਾਲ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤੀ ਗਈ।ਇਸ ਬੈਠਕ ਵਿੱਚ ਪ੍ਰੋਗਰਾਮ ਅਫਸਰਾਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਜੇ ਬੱਗਾ, ਜਿਲ੍ਹਾ ਪਰਿਵਾਰ ਤੇ ਭਲਾਈ ਅਫਸਰ ਡਾ. ਚੂਨੀ ਲਾਲ ਕਾਜਲ, ਜਿਲ੍ਹਾ ਟੀਕਾਕਰਣ ਅਫਸਰ ਡਾ. ਗੁਰਦੀਪ ਸਿੰਘ ਕਪੂਰ ਨੇ ਸ਼ਮੂਲੀਅਤ ਕੀਤੀ। ਬੈਠਕ ਵਿੱਚ ਸ਼ਾਮਿਲ ਸ਼ਹਿਰੀ ਸਿਹਤ ਮਿਸ਼ਨ ਅਧੀਨ ਨਵੀਆਂ ਰੱਖੀਆਂ ਗਈਆਂ ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਪ੍ਰੋਗਰਾਮ ਮੈਨੇਜਰ (ਕੌਮੀ ਸਿਹਤ ਮਿਸ਼ਨ) ਸ਼੍ਰੀ ਮੁਹੰਮਦ ਆਸਿਫ ਨੇ ਸਿਹਤ ਵਿਭਾਗ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਦੀ ਭੂਮਿਕਾ, ਮਿਸ਼ਨ ਅਧੀਨ ਚਲ ਰਹੇ ਪ੍ਰੋਗਰਾਮਾਂ ਅਤੇ ਇਸਦੀ ਮਹੱਤਤਾ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਨਵੇਂ ਬਣੇ ਸ਼ਹਿਰੀ ਪ੍ਰਾਈਮਰੀ ਸਿਹਤ ਕੇਂਦਰਾਂ ਦੇ ਇੰ. ਡਿਪਟੀ ਮੈਡੀਕਲ ਕਮਿਸ਼ਨਰ ਡਾ.ਅਜੇ ਬੱਗਾ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿੱਚ 2 ਐਲ.ਐਚ.ਵੀਜ਼, 21 ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਸ਼ਹਿਰੀ ਸਿਹਤ ਮਿਸ਼ਨ ਅਧੀਨ 24 ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਆਮ ਜਨਤਾ ਨੂੰ ਘਰ-ਘਰ ਜਾ ਕੇ ਮੁੱਢਲੀ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਜਿਸ ਵਿੱਚ ਜੱਚਾ-ਬੱਚਾ ਸਿਹਤ ਸੁਵਿਧਾਵਾਂ ਸਮੇਤ ਹੋਰ ਸਿਹਤ ਸਹੂਲਤਾਂ ਵੀ ਸ਼ਾਮਿਲ ਹਨ। ਡਾਂ.ਬੱਗਾ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਦੀ ਅਬਾਦੀ ਨੂੰ 21 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਹ ਹਿੱਸੇ ਸ਼ਹਿਰੀ ਪ੍ਰਾਈਮਰੀ ਸਿਹਤ ਕੇਂਦਰ ਅਸਲਾਮਾਬਾਦ ਅਤੇ ਸ਼ਹਿਰੀ ਸਿਹਤ ਕੇਂਦਰ ਪੁਰਹੀਰਾਂ ਅਧੀਨ ਆਉਣਗੇ। ਉਨ੍ਹਾਂ ਕਿਹਾ ਕਿ ਸਿਹਤ ਮਿਸ਼ਨ ਅਧੀਨ ਭਰਤੀ ਨਵੇਂ ਸਟਾਫ ਰਾਂਹੀ ਸਿਹਤ ਵਿਭਾਗ ਵੱਲੋਂ ਜਨਹਿੱਤ ਵਿੱਚ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਅਤੇ ਸਿਹਤ ਸਹੂਲਤਾਂ ਨੂੰ ਹੋਰ ਵੀ ਬੇਹਤਰ ਤਰੀਕੇ ਨਾਲ ਸ਼ਹਿਰੀ ਖੇਤਰ ਦੇ ਲੋਕਾਂ ਤੱਕ ਪਹੁੰਚਾਇਆ ਜਾ ਸਕੇਗਾ।

           ਜਿਲ੍ਹਾ ਪਰਿਵਾਰ ਤੇ ਭਲਾਈ ਅਫਸਰ ਨੇ ਕਿਹਾ ਕਿ ਏ.ਐਨ.ਐਮਜ ਅਤੇ ਆਸ਼ਾ ਵਰਕਰਾਂ ਰਾਂਹੀ ਸ਼ਹਿਰੀ ਖੇਤਰ ਵਿੱਚ ਯੋਗ ਜੋੜਿਆਂ ਦੀ ਕਾਉਾਂਸਲਿੰਗ, ਗਰਭਵਤੀ ਮਾਵਾਂ ਦੀ ਰਜਿਸਟਰੇਸ਼ਨ, ਗਰਭ ਦੌਰਾਨ ਅਤੇ ਜਣੇਪੇ ਤੱਕ, ਸੰਸਥਾਗਤ ਜਣੇਪਾ, ਟੀਕਾਕਰਣ, ਪਰਿਵਾਰ ਨਿਯੋਜਨ ਪ੍ਰੋਗਰਾਮ ਤਹਿਤ ਕੱਚੇ ਅਤੇ ਪੱਕੇ ਵਸੀਲਿਆਂ ਦੀ ਵਰਤੋਂ ਸਬੰਧੀ, ਪੀ.ਐਨ.ਡੀ.ਟੀ.ਐਕਟ ਤਹਿਤ ਬੱਚੀ ਬਚਾਓ ਮੁਹਿੰਮ ਸਮੇਤ ਹੋਰ ਸਿਹਤ ਸੁਵਿਧਾਵਾਂ ਦਾ ਵੱਧ ਤੋਂ ਵੱਧ ਪ੍ਰਚਾਰ ਅਤੇ ਪ੍ਰਸਾਰ ਕਰਨ ਵਿੱਚ ਵਿਭਾਗ ਨੂੰ ਮਦਦ ਮਿਲੇਗੀ। ਬੈਠਕ ਵਿੱਚ ਬੋਲਦਿਆਂ ਜਿਲ੍ਹਾ ਟੀਕਾਕਰਣ ਅਧਿਕਾਰੀ ਡਾ.ਗੁਰਦੀਪ ਸਿੰਘ ਕਪੂਰ ਨੇ ਹਾਜਿਰ ਸਟਾਫ ਨੂੰ ਗਰਭਵਤੀ ਮਾਵਾਂ ਅਤੇ ਬੱਚਿਆਂ ਦੇ ਸਮੂਚੇ ਟੀਕਾਕਰਣ ਪ੍ਰੋਗਰਾਮ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਲਾਭਪਾਤਰੀਆਂ ਨੂੰ ਸਿਹਤ ਸਹੂਲਤਾਂ ਅਤੇ ਟੀਕਾਕਰਣ ਸਬੰਧੀ ਪ੍ਰੇਰਿਤ ਕੀਤਾ ਜਾਵੇ। ਡਾ.ਕਪੂਰ ਨੇ ਇਸ ਮੌਕੇ 21 ਜੂਨ ਨੂੰ ਆ ਰਹੇ ਮਾਈਗ੍ਰੇਟਰੀ ਪਲਸ ਪੋਲੀਓ ਰਾਉਾਂਡ ਵੱਚ ਏ.ਐਨ.ਐਮਜ਼ ਅਤੇ ਆਸ਼ਾ ਵਰਕਰਾਂ ਦੀ ਭੂਮਿਕਾ ਸੰਬਧੀ ਵਿਸ਼ੇਸ਼ ਚਰਚਾ ਕੀਤੀ। ਮੀਟਿੰਗ ਦੌਰਾਨ ਮੈਡੀਕਲ ਅਫਸਰ ਹੈਲਥ ਡਾ. ਸੁਨੀਲ ਅਹੀਰ ਵੱਲੋਂ ਮੀਟਿੰਗ ਵਿੱਚ ਹਾਜ਼ਿਰ ਏ.ਐਨ.ਐਮਜ ਅਤੇ ਆਸ਼ਾ ਵਰਕਰਾਂ ਨੂੰ ਆਪਣਾ ਕੰਮ ਪੂਰੀ ਤਨਦੇਹੀ, ਈਮਾਨਦਾਰੀ ਅਤੇ ਪਾਬੰਦੀ ਨਾਲ ਕਰਨ ਸਬੰਧੀ ਸੇਧ ਦਿੱਤੀ ਗਈ।
ਮੀਟਿੰਗ ਵਿੱਚ ਮਾਸ ਮੀਡੀਆ ਅਫਸਰ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਸ਼ਹਿਰੀ ਸਿਹਤ ਮਿਸ਼ਨ ਅਧੀਨ ਸ਼ਹਿਰੀ ਖੇਤਰ ਵਿੱਚ 400 ਦੀ ਅਬਾਦੀ ਪਿੱਛੇ ਇੱਕ ਮਹਿਲਾ ਆਰੋਗਯਾ ਸੰਮਤੀ ਦਾ ਗਠਨ ਕੀਤਾ ਗਿਆ ਹੈ। ਜਿਲ੍ਹੇ ਅੰਦਰ ਮੌਜੂਦਾ ਸਮੇਂ ਵਿੱਚ ਕੁੱਲ 81 ਮਹਿਲਾ ਆਰੋਗਯਾ ਸੰਮਤੀਆਂ ਬਣਾਈਆਂ ਗਈਆਂ ਹਨ। ਮਹਿਲਾ ਆਰੋਗਯਾ ਸੰਮਤੀ ਮੈਂਬਰਾਂ ਨਾਲ ਸਿਹਤ ਵਿਭਾਗ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਰਾਹੀ ਸਿਹਤ ਸਹੂਲਤਾਂ ਦੇ ਵਧੇਰੇ ਪ੍ਰਸਾਰ ਲਈ ਸੰਮਤੀ ਮੈਂਬਰਾਂ ਦੇ ਵਡਮੁੱਲੇ ਸੁਝਾਅ ਵੀ ਲਏ ਜਾਣਗੇ। ਇਸ ਮੌਕੇ ਸਕੂਲ ਹੈਲਥ ਅਫਸਰ ਡਾ.ਗੁਨਦੀਪ ਕੌਰ, ਜਿਲ੍ਹਾ ਐਪੀਡੀਮੋਲੋਜਿਸਟ ਅਫਸਰ ਡਾ. ਸ਼ੈਲੇਸ਼, ਹੈਲਥ ਸੁਪਰਵਾੀਜਰ ਸੁਰਿੰਦਰ ਵਾਲਿਆ, ਸੁਖਵਿੰਦਰ ਕੌਰ, ਮਨਜੀਤ ਕੌਰ, ਬੀ.ਸੀ.ਸੀ. ਫਸੀਲੀਟੇਟਰ ਕੁਮਾਰੀ ਰੀਨਾ ਸੰਧੂ, ਜਿਲ੍ਹਾ ਕਮਰਸ਼ੀਅਲ ਆਰਟਿਸਟ ਸੁਨੀਲ ਪ੍ਰਇਏ, ਭੁਪਿੰਦਰ ਸਿੰਘ ਤੋਂ ਇਲਾਵਾ ਸ਼ਹਿਰੀ ਖੇਤਰ ਵਿੱਚ ਕੰਮ ਕਰ ਰਹੀਆਂ ਸਮੂਹ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਹਾਜਿਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply