Friday, October 2, 2026

ਐਸ.ੳ.ਆਈ ਦੇ ਪ੍ਰਧਾਨ ਅੰਗਰੇਜ ਦਾਸੂਵਾਲ ਨਾਲ ਗੋਰਵਦੀਪ ਵਲਟੋਹਾ ਦੀ ਮੀਟਿੰਗ ਹੋਈ

PPN1505201513

ਪੱਟੀ, 14 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਸੂਬੇ ਭਰ ਵਿਚ ਸ਼ੁਰੂ ਕੀਤੀ ਗਈ ਯੂਥ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਲੜੀ ਵਜੋ ਗੋਰਵਦੀਪ ਸਿੰਘ ਵਲੋਟਹਾ ਨੇ ਮਾਝਾ ਜੋਨ ਦੇ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਅਤੇ ਹਲਕਾ ਪੱਟੀ ਐਸ.ਓ.ਆਈ ਦੇ ਪ੍ਰਧਾਨ ਅਗਰੇਜ ਸਿੰਘ ਦਾਸੂਵਾਲ ਦੇ ਨਾਲ ਮੀਟਿੰਗ ਹੋਈ।ਇਸ ਮੀਟਿੰਗ ਵਿਚ ਗੌਰਵਦੀਪ ਸਿੰਘ ਵਲਟੋਹਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨਸ਼ਾ ਤਸਕਰੀ ਤੇ ਨਸ਼ਾ ਸੇਵਨ ਖਿਲਾਫ ਸਮਾਜਿਕ ਜੰਗ ਸ਼ੁਰੂ ਕੀਤੀ ਜਾਵੇ ਅਤੇ ਨਸ਼ਾਖੋਰੀ ਤੇ ਬੇਰੁਜ਼ਗਾਰੀ ਦਾ ਖਾਤਮਾ ਕਰਨ ਲਈ ਪੰਜਾਬ ਦੀ ਸੋ੍ਰਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਮੁੱਖ ਏਜੰਡੇ ਵਿਚ ਨੌਜਵਾਨਾ ਨੂੰ ਵੱਡੇ ਪੱਧਰ ਤੇ ਸ਼ਾਮਲ ਕੀਤਾ ਜਾਵੇ।ਮਾਝਾ ਜੋਨ ਦੇ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਨੇ ਕਿਹਾ ਕਿਾ ਕਿ ਨੌਜਵਾਨ ਕਿਸੇ ਵੀ ਪਾਰਟੀ ਲਈ ਰੀੜ ਦੀ ਹੱਡੀ ਵੱਜੋ ਹੂੰਦੇ ਹਨ ਅਤੇ ਜੇਕਰ ਨੌਜਵਾਨ ਪੀੜੀ ਪੂਰੀ ਤਰ੍ਹਾਂ ਮਜਬੂਤ ਹੋਵੇਗੀ ਤਾ ਪਾਰਟੀ ਵੀ ਉਨ੍ਹੀ ਮਜਬੂਤ ਹੋਵੇਗੀ ।ਯੂਥ ਅਕਾਲੀ ਦਲ ਦਾ ਮੈਬਰ ਬਣਨ ਦੇ ਚਾਹਵਾਨ ਨੌਜਵਾਨ ਦੇ ਫਾਰਮ ਭਰਨਗੇ ।ਉਨ੍ਹਾ ਕਿਹਾ ਕਿ 2017 ਦੀਆ ਵਿਧਾਨ ਸਭਾ ਚੋਣਾ ਵਿਚ ਯੂਥ ਅਕਾਲੀ ਦਲ ਅਹਿਮ ਭੂਮਿਕਾ ਅਦਾ ਕਰੇਗਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply