Wednesday, September 30, 2026

ਭਾਰਤੀ ਸੈਨਾ ਦੀ ਗੁਰਜ ਡਵੀਜ਼ਨ ਵੱਲੋਂ ਗੁਰਜ ਪਰਹਾਰ ਨਾਮਕ ਯੁੱਧ ਅਭਿਆਸ ਮਈ ਮਹੀਨੇ

PPN1505201516

ਪਠਾਨਕੋਟ, 15 ਮਈ (ਪ.ਪ) – ਭਾਰਤੀ ਸੈਨਾ ਦੀ ਗੁਰਜ ਡਿਵੀਜ਼ਨ ਵੱਲੋਂ ਮਈ ਮਹੀਨੇ ਦੌਰਾਨ ਪਠਾਨਕੋਟ/ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਗੁਰਜ ਪਰਹਾਰ ਨਾਮਕ ਯੁੱਧ ਅਭਿਆਸ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਭਾਰਤੀ ਸੈਨਾ ਦੇ ਪੀ.ਆਰ.ਓ. ਸ਼ੀz ਨਰੇਸ਼ ਵਿਗ ੨ਨੇ ਦਿੰਦਿਆ ਦੱਸਿਆ ਕਿ ਭਾਰਤੀ ਸੈਨਾ ਅਤੇ ਵਾਯੂ ਸੈਨਾ ਦੇ ਇਸ ਸਾਂਝੇ ਅਭਿਆਸ ਵਿੱਚ ਆਪਣੀ ਤਾਕਤ ਅਤੇ ਅਪਰੇਸ਼ਨਲ ਤਿਆਰੀਆਂ, ਯੁੱਧ ਦੇ ਨਵੇਂ ਨਵੇਂ ਤਰੀਕਿਆਂ ਨੂੰ ਟੈਸਟ ਕਰਨ ਲਈ ਅਤੇ ਇਨ੍ਹਾਂ ਦੋਹਾਂ ਸੈਨਾ ਵਿੱਚ ਵਧੀਆ ਤਾਲਮੇਲ ਬਣਾਉਣ ਲਈ ਇਹ ਅਭਿਆਸ ਕੀਤਾ ਜਾ ਰਿਹਾ ਹੈ। ਇਸ ਯੁੱਧ ਅਭਿਆਸ ਵਿੱਚ 8000 ਤੋਂ ਵੱਧ ਸੈਨਿਕ, ਗੱਡੀਆਂ, ਟੈਂਕ, ਤੋਪਾਂ ਅਤੇ ਦੁਸ਼ਮਣ ‘ਤੇ ਨਜ਼ਰ ਰੱਖਣ ਵਾਲੇ ਯੰਤਰ ਹਿੱਸਾ ਲੈ ਰਹੇ ਹਨ। ਇਸ ਅਭਿਆਸ ਦਾ ਮੁੱਖ ਟੀਚਾ ਤੇਜੀ ਨਾਲ ਬਦਲਦੇ ਹੋਏ ਯੁੱਧ ਖੇਤਰ ਦੇ ਮੌਹਲ ਵਿੱਚ ਜਵਾਨਾਂ ਨੂੰ ਸੈਨਿਕ ਅਪਰੇਸ਼ਨ ਕਰਨ ਦੀ ਟ੍ਰੇਨਿੰਗ ਦੇਣਾ ਹੈ। ਇਸ ਨਾਲ ਕਮਾਂਡੋ ਨੂੰ ਸਭ ਤਰ੍ਹਾਂ ਦੇ ਹਲਾਤਾਂ ਵਿੱਚ ਕਮਾਡ ਅਤੇ ਕੰਟਰੋਲ ਕਰਨ ਦਾ ਮੌਕਾ ਮਿਲਦਾ ਹੈ ਅਤੇ ਨਿਗਰਾਨੀ ਰੱਖਣ ਵਾਲੇ ਅਧੁਨਿਕ ਤਕਨੀਕ ਦੇ ਯੰਤਰਾਂ ਦੇ ਇਸਤੇਮਾਲ ਬਾਰੇ ਜਾਣਕਾਰੀ ਮਿਲਦੀ ਹੈ। ਇਸ ਯੁੱਧ ਅਭਿਆਸ ਨਾਲ ਡਵੀਜ਼ਨ ਦੀਆਂ ਅਪਰੇਸ਼ਨਲ ਯੋਜਨਾਵਾਂ ਅਤੇ ਕੁਝ ਨਵੀ ਅਪਰੇਸ਼ਨਲ ਵਿੱਧੀਆਂ ਬਾਰੇ ਵੀ ਪਤਾ ਚਲਦਾ ਹੈ। ਇਸ ਭਾਰੀ ਗਰਮੀ ਵਿੱਚ ਚੱਲ ਰਹੇ ਯੁੱਧ ਅਭਿਆਸ ਨਾਲ ਸੈਨਿਕਾਂ ਦੇ ਦਿਮਾਗੀ ਸੰਤੁਲਨ ਅਤੇ ਸਰੀਰਿਕ ਤਾਕਤ ਬਾਰੇ ਪਤਾ ਚਲਦਾ ਹੈ ਅਤੇ ਯੰਤਰਾਂ ਦੀ ਤਾਕਤ ਨੂੰ ਠੀਕ ਢੰਗ ਨਾਲ ਚੈਂਕ ਕੀਤਾ ਜਾਂਦਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply