ਜੰਡਿਆਲਾ ਗੁਰੂ, 16 ਮਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਸੂਬੇ ਦੇ ਉੱਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਸ੍ਰ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਮਾਝਾ ਜੋਨ ਦੀ ਅਰੰਭੀ ਗਈ ਭਰਤੀ ਮੁਹਿੰਮ ਜੰਡਿਆਲਾ ਗੁਰੂ ਹਲਕੇ ਦੇ ਨੋਜਵਾਨਾ ਦੀ ਭਰਵੀ ਸ਼ਮੂਲੀਅਤ ਕਰਵਾਉਣ ਪਿੰਡ ਪੱਧਰ ਤੇ ਮੀਟਿੰਗਾ ਕੀਤੀਆ ਜਾਣਗੀਆ ਤਾਂ ਜੋ ਕੋਈ ਵੀ ਯੋਗ ਨੋਜਵਾਨ ਯੂਥ ਦਲ ਨਾਲ ਜੁੜਨਤੋ ਵਾਝਾ ਨਾ ਰਹੇ ਇਹਨਾ ਵਿਚਾਰਾ ਦਾ ਪ੍ਰਗਟਾਵਾ ਹਲਕੇ ਦੇ ਸੀਨੀਅਰ ਯੂਥ ਆਗੂ ਸ੍ਰ: ਅਮਰੀਕ ਸਿੰਘ ਬਿੱਟਾ ਨੇ ਕੀਤਾ ਅਤੇ ਕਿਹਾ ਕਿ ਮਾਝਾ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰ: ਇੰਦਰਬੀਰ ਸਿੰਘ ਬੁਲਾਰੀਆ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਫ ਸੁਥਰੇ ਅਕਸ ਵਾਲੇ ਨੋਜਵਾਨ ਨੂੰ ਹੀ ਯੂਥ ਦਲ ਵਿਚ ਜੋੜਿਆ ਜਾਵੇਗਾ। ਕਿਉਂਕਿ ਸ੍ਰ: ਸੁਖਬੀਰ, ਮਜੀਠੀਆ ਦੀਆ ਸਖਤ ਹਦਾਇਤਾ ਮੁਤਾਬਕ ਅਪਰਾਧੀ ਅਨਸਰਾ ਲਈ ਦਲ ਚ ਕੋਈ ਥਾਂ ਨਹੀਂ ਹੈ। ਸ੍ਰ: ਬਿੱਟਾ ਨੇ ਦਾਅਵੇ ਨਾਲ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾ ਦੋਰਾਨ ਸ੍ਰ: ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਤੀਸਰੀ ਵਾਰ ਅਕਾਲੀ ਸਰਕਾਰ ਬਣੇਗੀ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media