ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਵਿਦਿਆਰਥੀਆਂ ਦੀ ਯੋਗਤਾ ਦੇ ਵਿਸਤਾਰ ਲਈ ਸਕੂਲ ਦੇ ਸੀਨੀਅਰ ਵਿੰਗ ਦੇ ਹਿੰਦੀ ਕਲੱਬ ਵੱਲੋਂ ਭਾਸ਼ਣ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਵੱਖ-ਵੱਖ ਵਿਸ਼ਿਆਂ ਵਿੱਚ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ।ਵਿਦਿਆਰਥੀਆਂ ਨੂੰ ਦਿੱਤੇ ਗਏ ਵਿਸ਼ਿਆਂ ਵਿੱਚ ‘ਦਯਾ ਧਰਮ ਦਾ ਮੂਲ ਹੈ’, ਵਿਗਿਆਪਣ ਅਤੇ ਸਾਡਾ ਜੀਵਨ’ ਅਤੇ ‘ਦੈਨਿਕ ਜੀਵਨ ਵਿੱਚ ਵਿਗਿਆਨ’ ਤੇ ਆਪਣੇ ਵਿਚਾਰ ਪੇਸ਼ ਕੀਤੇ।ਇਸ ਪ੍ਰਤਿਯੋਗਤਾ ਵਿੱਚ ਸ਼੍ਰੀਮਤੀ ਰਣਜੀਤ ਕੌਰ ਅਤੇ ਸ਼੍ਰੀਮਤੀ ਲਤਾ ਹੰਸ ਨੇ ਨਿਰਣਾਇਕ ਦੀ ਭੁਮਿਕਾ ਨਿਭਾਈ।ਪ੍ਰਤਿਯੋਗਤਾ ਵਿੱਚ ਸਟੇਜ ਸੱਕਤਰ ਦੀ ਭੁਮਿਕਾ ਸ਼੍ਰੀਮਤੀ ਆਸ਼ਾ ਨੇ ਨਿਭਾਈ।ਵਿਦਿਆਰਥੀਆਂ ਨੇ ਬਾਖੂਬੀ ਦਯਾ ਦੀ ਮਹੱਤਤਾ, ਵਿਗਿਆਨ ਦੇ ਕਾਰਮਾਤ ਦੇ ਪ੍ਰਚਾਰ ਅਤੇ ਪ੍ਰਸਾਰ ਬਾਰੇ ਚਰਚਾ ਕੀਤੀ। ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਅਤੇ ਲਾਇਬ੍ਰੇਰੀਅਨ ਸ਼੍ਰੀਮਤੀ ਰਨਜੋਤ ਕੌਰ ਨੇ ਬੱਚਿਆਂ ਨੂੰ ਇਨਾਮ ਦਿੱਤੇ।ਡਾ: ਧਰਮਵੀਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਵੱਧ-ਚੜ੍ਹ ਕੇ ਪ੍ਰਤਿਯੋਗਤਾਵਾਂ ਵਿੱਚ ਭਾਗ ਲੈਣ ਤਾਕਿ ਉਹਨਾਂ ਦੀ ਯੋਗਤਾ ਦਾ ਵਿਸਤਾਰ ਹੋ ਸਕੇ । ਪ੍ਰੋਗਰਾਮ ਵਿੱਚ ਹਿੰਦੀ ਵਿਭਾਗ ਦੇ ਸਾਰੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹੋਏ ।[[[
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media