ਜਲੰਧਰ, 16 ਮਈ (ਪੰਜਾਬ ਪੋਸਟ ਬਿਊਰੋ) – ਆਸਟਰੇਲੀਆ ਦੇ ਅੰਗਰੇਜੀ ਅਖਬਾਰ ਹਰਲਡ ਸੰਨ ਵਿਚ ਇਕ ਸ਼ਰਾਰਤੀ ਕਾਰਟੂਨਿਸਟ ਵਲੋਂ ਇੱਕ ਸਿੱਖ ਨੂੰ ਸਿਗਰਟ ਪੀਂਦਾ ਵਿਖਾਉਣ ਵਾਲਾ ਕਾਰਟੂਨ ਛਾਪਣ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ ਜਿਸ ਕਾਰਣ ਸਿਖ ਭਾਈਚਾਰੇ ਵਿਚ ਇਸ ਕਾਰਟੂਨਿਸਟ ਵਿਰੁਧ ਗੁਸਾ ਵਧਦਾ ਜਾ ਰਿਹਾ ਹੈ।ਇਸ ਬਾਬਤ ਈਮੇਲ ਰਾਹੀਂ ਭੇਜੇ ਗਏ ਪ੍ਰੈਸ ਨੋਟ ਵਿੱਚ ਨਾਰਥ ਅਮਰੀਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਨੇ ਕਿਹਾ ਕਿ ਅਖਬਾਰ ਦੇ ਪ੍ਰਬੰਧਕਾਂ ਤੇ ਕਾਰਟੂਨਿਸਟ ਨੇ ਅਜਿਹਾ ਕਾਰਟੂਨ ਛਾਪ ਕੇ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਦਾ ਯਤਨ ਕੀਤਾ ਹੈ, ਜਿਸ ਨੁੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ।ਸ: ਧੂਤ ਨੇ ਅਖਬਾਰ ਦੇ ਪ੍ਰਬੰਧਕਾਂ ਕੋਲੋਂ ਇਸ ਗੁਸਤਾਖੀ ਲਈ ਮੁਆਫੀ ਦੀ ਮੰਗ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਇਸ ਸਿਲਸਿਲੇ ਵਿਚ ਆਪਣਾ ਰੋਸ ਦਰਜ ਕਰਨ ਲਈ ਅਮਰੀਕਾ ਸਥਿਤ ਆਸਟਰੇਲੀਆ ਦੇ ਰਾਜਦੂਤ ਨੂੰ ਮਿਲ ਕੇ ਸਬੰਧਤ ਕਾਰਟੂਨਿਸਟ ਵਿਰੁੱਧ ਸਖਤ ਕਾਰਵਾਈ ਦੀ ਮੰਗ ਵੀ ਕਰਨਗੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media