Friday, July 24, 2026

ਬਟਾਲਾ ਵਿਖੇ ਲਗਾਇਆ ਜਾ ਰਿਹਾ ਹੈ ਸਮਰ ਕ੍ਰਿਕਟ ਕੈਂਪ

6 ਤੋਂ 31 ਮਈ ਤੱਕ ਖਿਡਾਰੀ ਸਿੱਖਣਗੇ ਕ੍ਰਿਕਟ ਦੇ ਨਵੇਂ ਨੁਕਤੇ

PPN1705201503
ਬਟਾਲਾ, 17 ਮਈ (ਨਰਿੰਦਰ ਬਰਨਾਲ) – ਸੰਸਾਰ ਭਰ ਵਿੱਚ ਕ੍ਰਿਕਟ ਦੇ ਪਿਆਰ ਤੇ ਨੌਜਵਾਨਾਂ ਵਿੱਚ ਹਰਮਨ ਪਿਆਰਤਾ ਨੂੰ ਵੇਖਦਿਆਂ ਗੁਰਦਾਸਪੁਰ ਡ੍ਰਿਸਟਿਕ ਕ੍ਰਿਕਟ ਸੰਘ ਵੱਲੋ ਸਰਕਾਰੀ ਪਾਲਿਟੈਕਨਿਕ ਕਾਲਜ ਬਟਾਲਾ (ਗੁਰਦਾਸਪੁਰ) ਵਿਖੇ 16 ਤੋ 31 ਮਈ ਤੱਕ ਕ੍ਰਿਕਟ ਪ੍ਰੇਮੀਆਂ ਤੇ ਖਿਡਾਰੀਆਂ ਵਾਸਤੇ ਸਮਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਦੇ ਅਗਾਊ ਪ੍ਰਬੰਧਾਂ ਦਾ ਜਾਇਜਾ ਲੈਣ ਵਾਸਤੇ ਸੰਸਾਰ ਪ੍ਰਸਿੱਧ ਕ੍ਰਿਕਟ ਖਿਡਾਰੀ ਰਾਜਿੰਦਰਪਾਲ ਸਿੰਘ ਰੰਧਾਵਾ(ਰਣਜੀ ਟਰਾਫੀ ਪੰਜਾਬ) ਅੱਜ ਬਟਾਲਾ ਵਿਖੇ ਪਹੁੰਚੇ। ਇਹਨਾ ਦੇ ਸਵਾਗਤ ਵਿੱਚ ਸ੍ਰੀ ਬਲਦੇਵ ਸਿੰਘ ਬੁੱਟਰ, ਬਲਰਾਜ ਸਿੰਘ ਸੈਕਟਰੀ, ਅਸ਼ਵਨੀ ਕੁਮਾਰ ਸਹਿ ਸਕੱਤਰ, ਜੈਸ਼ਿਵ ਕੈਸ਼ੀਅਰ, ਤੋਂ ਇਲਾਵਾ ਪੁਰਾਣੇ ਬਟਾਲਾ ਦੇ ਕ੍ਰਿਕਟ ਖਿਡਾਰੀ ਮਨੂ ਜੁਨੇਜਾ, ਵਿਜੈ ਕੁਮਾਰ, ਪ੍ਰਦੀਪ ਕੁਮਾਰ, ਗੁਰਪ੍ਰੀਤ ਸਿੰਘ ਚਾਣਾ, ਖੁਸ਼ਹਾਲ ਸਿੰਘ ਪਠਾਣੀਆਂ ਆਦਿ ਹਾਜ਼ਰ ਸਨ।
ਜਿਕਰਯੋਗ ਹੈ ਕਿ 16 ਸਾਲ ਤੋ ਘੱਟ ਉਮਰ ਵਰਗ ਵਿੱਚ ਮਾਧਵ ਪਠਾਣੀਆਂ ਬੀਤੇ ਦਿਨੀ ਪੰਜਾਬ ਪੱਧਰ ਦੀ ਕ੍ਰਿਕਟ ਵਿੱਚ ਹਿਸਾ ਲੈਣ ਤੋ ਬਾਅਦ ਬਟਾਲਾ ਵਿਖੇ ਪਹੁੰਚੇ ਇਸ ਮਾਧਵ ਪਠਾਣੀਆਂ ਦਾ ਵੀ ਸਵਾਗਤ ਕੀਤਾ ਗਿਆ।ਸਮਰ ਕੈਂਪ ਦੌਰਾਨ ਸੰਸਾਰ ਪੱਧਰੀ ਕ੍ਰਿਕਟ ਖਿਡਾਰੀ ਬਟਾਲਾ ਵਿਖੇ ਪਹੁੰਚ ਰਹੇ ਹਨ।ਇਹ ਖਿਡਾਰੀ ਕ੍ਰਿਕਟ ਖੇਡਣ ਵਾਲੇ ਨੌਜਵਾਨਾਂ ਨੂੰ ਕ੍ਰਿਕਟ ਸਬੰਧੀ ਨਵੀਂਆਂ ਸੇਧਾਂ ਦੇ ਕੇ ਕ੍ਰਿਕਟ ਪ੍ਰਤੀ ਪਿਆਰ ਨੌਜਵਾਨਾਂ ਵਿੱਚ ਪੈਦਾ ਕਰਨਗੇ।ਇਸ ਸਮਰ ਕੈਂਪ ਦੀ ਵਿਦਿਆਰਥੀਆਂ ਵਿੱਚ ਖੂਬ ਚਰਚਾ ਹੈ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply