ਜੰਡਿਆਲਾ ਗੁਰ, 17 ਮਈ – (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ) – ਬੀਤੇ ਦਿਨੀ ਘਾਹ ਮੰਡੀ ਚੋਂਕ ਦੇ ਨਜ਼ਦੀਕ ਗਲੀ ਵਿੱਚ 7-8 ਲੜਕੇ ਸ਼ਰੇਆਮ ਬੇ-ਖੋਫ ਹੋਕੇ ਅੰਧਾਧੁੰਦ ਫਾਇਰਿੰਗ ਕਰਕੇ ਬੜੇ ਆਰਾਮ ਨਾਲ ਉਥੋਂ ਨਿਕਲ ਗਏ ਅਤੇ ਜਾਂਦੇ ਜਾਂਦੇ ਪੁਲਿਸ ਚੋਂਕੀ ਇੰਚਾਰਜ ਹਰਜੀਤ ਸਿੰਘ ਦੀ ਕਾਰ ਨੂੰ ਵੀ ਗੋਲੀਆਂ ਦਾ ਨਿਸ਼ਾਨਾ ਬਣਾ ਗਏ।ਉਸ ਦਿਨ ਤੋਂ ਹੀ ਸ਼ਹਿਰ ਵਾਸੀ ਦਹਿਸ਼ਤ ਅਤੇ ਖੋਫ ਵਿੱਚ ਹਨ।ਭਾਜਪਾ ਆਗੂਆਂ ਨੇ ਉਸੇ ਰਾਤ ਚੋਂਕ ਵਿਚ ਹੀ ਧਰਨਾ ਦੇ ਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ ਅਤੇ ਮੋਕੇ ਤੇ ਡੀ. ਐਸ. ਪੀ ਜੰਡਿਆਲਾ ਭਗਵੰਤ ਸਿੰਘ ਗਿੱਲ ਅਤੇ ਐਸ. ਐਚ. ਉ ਜੰਡਿਆਲਾ ਸ਼ਿਵਦਰਸ਼ਨ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਸੀ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।ਪੁਲਿਸ ਚੋਂਕੀ ਤੋਂ ਕਰੀਬ ਦੋ ਤਿੰਨ ਸੋ ਮੀਟਰ ਦੀ ਦੂਰੀ ਤੇ ਚੱਲੀ ਇਸ ਗੋਲੀ ਵਿਚ 3 ਰਾਹਗੀਰ ਜਖਮੀ ਹੋ ਗਏ ਅਤੇ ਹਮਲਾਵਰ ਜਿਸ ਉੱਪਰ ਹਮਲਾ ਕਰਨ ਆਏ ਸੀ ਉਹ ਨੋਜਵਾਨ ਬਚ ਗਏ ਸਨ।ਇਸ ਘਟਨਾ ਨੂੰ ਦੋ ਨੋਜਵਾਨ ਲੜਕਿਆਂ ਦੇ ਗਰੁੱਪਾਂ ਵਿਚ ਹੋਈ ਲੜਾਈ ਦੱਸਿਆ ਜਾ ਰਿਹਾ ਹੈ।ਜਿਸ ਵਿਚ ਇਕ ਜਮੀਨ ਦੇ ਕਬਜੇ ਨੂੰ ਲੈ ਕੇ ਦੋਹਾਂ ਗਰੁੱਪਾਂ ਵਲੋਂ ਦਖਲ਼ਅੰਦਾਜੀ ਕੀਤੀ ਜਾ ਰਹੀ ਹੈ ।
ਅਮਨ ਪਸੰਦ ਜੰਡਿਆਲਾ ਸ਼ਹਿਰ ਵਾਸੀਆਂ ਦਾ ਕਹਿਨਾ ਹੈ ਕਿ ਸ਼ਾਇਦ ਇਤਿਹਾਸ ਵਿਚ ਪਹਿਲੀ ਵਾਰ ਜੰਡਿਆਲਾ ਗੁਰੂ ਵਿਚ ਅਜਿਹਾ ਗੋਲੀ ਕਾਂਡ ਸ਼ਰੇਆਮ ਬਾਜ਼ਾਰ ਵਿਚ ਹੋਇਆ ਹੋਵੇ।ਇਸ ਸਾਰੀ ਗੋਲੀ ਕਾਂਡ ਦੀ ਵੀਡੀਉ ਫੁਟੇਜ ਵੀ ਸਾਹਮਣੇ ਆਉਣ ਨਾਲ ਪੁਲਿਸ ਵਲੋਂ ਅਜੇ ਤੱਕ ਦੋਸ਼ੀਆ ਨੂੰ ਗ੍ਰਿਫਤਾਰ ਨਾ ਕਰ ਪਾਉਣਾ ਸ਼ਹਿਰ ਵਾਸੀਆ ਲਈ ਹੋਰ ਚਿੰਤਾ ਦਾ ਕਾਰਨ ਬਣਦੀ ਜਾ ਰਹੀ ਹੈ। ਕਿਉਕਿ ਇਸ ਫੁਟੇਜ ਵਿੱਚ ਸ਼ਰੇਆਮ 7-8 ਹਮਲਾਵਰਾਂ ਨੂੰ ਗੋਲੀ ਚਲਾਉਂਦੇ ਦਿਖਾਇਆ ਗਿਆ ਹੈ।ਇਸ ਵੀਡਿਉ ਤੋਂ ਇਹ ਵੀ ਪਤਾ ਲਗਦਾ ਹੈ ਕਿ ਹਮਲਾਵਰ ਆਪਣੇ ਨਿਸ਼ਾਨੇ ਉੱਪਰ ਹੀ ਆਏ ਸਨ ਜਦੋਂ ਕਿ ਉਹਨਾਂ ਦੇ ਕੋਲ ਹੀ ਖੜੇ ਮੋਟਰਸਾਈਕਲ ਸਵਾਰਾਂ ਨੂੰ ਉਹਨਾਂ ਨੇ ਕੁੱਝ ਵੀ ਨਹੀਂ ਕਿਹਾ।ਸ਼ਹਿਰ ਵਾਸੀਆਂ ਦੀ ਪੁਲਿਸ ਦੇ ਸੀਨੀਅਰ ਅਫਸਰਾਂ ਕੋਲੋ ਪੁਰਜੋਰ ਮੰਗ ਹੈ ਕਿ ਜੰਡਿਆਲਾ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਸਬੰਧੀ ਪੁਲਿਸ ਥਾਣਾ ਜੰਡਿਆਲਾ ਦੇ ਮੁੱਖ ਅਫਸਰ ਸ਼ਿਵਦਰਸ਼ਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਦੋਸ਼ੀ ਅਜੇ ਫਰਾਰ ਹਨ, ਜਲਦ ਹੀ ਉਹ ਪੁਲਿਸ ਦੀ ਹਿਰਾਸਤ ਵਿਚ ਹੋਣਗੇ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media