Friday, September 25, 2026

ਮੰਤਰੀ ਜੋਸ਼ੀ ਵਲੋਂ ਅਖਾੜਾ ਪੀ. ਐਂਡ. ਟੀ ਨੂੰ 1 ਲੱਖ ਦਾ ਚੇਕ ਭੇਂਟ

PPN1705201505

ਅੰਮ੍ਰਿਤਸਰ, 17 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਵਲੋਂ ਸ਼੍ਰੀ ਕ੍ਰਿਸ਼ਨ ਪਹਿਲਵਾਨ ਪੀ. ਐਂਡ. ਟੀ ਅਖਾੜਾ ਨੂੰ ਆਪਣੇ ਅਖਤਿਆਰੀ ਫੰਡ  ਵਿਚੋਂ 1 ਲੱਖ ਦੀ ਰਾਸ਼ੀ ਦਾ ਚੇਕ ਭੇਂਟ ਕੀਤਾ । ਇਸ ਗ੍ਰਾਂਟ ਦੀ ਵਰਤੋਂ ਛਿੰਝ ਮੇਲੇ ਦੇ ਆਯੋਜਨ ਲਈ ਕੀਤੀ ਜਾਵੇਗੀ ।ਸ਼੍ਰੀ ਜੋਸ਼ੀ ਨੇ ਕਿਹਾ ਕਿ ਇਸ ਅਖਾੜੇ ਦੇ ਪਹਿਲਵਾਨਾਂ ਨੇ ਨੈਸ਼ਨਲ ਪੱਧਰ ਦੇ ਮੁਕਾਬਲੇ ਜਿੱਤ ਕੇ ਅਖਾੜੇ ਦਾ ਨਾਮ ਰੋਸ਼ਨ ਕੀਤਾ ਹੈ । ਓਹਨਾਂ ਨੇ ਕਿਹਾ ਕਿ ਨੋਜਵਾਨ ਆਪਣੀਆਂ ਪੁਰਾਣੀਆਂ ਖੇਡਾਂ ਵਿਚ ਵੀ ਵੱਧ ਚੜ੍ਹ ਕੇ ਭਾਗ ਲੈਣ ਅਤੇ ਆਪਣੀ ਵਿਰਾਸਤ ਨੂੰ ਸੰਭਾਲਣ ।ਜਿਸ ਨਾਲ ਓਹ ਸ਼ਰੀਰਕ ਤੋਰ ਤੇ ਤਾ ਤੰਦਰੁਸਤ ਰਹਿਣਗੇ ਅਤੇ ਨਾਲ ਹੀ ਨਸ਼ੇ ਦੇ ਦਲ ਦਲ ਤੋਂ ਵੀ ਬਚੇ ਰਹਿਣਗੇ । ਓਹਨਾਂ ਨੇ ਕਿਹਾ ਕਿ ਸਥਾਨਕ ਕੰਮਪਨੀ ਬਾਗ ਵਿਚ ਵੀ ਸ਼ਹਿਰ ਭਰ ਤੋਂ ਲੋਕ ਆ ਕੇ ਜਿਥੇ ਏਥੋਂ ਦੀ ਖੂਬਸੂਰਤੀ ਦਾ ਆਨੰਦ ਮਾਣਦੇ ਹਨ ਅਤੇ ਆਪਣੇ ਪਰਿਵਾਰਾਂ ਨਾਲ ਸਮਾਂ ਬਤੀਤ ਕਰਦੇ ਹਾਂ ਓਥੇ ਨਾਲ ਹੀ ਇਥੇ ਮੋਜੂਦ ਵੱਖ-ਵੱਖ ਖੇਡਾਂ ਬੇਡਮਿੰਟਨ, ਕ੍ਰਿਕਟ, ਲੋਨ ਟੇੰਨਿਸ, ਵਾਲੀਬਾਲ, ਸਵੀਮਿੰਗ ਆਦਿ ਦਾ ਵੀ ਆਨੰਦ ਮਾਣਦੇ ਹਨ।ਸੁਸਾਇਟੀ ਵਲੋਂ ਕੁਸ਼ਤੀ ਮੁਕਾਬਲੇ ਵੀ ਕਰਵਾਏ  ਗਏ।ਇਸ ਮੋਕੇ ਅਖਾੜੇ ਦੀ ਟੀਮ ਵਲੋਂ ਸ਼੍ਰੀ ਜੋਸ਼ੀ ਨੂੰ ਸਨਮਾਨਿਤ ਕੀਤਾ ਗਿਆ।ਇਸ ਮੋਕੇ ਅਖਾੜੇ ਦੇ ਪ੍ਰਧਾਨ ਕਮਲ ਕਿਸ਼ੋਰ ਪਹਿਲਵਾਨ, ਸਮੀਰ ਸ਼ਰਮਾ, ਰਾਮਪਾਲ ਚਤਰਤ, ਵਰਦਾਨ ਭਗਤ, ਸੰਦੀਪ ਭਗਤ, ਪਵਨ ਕੁਮਾਰ, ਸੰਦੀਪ ਸ਼ਰਮਾ, ਦਿਨੇਸ਼ ਮੁਨੀ ਬਾਬਾ ਜੀ, ਸੂਰਜ ਕੁਮਾਰ, ਵਿਪਨ ਕੁਮਾਰ, ਦਰਸ਼ਨ ਕੁਮਾਰ, ਸੰਜੀਵ ਕਨੋਜੇਈ, ਗੌਰਵ ਮੱਟੂ, ਯੁਸਵ ਮਲਿਕ, ਰੋਹਿਤ ਕੁਮਾਰ ਆਦਿ ਹਾਜਿਰ ਸਨ ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply