Friday, September 25, 2026

ਸੰਸਾਰ ਪ੍ਰਸਿੱਧ ਸੰਗੀਤਕਾਰਾ ਤੇ ਲੇਖਕ ਡਾ. ਜਸਬੀਰ ਕੌਰ ਨੂੰ ਸਦਮਾ, ਪਿਤਾ ਗਿ: ਪ੍ਰੀਤਮ ਸਿੰਘ ਦਾ ਦਿਹਾਂਤ

ਜਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਡਾ ਜਸਬੀਰ ਕੌਰ ਨਾਲ ਹਮਦਰਦੀ ਪ੍ਰਗਟ

Giani Pritam Singhਬਟਾਲਾ, 18 ਮਈ (ਨਰਿੰਦਰ ਬਰਨਾਲ) – ਸੰਸਾਰ ਪ੍ਰਸਿੱਧ ਸੰਗੀਤਕਾਰਾ ਤੇ ਲੇਖਕ ਡਾ.ਜਸਬੀਰ ਕੌਰ ਮੁੱਖੀ ਪੰਜ਼ਾਬੀ ਭਾਸ਼ਾ ਵਿਕਾਸ ਵਿਭਾਗ ਪੰਜ਼ਾਬੀ ਯੂਨੀਵਰਸਿਟੀ ਪਟਿਆਲਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪਿਤਾ ਗਿਆਨੀ ਪ੍ਰੀਤਮ ਸਿੰਘ ਦਾ ਬੀਤੇ ਦਿਨੀ ਸੰਖੇਪ ਬਿਮਾਰੀ ਉਪਰੰਤ ਅਚਾਨਕ ਦਿਹਾਂਤ ਹੋ ਗਿਆ। ਜਿਕਰਯੋਗ ਹੈ ਕਿ ਗਿਆਨੀ ਪ੍ਰੀਤਮ ਸਿੰਘ ਧਾਰਮਿਕ ਬਿਰਤੀ ਦੇ ਧਾਰਨੀ ਸਨ ਅਤੇ ਉਨ੍ਹਾਂ ਦੀ ਆਪਣੇ ਜੀਵਨ ਕਾਲ ਦੌਰਾਨ ਦਮਦਮੀ ਟਕਸਾਲ ਦੇ ਸੰਤ ਕਰਤਾਰ ਸਿੰਘ, ਸੰਤ ਜਰਨੈਲ ਸਿੰਘ, ਭਗਤ ਪੂਰਨ ਸਿੰਘ ਪਿੰਗਲਵਾੜਾ, ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਡੂੰਘੀ ਸਾਂਝ ਰਹੀ ਅਤੇ ਉਨ੍ਹਾਂ ਨੇ ਹੇਮਕੁੰਟ ਸਾਹਿਬ ਦੇ ਗੋਬਿੰਦ ਘਾਟ ਵਿਖੇ ਬਤੌਰ ਮੈਨੇਜ਼ਰ ਲੰਮਾ ਸਮਾਂ ਸੇਵਾ ਨਿਭਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਜਿਲ੍ਹਾ ਗੁਰਦਾਸਪੁਰ ਵਿੱਚ ਵੀ ਇਤਿਹਾਸਕ ਗੁਰਦੁਆਰਾ ਬਾਹਠ ਸਾਹਿਬ ਵਿਖੇ ਵੀ ਕਾਫੀ ਸਮਾਂ ਸੇਵਾ ਨਿਭਾਈ।ਉਨ੍ਹਾਂ ਦੇ ਅਕਾਲ ਚਲਾਣੇ ਤੇ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦਿਆਂ ਜਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਯੋਗੀ, ਸੀਨੀਅਰ ਮੀਤ ਪ੍ਰਧਾਨ ਸੁਲੱਖਣ ਸਰਹੱਦੀ, ਜਨਰਲ ਸਕੱਤਰ ਸੁਭਾਸ਼ ਦੀਵਾਨਾ, ਬਲਵਿੰਦਰ ਬਾਲਮ, ਸੁੱਚਾ ਪਸਨਾਵਾਲ ਆਦਿ ਨੇ ਡਾ.ਜਸਬੀਰ ਕੌਰ ਨਾਲ ਉਹਨਾਂ ਦੇ ਗ੍ਰਹਿ ਉਂਕਾਰ ਨਗਰ ਗੁਰਦਾਸਪੁਰ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply