Saturday, September 26, 2026

ਅਮਨਦੀਪ ਸਿੰਘ ਬੇਦੀ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਪੱਟੀ ਦੇ ਵਾਇਸ ਪ੍ਰਧਾਨ ਨਿਯੁੱਕਤ

PPN1805201504
ਪੱਟੀ, 18 ਮਈ ( ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) –  ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਦੀ ਹੰਗਾਮੀ ਮੀਟਿੰਗ ਰਾਸ਼ਟਰੀ ਪ੍ਰਧਾਨ ਰਮੇਸ਼ਾਨੰਦ ਸਰਸਵਤੀ ਦੇ ਦਿਸ਼ਾ ਨਿਰਦੇਸ਼ਾ ਹੇਠ ਮੋਰਚੇ ਦੇ ਸੂਬਾ ਚੇਅਰਮੈਨ ਅਜੇ ਕੁਮਾਰ ਚੀਨੂੰ ਦੀ ਪ੍ਰਧਾਨਗੀ ਹੇਠ ਜਿਲਾ ਯੂਥ ਪ੍ਰਧਾਨ ਕਵੰਲਦੀਪ ਸਿੰਘ ਸਾਬੀ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਸਲਾਹਕਾਰ ਪੰਜਾਬ ਪਰਮਿੰਦਰ ਸਿੰਘ ਹੀਰਾ ਅਤੇ ਪੰਜਾਬ ਯੂਥ ਪ੍ਰਧਾਨ ਵਿਕਟਰ ਮਸੀਹ ਪਹੁੰਚੇ। ਇਸ ਮੌਕੇ ਇਸ ਮੌਕੇ ਚੇਅਰਮੈਨ ਚੀਨੂੰ ਨੇ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਨੌਜਵਾਨ ਨਸ਼ਾ ਛੱਡਕੇ ਆਮ ਜੀਵਨ ਬਤੀਤ ਕਰਨਾ ਚਾਹੂੰਦੀ ਹਨ, ਉਹਨਾਂ ਨੂੰ ਮੋਰਚੇ ਵੱਲੋ ਨਸ਼ਾ ਛੁਡਾਉ ਕੇਂਦਰਾ ਵਿੱਚ ਭੇਜਿਆ ਜਾਵੇਗਾ। ਚੀਨੂੰ ਨੇ ਕਿਹਾ ਕਿ ਭਾਰਤ ਦੇ ਵਿਰੋਧੀ ਦੇਸ਼ ਭਾਰਤ ਦੀ ਤੱਰਕੀ ਤੋਂ ਸੜਦੇ ਹਨ। ਇਸ ਲਈ ਭਾਰਤ ਦੇ ਨੌਜਵਾਨ ਪੀੜੀ ਨੂੰ ਨਸ਼ੇ ਨਾਲ ਖਤਮ ਕਰਨਾ ਚਾਹੂੰਦੀ ਹਨ।ਪਰ ਇਸ ਨਸ਼ੇ ਦੇ ਕੌਹੜ ਨੂੰ ਖਤਮ ਕਰਨ ਲਈ ਮੋਰਚਾ ਆਪਣੀ ਪੂਰੀ ਕੋਸ਼ਿਸ਼ ਵਿੱਚ ਜੁੱਟ ਗਿਆ ਹੈ।
ਉਨਾਂ ਕਿਹਾ ਕਿ ਵਿਰੋਧੀ ਦੇਸ਼ ਨੂੰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ। ਇਸ ਮੌਕੇ ਚੀਨੂੰ, ਹੀਰਾ ਅਤੇ ਮਸੀਹ ਵੱਲੋ ਅਮਨਦੀਪ ਸਿੰਘ ਬੇਦੀ ਨੂੰ ਪੱਟੀ ਸ਼ਹਿਰ ਦੇ ਯੂਥ ਦਾ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਹੀਰਾ ਅਤੇ ਮਸੀਹ ਨੇ ਕਿਹਾ ਕਿ ਮੋਰਚੇ ਦੀ ਨੌਜਵਾਨਾਂ ਦੀ ਭਰਤੀ ਮੁਹਿੰਮ ਨੂੰ ਨੌਜਵਾਨਾਂ ਦੀ ਭਰਤੀ ਨਾਲ ਭਾਰੀ ਬਲ ਮਿਲ ਰਿਹਾ ਹੈ। ਇਸ ਮੌਕੇ ਕਵੰਲਦੀਪ ਸਿੰਘ ਸਾਬੀ ਜਿਲਾ ਯੂਥ ਪ੍ਰਧਾਨ, ਜਤਿੰਦਰ ਸਿੰਘ ਰਿੰਪਾ, ਜਸਵੰਤ ਸਿੰਘ ਦੁਬਲੀ, ਰਸ਼ਪਾਲ ਸਿੰਘ, ਸਤਨਾਮ ਸਿੰਘ, ਜਤਿੰਦਰ ਸਿੰਘ ਨੀਟੂ, ਰਣਧੀਰ ਸਿੰਘ ਧੀਰਾ, ਇੰਦਰਜੀਤ ਸਿੰਘ ਲਾਲੀ, ਸਤਨਾਮ ਸਿੰਘ ਖਾਲੜਾ ਆਦਿ ਹੋਰ ਮੈਂਬਰ ਹਾਜ਼ਿਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply