
ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – 22 ਮਈ ਤੋਂ ਸਿਨੇਮਿਆਂ ਦਾ ਸਿੰਗਾਰ ਬਨਣ ਜਾ ਰਹੀ ਫਾਦਰ ਐਂਡ ਸੰਜ ਦੀ ਪੇਸ਼ਕਸ਼ ਪੰਜਾਬੀ ਫਿਲਮ ‘ਓ ਯਾਰਾ ਐਂਵੇਂ ਐਂਵੇਂ ਲੁੱਟ ਗਿਆ’ ਦੀ ਅਦਾਕਾਰਾ ਅਤੇ ਟੀ.ਵੀ ਦੀ ਦੁਨੀਆ ਵਿੱਚ ਧਮਾਲ ਮਚਾਉਣ ਵਾਲੀ ‘ਬਿੱਗ ਬਾਸ’ ਦਾ ਖਿਤਾਬ ਜੇਤੂ ਗੌਹਰ ਖਾਨ ਨੂੰ ਪੰਜਾਬੀਆਂ ਦੀ ਮਹਿਮਾਨ ਨਿਵਾਜੀ ਨੇ ਕੀਲ ਲਿਆ ਹੈ।ਆਪਣੀ ਇਸ ਪਲੇਠੀ ਫਿਲਮ ਦੀ ਪ੍ਰਮੋਸ਼ਨ ਕਰਨ ਲਈ ਅੱਜ ਸਹਿਰ ਵਿੱਚ ਪੁੱਜੀ ਗੌਹਰ ਖਾਨ ਨੇ ਕਿਹਾ ਕਿ ਪੰਜਾਬੀਆਂ ਦੀ ਮਹਿਮਾਨ ਨਿਵਾਜੀ ਅਤੇ ਇੱਥੋਂ ਦੇ ਰਹਿਣ ਸਹਿਣ ਦਾ ਕੋਈ ਸਾਨੀ ਨਹੀਂ ਹੈ ।ਪੰਜਾਬ ਵਿੱਚ ਫਿਲਮ ਦੀ ਸੂਟਿੰਗ ਦੇ ਤਜਰਬੇ ਸਾਂਝੇ ਕਰਦਿਆਂ ਖਾਨ ਨੇ ਕਿਹਾ ਕਿ ਮੁੰਬਈ ਵਰਗੇ ਭੀੜ ਭੜੱਕੇ ਵਾਲੇ ਇਲਾਕੇ ਤੋਂ ਦੂਰ ਆ ਕੇ ਸੂਟਿੰਗ ਕਰਨਾ ਸੱਚਮੁੱਚ ਹੀ ਨਵੀਂਆਂ ਸੇਧਾਂ ਦੇਣ ਵਾਲਾ ਸਾਬਿਤ ਹੋਇਆ ਹੇ।ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਇਸ ਪਲੇਠੀ ਫਿਲਮ ਤੋਂ ਹਰ ਵਰਗ ਦਾ ਦਰਸਕ ਕੁੱਝ ਨਵਾਂ ਹਾਸਿਲ ਕਰਕੇ ਸਿਨੇਮਾ ਤੋਂ ਬਾਹਰ ਨਿਕਲੇਗਾ ।
ਮੁਕੇਸ਼ ਸ਼ਰਮਾ ਅਤੇ ਖੁਸਵੰਤ ਗਿੱਲ ਦੀ ਸਾਂਝੀ ਪੇਸਕਸ ਫਿਲਮ ਓ ਯਾਰਾ ਐਂਵੇਂ ਐਂਵੇਂ ਲੁਟ ਗਿਆ ਦਾ ਨਿਰਦੇਸਨ ਕੀਤਾ ਹੈ ਰਾਜ ਸਿਨਹਾ ਨੇ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋਡਿਊਸਰ ਮੁਕੇਸ ਸਰਮਾ ਅਤੇ ਖੁਸਵੰਤ ਗਿੱਲ ਨੇ ਕਿਹਾ ਕਿ ਫਿਲਮ ਨੂੰ ਇਸ ਤਰ੍ਹਾਂ ਹਲਕੇ ਫੁਲਕੇ ਤਰੀਕੇ ਨਾਲ ਤਿਆਰ ਕੀਤਾ ਕਿ ਪੂਰਾ ਪਰਿਵਾਰ ਇਸ ਵਿੱਚ ਖੁਦ ਨੂੰ ਸਾਮਿਲ ਕਰਕੇ ਫਿਲਮ ਦਾ ਲੁਤਫ ਲਵੇ। ਉਨ੍ਹਾਂ ਕਿਹਾ ਕਿ ਫਿਲਮ ਦੀ ਕਹਾਣੀ ਹਰ ਘਰ ਦੀ ਕਹਾਣੀ ਨੂੰ ਛੂਹੇਗੀ ।
ਫਿਲਮ ਦੇ ਅਦਾਕਾਰ ਬੀ.ਐਨ.ਸਰਮਾ ਨੇ ਦੱਸਿਆ ਕਿ ਪੰਜਾਬੀ ਫਿਲਮਾਂ ਵਿੱਚ ਚੱਲ ਰਹੇ ਇਸ ਖੂਬਸੂਰਤ ਦੌਰ ਵਿੱਚ ਰੁਮਾਂਸ ਅਤੇ ਹਾਸੇ ਠੱਠੇ ਨਾਲ ਭਰੀ ਫਿਲਮ ‘ਓ ਯਾਰਾ ਐਂਵੇਂ ਐਂਵੇਂ ਲੁਟ ਗਿਆ’ ਇੱਕ ਨਵਾਂ ਮੁਕਾਮ ਹਾਸਲ ਕਰੇਗੀ।ਉਨ੍ਹਾਂ ਕਿਹਾ ਕਿ ਫਿਲਮ ਬੇਸ਼ੱਕ ਪਤੀ ਪਤਨੀ ਦੀ ਮਿੱਠੀ ਨੋਕ ਝੋਕ ਤੇ ਅਧਾਰਿਤ ਬਣਾਈ ਗਈ ਹੈ, ਪਰ ਇਸ ਵਿੱਚ ਹਰ ਵਰਗ ਦੇ ਮਨੋਰੰਜਨ ਲਈ ਮਸਾਲਾ ਬੇਮਿਸਾਲ ਹੈ ।
ਨਿਰਦੇਸਕ ਰਾਜ ਸਿਨਹਾ ਨੇ ਕਿਹਾ ਕਿ ਕਾਮੇਡੀ ਸਦਾਬਹਾਰ ਵਿਸਾ ਹੈ ਅਤੇ ਹਰ ਦਰਸਕ ਆਪਣੇ ਸਮੇਂ ਨੂੰ ਖੁਸੀਆਂ ਭਰਿਆ ਬਣਾਕੇ ਗੁਜਾਰਨਾ ਚਾਹੁੰਦਾ ਹੈ।ਇਸ ਲਈ ਉਨ੍ਹਾਂ ਵੀ ਫਿਲਮ ਓ ਯਾਰਾ ਐਂਵੇਂ ਐਂਵੇਂ ਲੁਟ ਗਿਆ ਨੂੰ ਦਰਸਕਾਂ ਦੀ ਖਿੱਚ ਦਾ ਕੇਂਦਰ ਬਣਾਉਣ ਦਾ ਉਪਰਾਲਾ ਕੀਤਾ ਹੈ ਉਨ੍ਹਾਂ ਦੱਸਿਆ ਕਿ ਫਿਲਮ ਵਿੱਚ ਗੌਹਰ ਖਾਨ ਦਾ ਸਾਥ ਦਿੱਤਾ ਹੈ ਪ੍ਰਸਿੱਧ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਨੇ।ਇਸ ਤੋਂ ਇਲਾਵਾ ਕਰਮਜੀਤ ਅਨਮੋਲ ਅਤੇ ਰਾਣਾ ਰਣਵੀਰ ਆਦਿ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜਰ ਆਉਣਗੇ ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media