
ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਆਗੂ ਜਿਥੇ ਸੱਤਾ ਦੇ ਨਸ਼ੇ ਵਿਚ ਚੂਰ ਦਿੱਲੀ ਵਿਚ ਆਪਣੀਆਂ ਗ਼ਲਤ ਹਰਕਤਾਂ ਕਾਰਨ ਜਨਤਾ ਦੇ ਦਿੱਲੋਂ ਲੱਥ ਰਹੇ ਹਨ, ਉਥੇ ਨਾਲ ਹੀ ਇਸ ਦੇ ਪੰਜਾਬ ਤੋਂ ਐਮ. ਪੀ ਭਗਵੰਤ ਮਾਨ ਦਿਨ ਵੇਲੇ ਹੀ ਸ਼ਰਾਬ ਪੀ ਕੇ ਗੁਰੁਦਵਾਰੇ ਤੇ ਪਾਰਲੀਮੈਂਟ ਜਾ ਕੇ ਤੇ ਹੋਰ ਗਲਤ ਹਰਕਤਾਂ ਕਰਕੇ ਆਪਣੇ ਅਹੁੱਦੇ ਨੂੰ ਸ਼ਰਮਸਾਰ ਕਰਨ ਦੇ ਨਾਲ ਪੰਜਾਬ ਦੀ ਜਨਤਾ ਤੇ ਆਪਣੇ ਪ੍ਰੀਵਾਰ ਨੂੰ ਵੀ ਧੋਖਾ ਦੇ ਰਹੇ ਹਨ।ਇਹਨਾ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਬੁਲਾਰੇ ਤੇ ਸੰਸਦੀ ਸਕੱਤਰ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਜਾਰੀ ਪ੍ਰੇੱਸ ਨੋਟ ਰਾਹੀ ਕੀਤਾ।ਉਹਨਾ ਕਿਹਾ ਕਿ ਭਗਵੰਤ ਮਾਨ ਵਿਰੋਧ ਤੋਂ ਡਰਦਾ ਹੀ ਤਰਨ ਤਾਰਨ ਨਹੀ ਪਹੁੰਚਿਆ ਤੇ ਇਹ ਲੋਕ ਝੂਠਾ ਵਿਰੋਧ ਕਰਨਾ ਜਾਣਦੇ ਹਨ, ਪਰ ਸੱਚੇ ਵਿਰੋਧ ਦਾ ਇਹ ਸਾਹਮਣਾ ਵੀ ਨਹੀ ਕਰ ਸਕਦੇ ਹਨ।ਪ੍ਰੋ. ਵਲਟੋਹਾ ਨੇ ਕਿਹਾ ਕਿ ਭਗਵੰਤ ਮਾਨ ਦੀ ਸ਼ਰਾਬ ਅਤੇ ਹੋਰ ਕਮੀਆਂ ਦਾ ਉਸ ਦੀ ਪਾਰਟੀ ਦੇ ਆਗੂਆਂ ਨੂੰ ਵੀ ਪਤਾ ਹੈ, ਪਰ ਉਹ ਪੰਜਾਬ ਦੀ ਜਨਤਾ ਤੋਂ ਇਹ ਸਭ ਲੁਕਾ ਰਹੇ ਹਨ। ਪ੍ਰ.ੋ ਵਲਟੋਹਾ ਨੇ ਕਿਹਾ ਕਿ ਭਗਵੰਤ ਮਾਨ ਸ਼ਰਾਬ ਨਹੀ ਪੀਂਦਾ ਤੇ ਸ਼ਰਾਬ ਪੀ ਕੇ ਗੁਰੂਦਵਾਰਾ ਸਾਹਿਬ ਤੇ ਪਾਰਲੀਮੈਂਟ ਨਹੀ ਗਿਆ, ਤਾਂ ਇਸ ਬਾਰੇ ਮੈਬਰ ਪਾਰਲੀਮੈਂਟ ਮੈਬਰ ਹਰਿੰਦਰ ਸਿੰਘ ਖਾਲਸਾ ਗੁਰੂ ਦੀ ਸੋਂਹ ਖਾ ਕੇ ਦੱਸ ਸਕਦੇ ਹਨ ਕਿ ਇਹ ਝੂਠ ਹੈ ਤੇ ਸੁੱਚਾ ਸਿੰਘ ਛੋਟੇਪੁਰ ਪ੍ਰੀਵਾਰ ਦੀ ਸੋਂਹ ਖਾ ਕੇ ਕਹਿ ਸਕਦੇ ਹਨ ਕਿ ਭਗਵੰਤ ਮਾਨ ਉੱਪਰ ਸ਼ਰਾਬ ਦੇ ਲੱਗੇ ਦੋਸ਼ ਝੂਠੇ ਹਨ। ਵਲਟੋਹਾ ਨੇ ਸਵਾਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਾਨੂੰ ਦੱਸੇ ਕਿ ਓਹ ਧਰਤੀ ਕਿਥੇ ਹੈ।ਜਿਹੜੀ ਧਰਤੀ ਦੀਆਂ ਔਰਤਾ ਦੀ ਇੱਜਤ ਕਰਦੇ ਹਨ ਕਿਉਂਕਿ ਆਮ ਆਦਮੀ ਪਾਰਟੀ ਦੇ ਇੱਕ ਆਗੂ ਭਗਵੰਤ ਮਾਨ ਪਰਿਵਾਰਕ ਔਰਤਾਂ ਨੂੰ ਤਲਾਕ ਦੇ ਰਹੇ ਹਨ ਤੇ ਦੂਸਰੇ ਆਗੂ ਕੁਮਾਰ ਵਿਸ਼ਵਾਸ਼ ਵਰਗੇ ਦੂਸਰਿਆਂ ਦਾ ਘਰ ਤੋੜ ਰਹੇ ਹਨ। ਉਹਨਾ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਜਨ ਚੇਤਨਾ ਮਾਰਚ ਦੇ ਵਿਰੁੱਧ ਜਨ ਚੇਤਨਾ ਸੰਸਥਾ ਵੱਲੋ ਕੀਤੇ ਵਿਰੋਧ ਪ੍ਰਗਟਾਵੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਹੁਣ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਦੀਆਂ ਹਰਕਤਾ ਤੋਂ ਤੰਗ ਆ ਚੁਕੇ ਹਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media