Saturday, August 8, 2026

ਸਿਹਤ ਵਿਭਾਗ ਵਲੋਂ ‘ਬਲੱਡ ਪ੍ਰੈਸ਼ਰ ਜਾਣੋ’ ਹਫਤਾ ਮਨਾਇਆ

PPN2105201515

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਪੰਜਾਬ ਅਤੇ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ‘ਬਲੱਡ ਪ੍ਰੈਸ਼ਰ ਜਾਣੋ’ ਸਲੋਗਨ ਤਹਿਤ ਹੈਪਰਟੈਂਸ਼ਨ ਹਫਤਾ ਸਥਾਨਕ ਖਾਲਸਾ ਸੀਨੀਅਰ ਸੰਕੈਡਰੀ ਸਕੂਲ ਅਤੇ ਅਰਬਨ ਹੈਲ਼ਥ ਕੇਅਰ ਸੈਂਟਰ ਲਾਲ ਸਿੰਘ ਬਸਤੀ ਵਿਖੇ ਮਨਾਇਆ ਗਿਆ।ਸਿਹਤ ਵਿਭਾਗ ਬਠਿੰਡਾ ਵੱਲੋਂ ਮਨਾਏ ਗਏ ਇਸ ਹੈਪਰਟੈਂਸਨ ਹਫਤੇ ਦੌਰਾਨ ਐਨ.ਸੀ.ਡੀ ਕਲੀਨਿਕ ਬਠਿੰਡਾ ਵੱਲੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਵਿਸ਼ੇਸ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ। ਇਸ ਤੋਂ ਇਲਾਵਾ ਸਥਾਨਕ ਖਾਲਸਾ ਸੀਨੀਅਰ ਸੰਕੈਡਰੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਡਾ. ਵੰਦਨਾ ਮਿੱਡਾ ਐਨ.ਸੀ.ਡੀ ਕਲੀਨਿਕ ਅਤੇ ਜਗਤਾਰ ਸਿੰਘ ਮਾਸ ਮੀਡੀਆ ਅਫਸਰ ਵੱਲੋਂ ਤਣਾਅ ਨੂੰ ਘੱਟ ਕਰਨ, ਜੰਕ ਫੂਡ ਤੋਂ ਗੁਰੇਜ਼ ਕਰਨ, ਹਰੀਆਂ ਫਲ ਅਤੇ ਸਬਜੀਆਂ ਖਾਣ, ਸਰੀਰ ਦਾ ਭਾਰ ਘਟਾਉਣ, ਲੂਣ ਘੱਟ ਖਾਣ, ਸਿਹਤਮੰਦ ਖੁਰਾਕ ਖਾਣ, ਰੋਜਾਨਾ ਕਸਰਤ ਕਰਨ, ਤੰਬਾਕੂ, ਚਾਹ-ਕਾਫੀ ਅਤੇ ਸ਼ਰਾਬ ਤੋਂ ਗੁਰੇਜ਼ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਇਸ ਸਬੰਧੀ ਕੁਇਜ਼ ਮੁਕਾਬਲਾ ਕਰਵਾਇਆ ਗਿਆ ਅਤੇ ਇਨਾਮ ਦਿੱਤੇ ਗਏ।ਸਿਹਤ ਵਿਭਾਗ ਦੀ ਟੀਮ ਵੱਲੋਂ ਸਕੂਲ ਪ੍ਰਿੰਸੀਪਲ ਡਾ. ਦਿਲਬਾਗ ਸਿੰਘ ਤਲਵਾੜ, ਮੈਡਮ ਗੁਰਵਿੰਦਰ ਕੌਰ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਅਰਬਨ ਹੈਲਥ ਕੇਅਰ ਸੈਂਟਰ ਲਾਲ ਸਿੰਘ ਬਸਤੀ ਵਿਖੇ ਮਰੀਜਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੋਣ ਦੇ ਕਾਰਣ, ਇਸ ਤੋਂ ਹੋਣ ਵਾਲੇ ਨੁਕਸਾਨ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਮੁਫਤ ਸਿਹਤ ਚੈਕਅੱਪ ਕੀਤਾ ਗਿਆ।ਇਸ ਮੌਕੇ ਜਿਲਾ ਮਾਸ ਮੀਡੀਆ ਵਿੰਗ ਤੋਂ ਲਖਵਿੰਦਰ ਸਿੰਘ ਬੀ.ਈ.ਈ., ਐਨ.ਸੀ.ਡੀ. ਕਾਊਸਲਰ ਗੁਰਪ੍ਰੀਤ ਸਿੰਘ ਵਾਲੀਆ, ਕੇਵਲ ਕੌਰ, ਜਗਦੀਸ਼ ਕੁਮਾਰ ਅਤੇ ਹੋਰ ਐਨ.ਸੀ.ਡੀ. ਸਟਾਫ ਮੈਂਬਰ ਵੀ ਹਾਜ਼ਿਰ ਸਨ ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply