Tuesday, August 11, 2026

ਜਨਤਾ ਤੇ ਪਾਇਆ 1400 ਕਰੋੜ ਦਾ ਬੋਝ ਵਾਪਸ ਲਵੇ ਸਰਕਾਰ -ਗਿੱਲ, ਚੀਮਾ

PPN2205201507
ਪੱਟੀ, 22 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਇਕ ਕਹਾਵਤ ਹੈ “ਰਾਜਾ ਰਾਜ ਕਰੇ ਪਰਜ਼ਾ ਸੁਖੀ ਵਸ਼ੇ” ਪਰ ਪੰਜਾਬ ਸਰਕਾਰ ਉਸ ਤੋ ਉੱਲਟ ‘ਰਾਜਾ ਐਸ਼ ਕਰੇ ਜਨਤਾ ਭੁੱਖੀ ਮਰੇ’  ਵਾਲੀ ਨੀਤੀ ਤੇ ਚਲ ਪਈ ਹੈ।  ਇਹ ਕਹਿਣਾ ਸੀ ਆਮ ਆਦਮੀ ਪਾਰਟੀ  ਦੇ ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾ ਅਤੇ ਆਪ ਦੇ ਜਿਲਾ ਕਮੇਟੀ ਮੈਬਰ ਮਹਾਵੀਰ ਸਿੰਘ ਗਿੱਲ ਅਤੇ ਉਹਨਾ ਦੇ ਸਾਥੀਆਂ ਦਾ।ਪੰਜਾਬ ਸਰਕਾਰ ਵਲੋ ਪਹਿਲਾਂ ਹੀ  ਪ੍ਰਾਪਟੀ ਟੈਕਸ ਵਰਗਾ ਕਾਨੂੰਨ ਲਿਆ ਕੇ ਲੋਕਾ ਉਤੇ ਇਕ ਤਰ੍ਹਾ ਦਾ ਨਜਾਇਜ਼ ਬੋਝ ਪਾਇਆ ਗਿਆ ਹੇ ।ਜਿਸ ਨੂੰ ਸਾਰੇ ਲੋਕ ਇਹ ਹੀ ਸਮਝਦੇ ਹਨ ਕਿ ਜਿਵੇ ਅਸੀ ਮਕਾਨ ਮਾਲਿਕ ਨਹੀ ਸਰਕਾਰ ਦੇ ਕਿਰਾਏਦਾਰ ਹਨ।ਹੁਣ ਜਦੋ ਕਿ ਕੇਂਦਰ ਸਰਕਾਰ ਵਲੋ 15 ਦਿਨਾ ਵਿੱਚ ਦੋ ਵਾਰ ਪੈਟਰੋਲ,ਡੀਜ਼ਲ ਦੇ ਰੇਟ ਵਧਾ ਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।ਉੱਥੇ ਪੰਜਾਬ ਸਰਕਾਰ ਵਲੋ ਪਹਿਲਾ ਤੋ ਦੁਖੀ ਜਨਤਾ ਦੇ ਜਖਮਾ ਤੇ ਲੂਣ ਛਿੜਕਨ ਦਾ ਕੰਮ ਕੀਤਾ ਹੈ 1400 ਕਰੋੜ ਦੇ ਨਵੇ ਬੋਝ ਨੇ।ਸਰਕਾਰ ਕਹਿ ਰਹਿ ਹੈ ਕਿ ਇਹ 1400 ਕਰੋੜ ਰੁਪਏ ਨਾਲ ਸੂਬੇ ਦਾ ਤੇਜੀ ਨਾਲ ਵਿਕਾਸ ਕੀਤਾ ਜਾਵੇਗਾ ਇਹ ਸੂਬੇ ਦੀ ਜਨਤਾ ਨਾਲ ਕਿਹੋ ਜਿਹਾ ਨਿਆਂ ਹੈ ਜੋ ਸਰਕਾਰ ਪਿਛਲੇ ਅੱਠ ਸਾਲਾ ਤੋ ਵਿਕਾਸ ਨਹੀ ਕਰ ਸਕੀ ਉੋਹ ਸਰਕਾਰ ਆਪਣੇ ਰਹਿਦੇ 1-2  ਸਾਲ ਦੇ ਸਮੇਂ ਵਿਚ ਕੀ ਵਿਕਾਸ ਕਰੇਗੀ ।ਪੰਜਾਬ ‘ਚ ਡੀਜ਼ਲ ਤੇ ਪੈਟਰੋਲ ਪਹਿਲਾ ਹੀ ਦੇਸ਼ ਭਰ ‘ਚ ਦੂਸਰੇ ਸੂਬਿਆ ਦੇ ਮੁਕਾਬਲੇ ਵੱਧ ਰੇਟ ‘ਤੇ ਮਿਲ ਰਿਹਾ ਹੈ, ਇਸ ਨਾਲ ਪੰਜਾਬ ਦੇ ਲੋਕਾਂ ਵਿਚ ਅਕਾਲੀ ਭਾਜਪਾ ਗੱਠਜੋੜ ਦੀਆ ਲੋਕ ਮਾਰੂ ਨੀਤੀਆ ਦਾ ਪਰਦਾ ਬੇਨਕਾਬ ਹੋਇਆ ਹੈ ।ਜਨਤਾ ਦੇ ਹਿਤਾ ਨੂੰ ਧਿਆਨ ਵਿੱਚ ਰੱਖਦਿਆ ਇਹ 1400 ਕਰੋੜ ਦਾ ਪਾਇਆ ਗਇਆ ਬੋਝ ਸਰਕਾਰ ਵਾਪਿਸ ਲਵੇ ।
ਇਸ ਮੌਕੇ ਰਣਜੀਤ ਸਿੰਘ ਚੀਮਾ, ਮਾਹਵੀਰ ਸਿੰਘ ਗਿੱਲ, ਸਵਰਨ ਸਿੰਘ ਭੁੱਲਰ, ਨਿਸਾਨ ਸਿੰਘ ਬੁਰਜ, ਮਾਹੀਪਾਲ ਸਿੰਘ ਗਿੱਲ, ਦਿਲਬਾਗ ਸਿੰਘ, ਪੰਜਾਬ ਸਿੰਘ ਦੁਬਲੀ, ਗੁਰਲਾਲ ਸਿੰਘ ਬਰਵਾਲਾ, ਅੰਗਰੇਜ ਸਿੰਘ ਸਭਰਾ, ਚੋਧਰੀ ਬਿੱਲਾ ਮਸੀਹ, ਜੱਸ ਮਸੀਹ ਅਤੇ ਦਲਜੀਤ ਸਿੰਘ ਅਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply