ਅੰਮ੍ਰਿਤਸਰ, 21 ਮਈ (ਗੁਰਚਰਨ ਸਿੰਘ) – ਮੈਸ: ਜਗਦੰਬੇ ਬਰਿਕਸ ਸਪਲਾਈ ਕੰਪਨੀ ਪਿੰਡ ਰੋਖੇ ਅਜਨਾਲਾ ਰੋਡ ਵਿਖੇ ਇਕ ਕੈਂਪ ਲਗਾਇਆ ਗਿਆ ਜਿਸ ਵਿੱਚ ਇਕੱਠੀ ਹੋਈ ਲੇਬਰ ਨੂੰ ਸ੍ਰੀਮਤੀ ਗਿਰਿਸ਼, ਸੀ.ਜ.:ਐਮ, ਜਿਲ੍ਹਾ ਲੀਗਲ ਸਕੱਤਰ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਲੇਬਰ ਨੂੰ ਜਾਣਕਾਰੀ ਦਿੱਤੀ ਗਈ।ਇਸ ਦੇ ਨਾਲ ਸਹਾਇਕ ਕਿਰਤ ਕਮਿਸ਼ਨਰ ਸ੍ਰੀ ਵਿਪਨ ਪਰਮਾਰ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਉਸਾਰੀ ਕਿਰਤੀਆਂ ਦੀ ਰਜਿਸਟਰੇਸ਼ਨ ਅਤੇ ਮਿਲਣ ਵਾਲੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।ਕਿਰਤ ਇੰਸਪੈਕਟਰ ਗਰੇਡ-1 ਸ੍ਰੀਮਤੀ ਨਿਰਮਲ ਸ਼ਰਮਾ ਨੇ 21 ਫਾਰਮ ਮੌਕੇ ਤੇ ਹੀ ਰਜਿਸਟਰੇਸ਼ਨ ਲਈ ਭਰੇ ਅਤੇ 13 ਬਣਾਈਆਂ ਗਈਆਂ ਕਾਪੀਆਂ ਕਿਰਤੀਆਂ ਨੂੰ ਵੰਡੀਆਂ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media