Thursday, April 23, 2026

ਅੱਖਾਂ ਵਿਚ ਮਿਰਚਾਂ ਪਾ ਕੇ ਆੜਤੀ ਤੋਂ ਲੁੱਟੇ 13 ਲੱਖ

ਮਾਮਲਾ ਸ਼ੱਕੀ ਹੈ, ਜਲਦ ਹੀ ਦੌਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ- ਅਰੁਣ ਸ਼ਰਮਾ

PPN2305201506

ਛੇਹਰਟਾ, 23 ਮਈ (ਨੋਬਲ) – ਛੇਹਰਟਾ ਵਿਖੇ ਇਕ ਹਫਤੇ ਵਿਚ ਇਹ ਤੀਜੀ ਚੋਰੀ ਤੇ ਲੁੱਟ ਖੋਹ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ । ਸ਼ਨੀਵਾਰ ਨੂੰ ਅਜਾਦ ਰੋਡ ਸਥਿਤ ਦਿਨ ਦਿਹਾੜੇ ਚਾਰ ਵਿਅਕਤੀਆਂ ਨੇ ਇਕ ਆੜਤੀ ਦੀ ਦੁਕਾਨ ਤੋਂ 13 ਲੱਖ ਦੀ ਲੁੱਟ ਖੋਹ ਕੀਤੀ ਹੈ। ਪੀੜਤ ਗੁਰਨਾਮ ਸਿੰਘ ਆੜਤੀ ਪੁੱਤਰ ਚੰਨਣ ਸਿੰਘ ਵਾਸੀ ਛੇਹਰਟਾ ਨੇ ਦੱਸਿਆ ਕਿ ਉਹ ਸਵੇਰੇ ਕਰੀ 12 ਵਜੇ ਸੈਂਟਰਲ ਬੈਂਕ ਆਫ ਇੰਡੀਆ ਪੁਤਲੀਘਰ ਤੋਂ ਆੜਤ ਲਈ 13 ਲੱਖ ਰੁਪਏ ਨਗਦੀ ਕੱਢਵਾ ਕੇ ਲਿਆਇਆ ਸੀ। ਉਸ ਨੇ ਦੱਸਿਆ ਕਿ ਉਹ ਕਰੀਬ 12:15 ਤੇ ਆਪਣੀ ਦੁਕਾਨ ਤੇ ਬੈਠਾ ਸੀ ਕਿ ਅਚਾਨਕ ਚਾਰ ਵਿਅਕਤੀ ਆਏ ਤੇ ਉਸ ਕੋਲੋਂ ਕਣਕ ਦੀ ਮੰਗ ਕਰਨ ਲੱਗੇ, ਜਦ ਉਸ ਨੇ ਕਿਹਾ ਕਿ ਉਸ ਕੋਲ਼ ਕਣਕ ਨਹੀ ਹੈ ਤਾਂ ਉੱਕਤ ਵਿਅਕਤੀਆਂ ਨੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਤੇ ਉਸ ਕੋਲੋਂ 13 ਲੱਖ ਰੁਪਏ ਦਾ ਪਿਆ ਬੈਗ ਖੋਹ ਕੇ ਭੱਜ ਗਏ। ਉਸ ਨੇ ਦੱਸਿਆ ਕਿ ਅੱਖਾਂ ਵਿਚ ਮਿਰਚਾਂ ਪੈ ਜਾਣ ਕਾਰਨ ਉਸ ਨੂੰ ਕੁੱਝ ਸਮਝ ਨਹੀ ਆਈ ਤੇ ਕੁੱਝ ਦੇਰ ਬਾਅਦ ਉਸ ਨੇ ਆਪਣੇ ਸਾਥੀਆਂ ਨੂੰ ਇਸ ਲੁੱਟ ਦੀ ਜਾਣਕਾਰੀ ਦਿੱਤੀ ਤੇ ਪੁਲਸ ਨੂੰ ਸੂੀਚਤ ਕੀਤਾ। ਲੁੱਟ ਖੋਹ ਦੀ ਵਾਰਦਾਤ ਸੁਣਦੇ ਹੀ ਏ ਸੀ ਪੀ ਵੈਸਟ ਦੀਪਕ ਹਿਲੌਰੀ, ਥਾਣਾ ਮੁੱਖੀ ਅਰੁਣ ਸ਼ਰਮਾ ਤੇ ਚੌਂਕੀ ਇੰਚਾਰਜ ਸਲਵਿੰਦਰ ਸਿੰਘ ਮੌਕੇ ਤੇ ਪੁੱਜੇ ਤੇ ਸਥਿਤੀ ਦਾ ਜਾਇਜਾ ਲਿਆ। ਏਸੀਪੀ ਦੀਪਕ ਹਿਲੌਰੀ ਨੇ ਦੱਸਿਆ ਕਿ ਉਹ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ, ਜਲਦ ਹੀ ਦੌਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

             ਉੱਧਰ ਥਾਣਾ ਮੁੱਖੀ ਅਰੁਣ ਸ਼ਰਮਾ ਦਾ ਕਹਿਣਾ ਹੈ ਕਿ ਇਹ ਮਾਮਲਾ ਉਨਾਂ ਨੂੰ ਸ਼ੱਕੀ ਲੱਗ ਰਿਹਾ ਹੈ। ਉਨਾਂ ਦੱਸਿਆ ਕਿ ਉਨਾਂ ਨੇ ਹੁਣ ਤੱਕ ਦੀ ਜਾਂਚ ਵਿਚ ਆਸ-ਪਾਸ ਦੀਆਂ ਦੁਕਾਨਾਂ ਤੋਂ ਪਤਾ ਲਗਾਇਆ ਹੈ, ਕਿ ਗੁਰਨਾਮ ਸਿੰਘ ਕੋਲ਼ ਦੁਕਾਨ ਤੇ ਜਾਣ ਵਕਤ ਅਜਿਹਾ ਕੋਈ ਝੋਲਾ ਜਾਂ ਬੈਗ ਨਹੀ ਸੀ। ਉਨਾਂ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਤੇ ਸੈਂਟਰਲ ਬੈਂਕ ਆਫ ਇੰਡੀਆਂ ਤੋਂ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਰਾਹੀ ਜਾਂਚ ਕਰਣਗੇ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲੈਣਗੇ। ਦੱਸਣਯੋਗ ਹੈ ਕਿ ਥਾਣਾ ਮੁੱਖੀ ਅਰੁਣ ਸ਼ਰਮਾ ਦਾ ਛੇਹਰਟਾ ਵਿਚ ਦੂਜਾ ਦਿਨ ਹੈ ਤੇ ਛੇਹਰਟਾ ਵਿਚ ਲਗਾਤਾਰ ਚੋਰੀ ਤੇ ਲੁੱਟ ਖੋੋਹ ਦੀ 13 ਲੱਖ ਦੀ ਇਹ ਦੂਜੀ ਵਾਰਦਾਤ ਸਾਹਮਣੇ ਆਈ ਹੈ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply