Friday, September 25, 2026

ਨਾਨ ਮੈਡੀਕਲ ‘ਚੋ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

PPN2405201508

ਅੰਮਿਤਸਰ, 24 ਮਈ (ਸੁਖਬੀਰ ਸਿੰਘ) – ਭਾਈ ਮੰਝ ਰੋਡ ਸਥਿਤ ਸੰਤ ਬਾਬਾ ਭੂਰੀ ਵਾਲੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਾਨ-ਮੈਡੀਕਲ ਦੀ ਪ੍ਰੀਖਿਆ ‘ਚੋਂ ਚੰਗੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆ ਨੂੰ ਅੱਜ ਬਾਬਾ ਸੁਖਵਿੰਦਰ ਸਿੰਘ ਸੁੱਖਾ ਭੂਰੀ ਵਾਲੇ,ਸਕੂਲ ਦੇ ਐਮ.ਡੀ ਜ਼ਸੀਜਤ ਸਿੰਘ ਢਿਲੋ, ਪ੍ਰਿੰ: (ਡਾ.) ਹਰਦੇਵ ਸਿੰਘ ਤੇ ਵਾਈਸ ਪ੍ਰਿੰਸੀਪਲ ਹਰਭਜਨ ਸਿੰਘ ਵਲੋ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਗੱਲਬਾਤ ਕਰਦਿਆਂ ਬਾਬਾ ਸੁਖਵਿੰਦਰ ਸਿੰਘ ਸੁੱਖਾ ਨੇ ਕਿਹਾ ਕਿ ਜਿਥੇ ਨਾਨ-ਮੈਡੀਕਲ ਦੀ ਪ੍ਰੀਖਿਆ ‘ਚੋਂ ਚੰਗੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਪ੍ਰਸ਼ੰਸ਼ਾ ਦੇ ਹੱਕਦਾਰ ਹਨ, ਉਥੇ ਇਸ ਚੰਗੇ ਨਤੀਜੇ ਦਾ ਸਿਹਰਾ ਸਕੂਲ ਸਟਾਫ ਨੂੰ ਜ਼ਾਂਦਾ ਹੈ, ਜਿਸ ਦੀ ਸਖਤ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀ ਚੰਗੇ ਨੰਬਰ ਹਾਸਲ ਕਰ ਸਕੇ ਹਨ।ਇਸ ਮੋਕੇ ਮੈਡਮ ਸੋਨੀਆ, ਹਰਜੰਤ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ, ਗੁਰਿੰਦਰ ਸਿੰਘ, ਦੀਪ ਕੰਵਰ ਸਿੰਘ ਆਦਿ ਹਾਜਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply