Saturday, April 18, 2026

ਕਿਸਾਨਾਂ ਦਾ ਸ਼ੋਸ਼ਣ ਕਰਕੇ ਕਿਹੜੀ ਸੇਵਾ ਕਰ ਰਹੀ ਏ ਪੰਜਾਬ ਸਰਕਾਰ – ਕੁਲਵੰਤ ਸਿੰਘ ਸੰਗਰਾਏ

PPN2405201509

ਤਰਸਿੱਕਾ, 24 ਮਈ (ਕੰਵਲ ਜੋਧਾਨਗਰੀ, ਸੁਖਦੇਵ ਸਿੰਘ) – ਕਿਸਾਨਾਂ ਦੀ ਹਮਾਇਤੀ ਅਤੇ ਰਾਜ ਨਹੀਂ ਸੇਵਾ ਦਾ ਹੋਕਾ ਦੇਣ ਵਾਲੀ ਸਰਕਾਰ ਦੇ ਰਾਜ ਵਿੱਚ ਕਿਸਾਨਾਂ ਨਾਲ ਹੋ ਰਹੇ ਸ਼ੋਸ਼ਣ ਬਾਰੇ ਤਰਸਿੱਕਾ ਦੀ ਮੰਡੀ ਵਿੱਚ ਕਿਸਾਨਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਕੁਲਵੰਤ ਸਿੰਘ ਸੰਗਰਾਏ ਕੰਨਵੀਨਰ ਹਲਕਾ ਜੰਡਿਆਲਾ ਆਮ ਆਦਮੀ ਪਾਰਟੀ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਦੁਆਰਾ ਬੀਜੀ ਫਸਲ ਨੂੰ ਮੰਡੀਆਂ ਵਿੱਚ ਰੋਲਣਾ ਹੀ ਸੇਵਾ ਹੈ ਤਾਂ ਅਜਿਹੀ ਸੇਵਾ ਦੀ ਪੰਜਾਬ ਦੇ ਲੋਕਾਂ ਨੂੰ ਲੋੜ ਨਹੀਂ ਹੈ।ਉਹਨਾਂ ਕਿਹਾ ਕਿ ਇਕ ਗਰੀਬ ਕਿਸਾਨ ਕਈ ਮਹੀਨੇ ਮਿਹਨਤ ਕਰਕੇ ਫਸਲ ਤਿਆਰ ਕਰਦਾ ਹੈ । ਫਸਲ ਦੇ ਨਾਲ ਉਸ ਦੇ ਬਹੁਤ ਸਾਰੇ ਸੁਪਨੇ ਜੁੜੇ ਹੁੰਦੇ ਹਨ ਜੋ ਉਸ ਨੇ ਫਸਲ ਦੀ ਕੀਮਤ ਮਿਲਣ ‘ਤੇ ਪੂਰੇ ਕਰਨੇ ਹੁੰਦੇ ਹਨ ਪਰ ਜਦੋਂ ਉਹ ਫਸਲ ਲੈ ਕੇ ਮੰਡੀ ਪੁੱਜਦਾ ਹੈ ਤਾਂ ਉਸ ਦੀ ਖ੍ਰੀਦ ਹੀ ਨਹੀਂ ਕੀਤੀ ਜਾਂਦੀ।ਜਿਸ ਨਾਲ ਕਿਸਾਨ ਹੋਰ ਮੰਦਹਾਲੀ ਵਿੱਚ ਪਹੁੰਚ ਰਿਹਾ ਹੈ।ਇਕ ਗਰੀਬ ਕਿਸਾਨ ਅੱਜ ਦੀ ਮਹਿੰਗਾਈ ਵਿੱਚ ਘਰ ਦੇ ਖਰਚੇ ਕਰਨ ਤੋਂ ਅਸਮਰੱਥ ਹੋ ਚੁੱਕਾ ਹੈ ਉਹ ਆਪਣੇ ਬੱਚਿਆਂ ਨੂੰ ਉਚ ਸਿਖਿਆ ਕਿਸ ਤਰ੍ਹਾਂ ਦਿਵਾ ਸਕੇਗਾ।ਉਹਨਾਂ ਨੇ ਮੌਜੂਦ ਕਿਸਾਨਾ ਅਤੇ ਮਜ਼ਦੂਰਾਂ ਨੂੰ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਇਕੱਠੇ ਹੋ ਕੇ ਸ਼ੋਸ਼ਣ ਕਰ ਰਹੀ ਸਰਕਾਰ ਦੇ ਕੰਨ ਖੋਲਣ ਦੀ ਲੋੜ ਹੈ ਅਤੇ ਅਜਿਹੀ ਨਿਕੰਮੀ ਸਰਕਾਰ ਨੂੰ ਗੱਦੀ ਤੋਂ ਲਾਹ ਕੇ ਆਮ ਲੋਕਾਂ ਦੀ ਸਰਕਾਰ ਬਨਾਉਣ ਦੀ ਲੋੜ ਹੈ, ਜੋ ਆਮ ਲੋਕਾਂ ਦੀ ਹਮਾਇਤੀ ਹੋਵੇ ਅਤੇ ਆਮ ਲੋਕਾਂ ਦੇ ਦੁੱਖ-ਰਦ ਸਮਝਦੀ ਹੋਵੇ।ਇਸ ਮੌਕੇ ਅਨਮੋਲ ਸਿੰਘ ਛਾਪਾ ਜ਼ਿਲ੍ਹਾ ਕਮੇਟੀ ਮੈਂਬਰ, ਜਗਦੀਸ਼ ਸਿੰਘ ਬਿੱਟੂ, ਬਲਜੀਤ ਸਿੰਘ ਸੰਗਰਾਏ, ਬਲਵਿੰਦਰ ਸਿੰਘ ਫੌਜੀ ਤਰਸਿੱਕਾ, ਤਲਵਿੰਦਰ ਸਿੰਘ ਜੋਧਾਨਗਰੀ, ਅਮਰਬੀਰ ਸਿੰਘ ਗੋਪੀ, ਦਵਿੰਦਰ ਸਿੰਘ ਭੋਲਾ, ਜਸਪਾਲ ਸਿੰਘ ਬਾਬਾ ਅਤੇ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਰਕਰ, ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply