ਸਮਰਾਲਾ, 26 ਮਈ (ਪ. ਪ) – ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਕਨਵੀਨਰ ਸਿਕੰਦਰ ਸਿੰਘ ਤੇ ਕੋ. ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 38 ਜਨਤਕ ਜਥੇਬੰਦੀਆਂ ਤੇ ਅਧਾਰਤ ਔਰਵਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਔਰਵਿਟ ਬੱਸ ਕਾਂਡ ਦੇ ਵਿਰੋਧ ਵਿੱਚ ਸਮੁੱਚੇ ਪੰਜਾਬ ਵਿੱਚ ਵੱਖ ਵੱਖ ਜਿਲ੍ਹਿਆਂ ਵਿੱਚ ਵੱਖ ਵੱਖ ਥਾਵਾਂ ਤੇ 2 ਜੂਨ ਨੂੰ ਮੰਤਰੀਆਂ, ਅਕਾਲੀ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਦੇ ਏਰੀਏ ਵਿੱਚ ਰੋਸ ਮਾਰਚ ਕੱਢੇ ਜਾਣੇ ਹਨ ਅਤੇ ਉਪ ਮੁੱਖ ਮੁੰਤਰੀ ਪੰਜਾਬ ਦੇ ਪੁਤਲੇ ਫੂਕੇ ਜਾਣਗੇ ਜਥੇਬੰਦੀਆਂ ਦੇ ਆਗੂਆਂ ਅਨੁਸਾਰ ਕਥਿਤ ਦੋਸ਼ੀਆਂ ਖਿਲਾਫ ਕਤਲ ਕੇਸ ਦਰਜ ਕਰਾਉਣੇ, ਔਰਵਿਟ ਬਾਦਲ ਪ੍ਰੀਵਾਰ ਨਾਲ ਸਬੰਧਿਤ ਬੱਸਾਂ ਦੇ ਸਾਰੇ ਰੂਟ ਪਰਮਿਟ ਰੱਦ ਕਰਕੇ ਪੰਜਾਬ ਰੋਡਵੇਜ਼/ ਪੈਪਸੂ ਰੋਡਵੇਜ਼ ਨੂੰ ਦੇਣ, ਸੰਸਦ ਵਿਚ ਝੂਠ ਬੋਲਣ ਤੇ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣ, ਫਰੀਦਕੋਟ ਵਿੱਚ ਰੋਸ ਮੁਜਾਹਰੇ ਕਰਦੇ ਵਿਦਿਆਰਥੀਆਂ ਤੇ ਪਾਏ ਝੂਠੇ ਕੇਸ ਰੱਦ ਕਰਾਉਣ ਤੇ ਪੰਜਾਬ ਵਿੱਚ ਸਿਆਸੀ ਪੁਲਿਸ ਗੁੰਡਾ ਗਠਜੋੜ ਰਾਹੀਂ ਪਾਈ ਜਾ ਰਹੀ ਗੈਰ ਸਰਕਾਰੀ ਦਹਿਸ਼ਤਗਰਦੀ, ਗੁੰਡਾਗਰਦੀ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਜਿਹੜਾ ਫੈਸਲਾ ਕੀਤਾ ਗਿਆ ਉਸ ਦੀ ਲੜੀ ਵਿੱਚ ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਉਪਰੋਕਤ ਮੰਗਾਂ ਨੂੰ ਲੈ ਕੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੁਆਉਣ ਲਈ ਮਿਤੀ 2 ਜੂਨ 2015 ਦਿਨ ਮੰਗਲਵਾਰ ਨੂੰ ਸਵੇਰੇ 11.00 ਵਜੇ ਐਸ.ਡੀ.ਐਮ. ਦਫ਼ਤਰ ਸਮਰਾਲਾ ਦੇ ਅੱਗੇ ਔਰਵਿਟ ਬਸ ਕਾਂਡ ਜਿਹੜਾ ਕਿ ਮੋਗੇ ਵਿਖੇ ਵਾਪਰਿਆ ਦੇ ਖਿਲਾਫ਼ ਰੋਸ ਰੈਲੀ ਤੇ ਡਿਪਟੀ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕ ਮੁਜਾਹਰਾ ਕੀਤਾ ਜਾਵੇਗਾ।
ਇਹ ਫੈਸਲਾ ਲੋਕ ਸੰਘਰਸ਼ ਕਮੇਟੀ ਸਮਰਾਲਾ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਸਿਕੰਦਰ ਸਿੰਘ ਕਨਵੀਨਰ, ਕੁਲਵੰਤ ਸਿੰਘ ਤਰਕ ਕੋ. ਕਨਵੀਨਰ (ਲੋਕ ਮੋਰਚਾ ਪੰਜਾਬ), ਰਣਧੀਰ ਸਿੰਘ ਟੀ.ਐਸ.ਯੂ., ਦਲੀਪ ਸਿੰਘ ਡੀ.ਟੀ. ਐਫ., ਕੁਲਦੀਪ ਸਿੰਘ ਗਰੇਵਾਲ ਬੀ. ਕੇ. ਯੂ. (ਏਕਤਾ) ਉਗਰਾਹਾਂ, ਚੰਦ ਸਿੰਘ ਮਜਦੂਰ ਯੂਨੀਅਨ ਆਦਿ ਨੇ ਜਥੇਬੰਦੀ ਦੀ ਮੀਟਿੰਗ ਵਿੱਚ ਕੀਤਾ ਗਿਆ ਹੈ ਆਗੂਆਂ ਨੇ ਸਮੁੱਚੇ ਮਿਹਨਤਕਸ਼ ਲੋਕਾਂ ਤੇ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਾਈਵੇਟ ਬੱਸ ਸਫਰ ਦੌਰਾਨ ਧੀਆਂ ਭੈਣਾਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਵਿੱਚ ਵੱਧ ਰਹੀ ਗੁੰਡਾਗਰਦੀ, ਸਰਕਾਰੀ ਤੇ ਗੈਰ ਸਰਕਾਰੀ ਦਹਿਸ਼ਤਗਰਦੀ ਖਿਲਾਫ ਰੋਸ ਮੁਜਾਹਰੇ ਵਿੱਚ ਵੱਧ ਚੜ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media