Monday, September 28, 2026

ਪੱਤਰਕਾਰ ਯੂਨੀਅਨ ਨੇ ਡੀਸੀਪੀ ਪਰਮਪਾਲ ਸਿੰਘ ਨੂੰ ਕੀਤਾ ਸਨਮਾਨਿਤ

PPN2605201509

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਚਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਦੇ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਜਗਜੀਤ ਸਿੰਘ ਜੱਗਾ ਤੇ ਜਰਨਲ ਸਕਤੱਰ ਜਸਬੀਰ ਸਿੰਘ ਖਾਸਾ ਵੱਲੋ ਡਿਪਟੀ ਕਮਿਸ਼ਨਰ ਆਫ ਪੁਲਿਸ ਡੀ.ਸੀ.ਪੀ ਪਰਮਪਾਲ ਸਿੰਘ ਨੂੰ ਤਰੱਕੀ ਮਿਲਣ ਤੇ ਉਸ ਨੂੰ ਵਿਸ਼ੇਸ਼ ਤੋਰ ਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।ਸ਼ਹਿਰੀ ਪ੍ਰਧਾਨ ਜੱਗਾ ਨੇ ਦੱਸਿਆ ਕਿ ਪਰਮਪਾਲ ਸਿੰਘ ਨੂੰ ਤਰੱਕੀ ਮਿਲਣ ਦਾ ਇਕ ਬਹੁਤ ਵੱਡਾ ਮੱਕਸਦ ਹੈ ਕਿਉਕਿ ਇਨ੍ਹਾ ਨੇ ਹਮੇਸ਼ਾ ਹੀ ਕਾਨੂੰਨ ਅੰਦਰ ਰਹਿ ਕੇ ਇਮਾਨਦਾਰੀ ਨਾਲ ਸ਼ਹਿਰ ਦੇ ਗਰੀਬ ਲੋਕਾਂ ਦੀ ਸਹਾਇਤਾ ਕੀਤੀ ਹੈ, ਜਿਸ ਕਾਰਨ ਪ੍ਰਮਾਤਮਾ ਨੇ ਉਨ੍ਹਾਂ ਨੂੰ ਤਰੱਕੀ ਦੇ ਸਟਾਰ ਲਗਾਏ ਹਨ।ਸ੍ਰ. ਜੱਗਾ ਨੇ ਹੋਰ ਕਿਹਾ ਕਿ ਡੀ.ਸੀ.ਪੀ ਪਰਮਪਾਲ ਸਿੰਘ ਦੇ ਹਮੇਸ਼ਾਂ ਹੀ ਮੀਡੀਆ ਨਾਲ ਚੰਗੇ ਸਬੰਧ ਰਹੇ ਹਨ, ਜਿਸ ਕਾਰਨ ਅੱਜ ਉਹ ਆਪਣੀ ਪੱਤਰਕਾਰ ਯੂਨੀਅਨ ਦੇ ਸੀਨੀਅਰ ਪ੍ਰਧਾਨ ਗੁਰਨਾਮ ਸਿੰਘ ਬੁੱਟਰ, ਅਜਨਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ, ਕਨਵੀਨਰ ਵਿਜੇ ਪੰਕਜ, ਕੁਮਾਰ ਸੋਨੀ, ਫੁੱਲਜੀਤ ਸਿੰਘ ਵਰਪਾਲ, ਰਜੇਸ਼ ਕੁਮਾਰ, ਡੈਨੀ ਭਲਵਾਨ, ਸਿਮਰਨਜੀਤ ਸਿੰਘ ਸੰਧੂ, ਲਖਬੀਰ ਸਿੰਘ ਗਿੱਲ ਤੇ ਦਵਿੰਦਰ ਦੇਵਗਨ ਨਾਲ ਉਨਾਂ ਨੂੰ ਸਨਮਾਨਿਤ ਕਰਨ ਪੁੱਜੇ ਹਨ।ਜਗਜੀਤ ਸਿੰਘ ਜੱਗਾ ਨੇ ਡੀ.ਸੀ.ਪੀ ਪਰਮਪਾਲ ਦਾ ਮੁੰਹ ਵੀਮਿੱਠਾ ਕਰਵਾਇਆ।ਡੀ.ਸੀ.ਪੀ ਪਰਮਪਾਲ ਸਿੰਘ ਨੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਅੰਮ੍ਰਿਤਸਰ ਦੇ ਸਾਰੇ ਪੱਤਰਕਾਰ ਭਰਾਵਾਂ ਦਾ ਤਹਿ ਦਿਲੋ ਧੰਨਵਾਦ ਕੀਤਾ।ਇਸ ਮੌਕੇ ਪੁਲਿਸ ਅਧਿਕਾਰੀ ਸ੍ਰੀ ਗੌਰਵ ਗਰਗ ਅਤੇ ਸਿੰਗਲਾ ਵੀ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply