ਛੇਹਰਟਾ, 27 ਮਈ (ਨੋਬਲ) – ਪਹਿਲੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੀ ਸਾਇੰਸ ਸਿੱਖਿਆ ਦੇ ਵਿਦਿਆਰਥੀਆਂ ਦੇ ਲਈ ਮਨੋਰੰਜਕ ਅਤੇ ਮਨਮੋਹਕ ਬਨਾਉਣ ਦੇ ਲਈ ਅਤੇ ਉਨਾਂ ਦੀ ਸਾਇੰਸ ਦੀਆਂ ਕਿਤਾਬਾਂ ਵਿਚੋਂ ਦਿੱਤੇ ਗਏ ਪਾਠਕ੍ਰਮ ਵੱਖ-ਵੱਖ ਸਾਇੰਸ ਦੇ ਸਿਧਾਂਤਾਂ ਦਾ ਵਿਵਾਹਰਿਕ ਪ੍ਰਯੋਗ ਤੋਂ ਉਨਾਂ ਨੂੰ ਜਾਣੂ ਕਰਵਾਉਣ ਦੇ ਲਈ ਸਪਰਿੰਗ ਡੇਲ ਸੀਨੀਅਰ ਸਕੂਲ ਨੇ ਨਵਾਂ ਬਨਾਉਣ ਤੋਂ ਬਾਅਦ ਸਕੂਲ ਦੇ ਸਾਇੰਸ ਪਾਰਕ ਨੂੰ ਦੁਬਾਰਾ ਸਥਾਪਿਤ ਕਰਕੇ ਸਕੂਲ ਦੇ ਸਾਇੰਸ ਕੱਲਬ ਨੂੰ ਇਸਦੀ ਦੇਖਭਾਲ ਦੇ ਲਈ ਦੇ ਦਿੱਤਾ ਹੈ। ਉਦਘਾਟਨ ਕਰਨ ਤੋਂ ਬਾਅਦ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਸਮੇਂ ਦੀ ਚਾਲ, ਵਜਨ, ਗੁਰਤਵਾਕਰਸ਼ਨ, ਆਵਾਜ਼, ਰੋਸ਼ਨੀ, ਬਲ, ਮਾਨਵ ਅਧਿਕਾਰ ਅਤੇ ਸਾਇੰਸ ਦੇ ਹੋਰ ਸਿਧਾਂਤਾਂ ਨਾਲ ਸੰਬੰਧਤ ਕੁੱਲ 25 ਝੁਲੇ ਸਨ। ਉਨਾਂ ਨੇ ਕਿਹਾ ਕਿ ਇਹ ਪ੍ਰਦਰਸ਼ਨ ਪਹਿਲੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਹੈ। ਇਸ ਪਾਰਕ ਦੀ ਰੂਪ ਰੇਖਾ ਇਸ ਤਰ੍ਹਾਂ ਨਾਲ ਤਿਆਰ ਕੀਤੀ ਗਈ ਹੈ, ਕਿ ਵਿਦਿਆਰਥੀ ਇਸ ਵਿਚ ਸਾਇੰਸ ਦੇ ਸਿਧਾਂਤਾਂ ਦੇ ਵਿਵਾਹਰਿਕ ਪ੍ਰਯੋਗਾਂ ਨੂੰ ਸਮਝਦੇ ਹੋਏ ਆਨੰਦ ਵੀ ਲੈ ਸਕਦੇ ਹਨ।
ਡਾਇਰੈਕਟਰ ਡਾ. ਕੀਰਤ ਸੰਧੂ ਚੀਮਾ ਅਤੇ ਡਾਇਰੈਕਟਰ ਅਤੇ ਮੈਨੇਜਿੰਗ ਟਰੱਸਟੀ ਸਾਹਿਲਜੀਤ ਸਿੰਘ ਸੰਧੂ ਨੇ ਇਸ ਮੌਕੇ ਤੇ ਵਿਦਿਆਰਥੀਆਂ ਦੇ ਵਿਕਾਸ ਨੂੰ ਨਿਸ਼ਚਿਤ ਕਰਨ ਦੇ ਲਈ ਖੇਡ ਅਤੇ ਸਿੱਖਿਅਕ ਬੁਨਿਆਦੀ ਸਹੂਲਤਾਂ ਦੇਣ ਦੀ ਦਿਸ਼ਾ ਵਿਚ ਸੰਸਥਾ ਦੀ ਵਚਨਬੱਧਤਾ ਨੂੰ ਦੋਹਰਾਇਆ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media