Friday, March 20, 2026

 ਪੰਜ ਸਿੰੰਘ ਸਾਹਿਬਾਨ ਵਲੋਂ ਗ੍ਰੰਥੀਆਂ ‘ਤੇ ਗੁਰੂ ਮਹਾਰਾਜ ਦੀ ਤਾਬਿਆ ਬੈਠਿਆਂ ਮੋਬਾਇਲ ਰੱਖਣ ‘ਤੇ ਰੋਕ

ਰਾਗੀ ਜਥਿਆਂ ਵਲੋਂ ਵੀ ਗੁਰਬਾਣੀ ਕੀਰਤਨ ਕਰਦੇ ਸਮੇਂ ਮੋਬਾਇਲ ਦੀ ਵਰਤੋਂ ਤੇ ਪਾਬੰਦੀ

Giani-Gurbachan-Singh1

ਅੰਮ੍ਰਿਤਸਰ, 27 ਮਈ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਗ੍ਰੰਥੀ ਸਿੰਘ ਵਲੋਂ ਗੁਰੂ ਮਹਾਰਜ ਦੀ ਤਾਬਿਆ ਬੈਠਿਆਂ ਮੋਬਾਇਲ ਰੱਖਣ ਅਤੇ ਰਾਗੀ ਜਥਿਆਂ ਵਲੋਂ ਮੋਬਾਇਲ ਤੋਂ ਦੇਖ ਕੇ ਗੁਰਬਾਣੀ ਕੀਰਤਨ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿੱਚ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ: ਮੱਲ ਸਿੰਘ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿ: ਇਕਬਾਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿ: ਗੁਰਮੁੱਖ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿ. ਰਘਵੀਰ ਸਿੰਘ ਸ਼ਾਮਲ ਹੋਏ। ਵੱਖ-ਵੱਖ ਪੰਥਕ ਮਾਮਲਿਆ ‘ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਜਥੇਦਾਰ ਗਿ: ਗੁਰਬਚਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸ਼ਿਕਾਇਤਾਂ ਆਈਆਂ ਸਨ ਕਿ ਗ੍ਰੰਥੀ ਸਿੰਘ ਗੁਰੂ ਮਹਾਰਾਜ ਦੀ ਤਾਬਿਆ ਬੈਠਿਆਂ ਜਾਂ ਪਾਠ ਕਰਦਿਆਂ ਮੋਬਾਇਲ ‘ਤੇ ਗੇਮਾਂ ਖੇਡਣ ਲੱਗ ਪੈਂਦੇ ਸਨ, ਇਸ ਲਈ ਦੇਸ਼ ਵਿਦੇਸ਼ ਦੇ ਸਮੂਹ ਗ੍ਰੰਥੀ ਸਿੰਘਾਂ ਵਲੌਂ ਪਾਠ ਕਰਦੇ ਸਮੇਂ ਜਾਂ ਤਾਬਿਆ ਬੈਠਣ ਸਮੇ ਮੋਬਾਇਲ ਆਪਣੇ ਪਾਸ ਰੱਖਣ ਤੇ ਰੋਕ ਲਾ ਦਿੱਤੀ ਗਈ ਹੈ।ਇਸੇ ਤਰਾਂ ਇਹ ਸ਼ਿਕਾਇਤ ਮਿਲਣ ‘ਤੇ ਕਿ ਰਾਗੀ ਜਥੇ ਕੀਰਤਨ ਮੋਬਾਇਲ ਤੋਂ ਦੇਖ ਕੇ ਕਰਦੇ ਹਨ, ਇਸ ਲਈ ਰਾਗੀਆਂ ‘ਤੇ ਵੀ ਮੋਬਾਇਲ ਤੋਂ ਦੇਖ ਕੇ ਕੀਰਤਨ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਹ ਆਦੇਸ਼ ਦਿੱਤਾ ਗਿਆ ਹੈ ਕਿ ਉਹ ਗੁਰਬਾਣੀ ਕੰਠ ਕਰਕੇ ਕੀਰਤਨ ਕਰਨ।ਸਿੰਗ ਸਾਹਿਬ ਨੇ ਕਿਹਾ ਕਿ ਗ੍ਰੰਥੀ ਸਿੰਘਾਂ ਵਲੋਂ ਮੋਬਾਇਲ ਦੀ ਵਰਤੋਂ ਸਬੰਧੀ ਗੁਰਦੁਆਰਾ ਕਮੇਟੀਆਂ ਜਿੰਮੇਵਾਰ ਹੋਣਗੀਆਂ।ਸਿੰਘ ਸਾਹਿਬ ਨੇ ਕਿਹਾ ਕਿ ਭਾਈ ਦਰਸ਼ਨ ਸਿੰਘ ਮੱਲ੍ਹਾ ਵਲੋਂ ਰੰਗਦਾਰ ਯਮਕਾਂ ਲਾ ਕੇ ਗੁਰਬਾਣੀ ਲਿਖਣ ਦਾ ਮਾਮਲਾ ਅਗਲੇਰੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ ਅਤੇ ਤਦ ਤੱਕ ਅਜੇਹੀ ਛਪਾਈ ‘ਤੇ ਰੋਕ ਲਾ ਦਿੱਤੀ ਹੈ, ਇਸ ਮਾਮਲੇ ਵਿੱਚ ਕੋਈ ਕੁਤਾਹੀ ਹੋਈ ਤਾਂ ਸਖਤ ਸਜ਼ਾ ਦਿੱਤੀ ਜਾਵੇਗੀ।ਪਿੰਡ ਚਾਹਲ ਵਿਖੇ ਬਾਬਾ ਜੋਗੀ ਪੀਰ ਗੁਰਦੁਆਰੇ ਦਾ ਨਾਮ ਬਦਲ ਕੇ ਖਾਲਸਾ ਦਰਬਾਰ ਕਰ ਦੇਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ ਅਤੇ ਵਿਵਾਦਿਤ ਜਗ੍ਹਾ ‘ਤੇ 15 ਫੁੱਟ ਉਚੀ ਦੀਵਾਰ ਬਣਾਉਣ ਅਤੇ ਅਲ਼ੱਗ-ਅਲੱਗ ਦੋ ਕਮੇਟੀਆ ਬਨਾਉਣ ਦਾ ਕਿਹਾ ਗਿਆ ਹੈ ।

            ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁ: ਡੇਹਰਾ ਸਾਹਿਬ ਵਿਖੇ 22 ਜੂਨ ਨੂੰ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਦੇ ਸਮਾਗਮ ਵਿੱਚ ਸ਼ਮੂਲੀਅਤ ਬਾਰੇ ਸਿੰਘ ਸਾਹਿਬ ਨੇ ਕਿਹਾ ਇਸ ਸਮਾਗਮ ਸਬੰਧੀ ਉਨਾਂ ਨੂੰ ਸੱਦਾ ਨਹੀਂ ਆਇਆ ਜੇਕਰ ਸੱਦਾ ਪੱਤਰ ਆਇਆ ਤਾਂ ਪਾਕਿਸਤਾਨ ਜਾ ਕੇ ਸਮਾਗਮ ਵਿੱਚ ਜਰੂਰ ਸ਼ਾਮਲ ਹੋਣਗੇ।ਉਨਾਂ ਕਿਹਾ ਕਿ ਸਹੀ ਤਰੀਖ ‘ਤੇ 22 ਮਈ ਨੂੰ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ ਅਤੇ ਸੰਗਤਾਂ ਬਾਅਦ ਵਿੱਚ ਵੀ ਸ਼ਹੀਦੀ ਦਿਹਾੜਾ ਮਨਾਉਂਦੀਆਂ ਰਹਿੰਦੀਆਂ ਹਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply