11 ਪਹਿਲੀਆਂ, 16 ਦੂਜੀਆਂ ਤੇ 7 ਤੀਜੀਆਂ ਪੁਜੀਸ਼ਨਾਂ ਕੀਤੀਆਂ ਪ੍ਰਾਪਤ

ਅੰਮ੍ਰਿਤਸਰ, 28 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਨੇ ਆਪਣੀਆਂ ਅਮੀਰ ਖੇਡ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਇਸ ਵਾਰ ਫਿਰ ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲਿਆਂ (ਲੜਕੀਆਂ) ਵਿਚ ਪ੍ਰਥਮ ਸਥਾਨ ਹਾਸਲ ਕਰਕੇ ਮਾਣਮੱਤੀ ਪ੍ਰਾਪਤ ਕੀਤੀ ਹੈ। ਗੌਰਤਲਬ ਹੈ ਕਿ ਮਾਲ ਰੋਡ ਸਕੂਲ ਪਿਛਲੇ ਕੁਝ ਦਹਾਕਿਆਂ ਤੋਂ ਲਗਾਤਾਰ ਇਸ ਟਰਾਫ਼ੀ ‘ਤੇ ਕਾਬਜ਼ ਹੋ ਰਿਹਾ ਹੈ।
ਬਾਸਕਟਬਾਲ, ਨੈੱਟਬਾਲ, ਬਾਕਸਿੰਗ, ਜੰਪ ਰੋਪ, ਮਾਰਸ਼ਲ ਆਰਟ, ਕ੍ਰਿਕਟ, ਖੰਗਤਾ, ਕੱਬਡੀ, ਕੁਸ਼ਤੀਆਂ, ਕਿੱਕ ਬਾਕਸਿੰਗ, ਜਿਮਨਾਸਟਿਕ, ਫੁੱਟਬਾਲ, ਫੈਂਸਿੰਗ, ਟੇਬਲ ਟੈਨਿਸ, ਵੇਟ ਲਿਫਟਿੰਗ, ਵੂਸ਼ੋ, ਰੋਪ ਸਕਿਪਿੰਗ, ਹੈਂਡਬਾਲ ਅਤੇ ਵਾਲੀਵਾਲ ਆਦਿ ਵੱਖੁਵੱਖ ਖੇਡਾਂ ਵਿਚ ਸਕੂਲ ਨੇ 11 ਪਹਿਲੀਆਂ, 16 ਦੂਜੀਆਂ ਤੇ 7 ਤੀਜੀਆਂ ਪੁਜੀਸ਼ਨਾਂ ਪ੍ਰਾਪਤ ਕਰਕੇ 110 ਅੰਕ ਹਾਸਲ ਕੀਤੇ। ਡੀ.ਏ.ਵੀ ਪਬਲਿਕ ਸਕੂਲ ਵਿਚ ਆਯੋਜਿਤ ਇਸ ਸਲਰਾਮ ਮੌਕੇ ਮੁੱਖ ਮਹਿਮਾਨ ਜ਼ਿਲ੍ਹਾ ਸਿਖਿਆ ਅਫਸਰ ਸ. ਸਤਿੰਦਰਬੀਰ ਸਿੰਘ ਅਤੇ ਏ.ਈ.ਓ ਕੁਲਜਿੰਦਰ ਸਿੰਘ ਮੱਲੀ ਨੇ ਟਰਾਫੀ ਪ੍ਰਦਾਨ ਕੀਤੀ। ਇਸ ਮੌਕੇ ਉਪ ਜ਼ਿਲ੍ਹਾ ਅਫਸਰ ਸ੍ਰੀ ਸਤੀਸ਼ ਕੁਮਾਰ, ਉਪ ਜ਼ਿਲ੍ਹਾ ਅਫਸਰ ਸ੍ਰੀਮਤੀ ਜੋਗਿੰਦਰ ਕੌਰ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸ੍ਰੀਮਤੀ ਸੂਦੀਪ ਕੌਰ ਵੀ ਹਾਜਰ ਸਨ।
ਮਾਲ ਰੋਡ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਕੂਲ ਨੇ ਹਮੇਸ਼ਾ ਹੀ ਅੰਤਰ ਸਕੂਲ ਮੁਕਾਬਲਿਆਂ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰੁਰਾਸ਼ਟਰੀ ਪੱਧਰ ਉੱਤੇ ਮੱਲਾਂ ਮਾਰੀਆਂ ਹਨ। ਉਨ੍ਹਾਂ ਦਸਿਆ ਕਿ ਇਸ ਸਾਲ ਸਕੂਲ ਦੀਆਂ 2 ਖਿਡਾਰਨਾਂ ਨੂੰ ਇੰਡੀਆ ਦੀ ਟੀਮ ਵਿਚ, 26 ਖਿਡਾਰਨਾਂ ਨੂੰ ਰਾਸ਼ਟਰੀ ਅਤੇ 78 ਖਿਡਾਰਨਾਂ ਨੂੰ ਰਾਜ ਪੱਧਰ ਉੱਤੇ ਖੇਡਣ ਦਾ ਮਾਣ ਹਾਸਲ ਹੋਣਾ ਸਕੂਲ ਨੂੰ ਬੁਲੰਦੀਆਂ ‘ਤੇ ਪਹੁੰਚਾਂਦਾ ਹੈ। ਇਸ ਤੋਂ ਇਲਾਵਾ ਬਾਸਕਿਟ ਬਾਲ ਅੰਡਰੁ19, ਅੰਡਰ 17,9 ਖਿਡਾਰਨਾਂ ਦੀ ਇੰਡੀਆਂ ਸਕੂਲ ਟੀਮ ਲਈ ਚੋਣ ਕੀਤੀ ਗਈ। ਉਨ੍ਹਾਂ ਇਨ੍ਹਾਂ ਖਿਡਾਰਨਾਂ ਨੂੰ ਖੇਡ ਹੋਸਟਲ, ਖੁਰਾਕ, ਲੋੜੀਂਦਾ ਸਾਜੁੋਸਮਾਨ ਅਤੇ ਮੁਫਤ ਸਿੱਖਿਆ ਤੋਂ ਛੁੱਟ ਹੋਰ ਸਹੁਲਤਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ। ਇਸ ਮੌਕੇ ਉੱਤੇ ਸਕੂਲ ਦੇ ਫਿਜੀਕਲ ਐਜੁਕੇਸ਼ਨ ਵਿਭਾਗ ਦੇ ਅਧਿਆਪਕਾਂ ਸ. ਰਵਿੰਦਰ ਸਿੰਘ ਢਿਲੋਂ, ਸ. ਅਮਰਜੀਤ ਸਿੰਘ ਕਾਹਲੋਂ, ਬਲਵਿੰਦਰ ਕੌਰ ਅਤੇ ਹਰਸ਼ਿੰਦਰ ਕੌਰ ਨੇ ਖੁਸ਼ੀ ਪ੍ਰਗਟਾਈ।
Punjab Post Daily Online Newspaper & Print Media