Wednesday, April 29, 2026

 ਗੁਰਦੁਆਰਾ ਸਾਹਿਬ ਦੀ ਇਮਾਰਤ ਉਪਰ ਸੁੰਦਰ ਕਲਸ ਚੜ੍ਹਾਇਆ

PPN2805201512
ਖਾਲੜਾ, 28 ਮਈ (ਰਣਬੀਰ ਸਿੰਘ, ਲਖਵਿੰਦਰ ਸਿੰਘ ਗੌਲਣ) ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਬਿਲਕੁੱਲ ਨਜ਼ਦੀਕ ਵੱਸੇ ਪਿੰਡ ਖੇਹ ਕਲਾਂ ਵਿਖੇ ਗੁਰਦੁਆਰਾ ਸਿੰਘ ਸਭਾ ਦੀ ਇਮਾਰਤ ਉਪਰ ਬਣੇ ਗੁੰਬਦ ਤੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਸੁੰਦਰ ਕਲਸ਼ ਚੜ੍ਹਾਇਆ ਗਿਆ ਅਤੇ ਪਿੰਡ ਦੀ ਖੁਸ਼ਹਾਲੀ ਤੇ ਭਲੇ ਲਈ ਅਰਦਾਸ ਬਾਬਾ ਦਿਆਲ ਸਿੰਘਵੱਲੋਂ ਕੀਤੀ ਗਈ।ਉਨਾਂ ਦੱਸਿਆ ਕਿ ਇਸ ਕਾਰਜ਼ ਸਬੰਧੀ ਪਿੰਡ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਸੇਵਾ ਆਰੰਭੀ ਗਈ ਸੀ, ਜੋ ਕਿ ਹੁਣ ਸੁੰਦਰ ਕਲਸ਼ ਸੁਸ਼ੋਭਿਤ ਹੋਣ ਨਾਲ ਨੇਪਰੇ ਚੜੀ ਹੈ। ਇਸ ਸਮੇਂ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਸੇਮ ਸਿੰਘ, ਖਜਾਨਚੀ ਰਾਮ ਸਿੰਘ, ਪ੍ਰੀਤਮ ਸਿੰਘ, ਗੁਰਜਿੰਦਰ ਸਿੰਘ, ਜਸਬੀਰ ਸਿੰਘ, ਤਰਲੋਚਨ ਸਿੰਘ ਸੈਕਟਰੀ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply