Wednesday, September 30, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

PPN2905201508.jpg
ਬਠਿੰਡਾ, 29 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਇਸ ਜਮਾਤ ਵਿਚ 156 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਜਿਨ੍ਹਾਂ ਵਿਚੋਂ 19 ਵਿਦਿਆਰਥੀਆਂ ਨੇ 10 ਸੀ.ਜੀ.ਪੀ.ਏ ਅਤੇ 65 ਵਿਦਿਆਰਥੀਆਂ ਨੇ ਏ 112 ਗ੍ਰੇਡ ਪ੍ਰਾਪਤ ਕੀਤਾ ਜਿਸ ਨਾਲ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਪ੍ਰਿੰਸੀਪਲ ਮੈਡਮ ਜਤਿੰਦਰ ਕੌਰ ਸੇਠੀ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਭ ਬੱਚਿਆਂ ਦਾ ਮੂੰਹ ਮਿੱਠਾ ਵੀ ਕਰਵਾਇਆ ਅਤੇ ਕਾਮਨਾ ਕੀਤੀ ਕਿ ਭਵਿੱਖ ਵਿਚੋ ਇਸ ਤਰ੍ਹਾਂ ਹੀ ਸਫ਼ਲਤਾ ਪ੍ਰਾਪਤ ਕਰਦੇ ਰਹਿਣ।ਅਰਸ਼ਪੀ੍ਰਤ ਸਿੰੰਘ ਅਤੇ ਪ੍ਰਨੀਤ ਕੌਰ ਜੋ ਐਲ.ਕੇ.ਜੀ ਤੋਂ ਇਸ ਸਕੂਲ ਵਿਚ ਪੜ੍ਹ ਰਹੇ ਹਨ, ਉਨ੍ਹਾਂ ਨੇ ਬਿਨ੍ਹਾਂ ਕਿਸੀ ਟ੍ਰਿਊਸਨ ਦੇ ਦਸਵੀਂ ਜਮਾਤ ਵਿਚੋਂ 10 ਸੀ ਜੀ ਪੀ ਏ ਹਾਸਲ ਕੀਤੇ ਹਨ। ਅਰਸ਼ਪ੍ਰੀਤ ਸਿੰਘ ਦੇ ਪਿਤਾ ਜੋ ਕਿ ਕਮਰਸ਼ ਲੈਕਚਰਾਰ ਤੇ ਮਾਤਾ ਪੰਜਾਬੀ ਅਧਿਆਪਕਾ ਹਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply