Wednesday, September 30, 2026

 ਪ੍ਰਬੰਧਕੀ ਕਮੇਟੀ ਵਲੋਂ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

PPN2905201509
ਬਠਿੰਡਾ, 29 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਆਪਣੇ, ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਵਿੱਚੋਂ ਮਨਦੀਪ ਸਿੰਘ 90%, ਨਵਜੋਤ ਸਿੰਘ 89%, ਅਕਾਸ਼ਦੀਪ ਸਿੰਘ 84%, ਸ਼ਾਲੂ ਕੌਰ 78.7% ਨੇ ਕ੍ਰਮਵਾਰ ਪਹਿਲੀਆਂ ਚਾਰ ਪੁਜ਼ੀਸ਼ਨਾਂ ਪ੍ਰਾਪਤ ਕਰਦੇ ਹੋਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ,ਨਿਰਮਲ ਸਿੰਘ ਸੰਧੂ (ਮੈਨੇਜਰ), ਗੁਰਮੀਤ ਸਿੰਘ ਗੀਤਾ (ਮੀਤ ਪ੍ਰਧਾਨ), ਚਮਕੌਰ ਮਾਨ (ਡਾਇਰੈਕਟਰ), ਬੰਤ ਸਿੰਘ ਸਿੱਧੂ (ਐੱਮ.ਸੀ), ਸੁਰਿੰਦਰ ਸਿੰਘ ਮਾਨ, ਸਕੂਲ ਦੇ ਪ੍ਰਿੰਸੀਪਲ ਦਿਲਬਾਗ ਸਿੰਘ ਤਲਵਾੜ, ਵਾਇਸ ਪ੍ਰਿੰਸੀਪਲ ਮੈਡਮ ਸ਼ਿੰਦਰਪਾਲ ਕੌਰ, ਜਗਤਾਰ ਸਿੰਘ (ਕੰਟ੍ਰੋਲਰ ਪ੍ਰੀਖਿਆਵਾਂ) ਮੈਡਮ ਪਰਮਜੀਤ ਕੌਰ(ਇੰਚਾਰਜ), ਮੈਡਮ ਨਿਰਮਲਾ ਕੁਮਾਰੀ (ਇੰਚਾਰਜ) ਵੱਲੋਂ ਤਮਗੇ ਹਾਸਿਲ ਕਰਕੇ ਮਾਣ ਪ੍ਰਾਪਤ ਕੀਤਾ ਅਤੇ ਆਉੇਣ ਵਾਲੇ ਸਮੇਂ ਲਈ ਅਗਲੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply