
ਤਰਸਿੱਕਾ (ਕੰਵਲ ਜੋਧਾਨਗਰੀ, ਸੁਖਦੇਵ ਸਿੰਘ) – ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਜ਼ਿਲ੍ਹਾ ਕਮੇਟੀ ਅੰਮ੍ਰਿਤਸਰ ਵੱਲੋਂ ਸਿਵਲ ਸਰਜਨ ਦਫਤਰ ਵਿਖੇ ਜਨਮ ਅਤੇ ਮੌਤ ਸਰਟੀਫਿਕੇਟ ਲੈਣ ਸਮੇਂ ਚੱਲ ਰਹੀ ਰਿਸ਼ਵਤ ਖੋਰੀ ਦੇ ਖਿਲਾਫ ਰੋਸ ਧਰਨਾ ਦਿੱਤਾ ਗਿਆ ।ਭਾਰੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਆਦਿ ਆਪਣੇ ਪਰਿਵਾਰਾਂ ਸਮੇਤ ਤਕਰੀਬਨ 12 ਵਜੇ ਦੁਪਿ: ਸਰਵਣ ਸਿੰਘ ਪੰਧੇਰ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਬਚਨ ਸਿੰਘ ਚੱਬਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਧਰਨੇ ਦੀ ਸ਼ੁਰੂਆਤ ਕੀਤੀ ।ਇਸ ਮੌਕੇ ਬੋਲਦੇ ਹੋਏ ਅਗੂਆ ਨੇ ਕਿਹਾ ਕਿ ਸਿਵਲ ਸਰਜਨ ਦਫਤਰ ਵਿਖੇ ਜਨਮ ਅਤੇ ਮੌਤ ਸਬੰਧੀ ਸੋਧ ਕਰਵਾਉਣ ਲਈ 10 ਤੋਂ 30 ਹਜ਼ਾਰ ਰੁਪਏ ਤੱਕ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਜੋ ਕਿ ਲੋਕਾਂ ਦਾ ਸ਼ੋਸ਼ਣ ਹੈ । ਇਸ ਮੌਕੇ ਜਥੇਬੰਧੀ ਵੱਲੋਂ ਜੈ ਸਿੰਘ ਸਿਵਲ ਸਰਜਨ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਜੈ ਸਿੰਘ ਨੇ ਮੰਨਿਆ ਕਿ ਉਹ ਦਿੱਤੇ ਗਏ ਮੰਗ ਪੱਤਰ ਅਨੁਸਾਰ ਜਨਮ ਅਤੇ ਮੌਤ ਸਰਟੀਫਿਕੇਟ ਬਿਨ੍ਹਾਂ ਕਿਸੇ ਵਾਧੂ ਰਕਮ ਦੇ ਜਾਰੀ ਕਰਵਾਉਣਗੇ ਅਤੇ ਸੋਧ ਵੀ ਬਿਨ੍ਹਾਂ ਕੇ ਹੋਰ ਵਾਧੂ ਪੈਸੇ ਦੇ ਕਰਵਾਉਣਗੇ, ਸਰਕਾਰੀ ਡਾ: ਵੱਲੋਂ ਕਿਸੇ ਖਾਸ ਜਾਂਚ ਕੇਂਦਰ ਤੋਂ ਜਾਂਚ ਕਰਵਾਉਣਾ ਬੰਦ ਕਰਵਾਉਣਗੇ, ਡਾ: ਦੁਆਰਾ ਸੱਸਤੀਆਂ ਦਵਾਈਆਂ ਲਿਖੀਆਂ ਜਾਣਗੀਆਂ ਜੋ ਆਮ ਦੀ ਪਹੁੰਚ ਵਿੱਚ ਹੋਣ, ਹਸਪਤਾਲ ਵਿੱਚ ਮੌਜੂਦ ਦਵਾਈਆਂਦੀਆਂ ਲਿਸਟਾਂ ਲਗਾਈਆਂ ਜਾਣਗੀਆਂ, ਉਹਨਾਂ ਨੇ ਇਕਰਾਰ ਕੀਤਾ ਕਿ ਇਹ ਜਲਦ ਤੋਂ ਜਲਦ ਲਾਗੂ ਕਰਵਾਇਆ ਜਾਵੇਗਾ।ਇਸ ਮੌਕੇ ਸਤਨਾਮ ਸਿੰਘ ਜੌਹਲ, ਬੀਬੀ ਜਗੀਰ ਕੌਰ, ਗੁਰਬਿੰਦਰ ਸਿੰਘ ਭਰੋਵਾਲ, ਸਤਨਾਮ ਸਿੰਘ ਸਠਿਆਲਾ, ਲਖਵਿੰਦਰ ਸਿੰਘ ਵਰਿਆਮ, ਬਾਜ਼ ਸਿੰਘ, ਸਕੱਤਰ ਸਿੰਘ ਕੋਟਲਾ, ਮੁਖਤਾਰ ਸਿੰਘ ਭੰਗਵਾਂ, ਗੁਦੇਵ ਸਿੰਘ ਗੱਗੋਮਾਹਲ, ਗੁਰਦੇਵ ਸਿੰਘ, ਦਲਬੀਰ ਸਿੰਘ ਬੇਦਾਦਪੁਰ ਆਦਿ ਹਾਜ਼ਰ ਸਨ ।
Punjab Post Daily Online Newspaper & Print Media