
ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਵਧੀਆ ਇੰਜੀਨੀਅਰਿੰਗ ਅਤੇ ਡਿਜਾਇਨ ਹੁਨਰ ਦੀ ਉਦਾਹਰਣ ਦਿੰਦੇ ਹੋਏ ਗਲੋਬਲ ਇੰਸਟੀਚਿਊਟ ਅੰਮ੍ਰਿਤਸਰ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਆਖਰੀ ਸਾਲ ਦੇ ਵਿਦਿਆਥੀਆਂ ਨੇ ਕਬਾੜ ਦੀ ਵਰਤ ਨਾਲ ਇਕ ਸ਼ਾਨਦਾਰ ‘ਵੰਡਰ ਬਾਈਕ’ ਤਿਆਰ ਕੀਤੀ। ਇੰਸਟੀਚਿਊਟ ਦੇੇ 9-ਮੈਬਰੀ ਵਿਦਿਆਰਥੀਆਂ ਦੀ ਟੀਮ ਨੇ ‘ਗੋਲਡ ਫਿੰਗਰ’ ਪ੍ਰੋਜੈਕਟ ਦੇ ਅੰਤਰਗਤ ਇਹ ਬਾਈਕ ਬਣਾਇਆ।
ਗਲੋਬਲ ਇੰਸਟੀਚਿਊਟ ਦੇ ਚੇਅਰਮੈਨ ਡਾ. ਬਲਦੇਵ ਸਿੰਘ ਚੰਨੀ ਦੇ ਨਾਲ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ ਹਰੀ ਝੰਡੀ ਦਿਖਾ ਕੇ ਇਸ ਵਾਹਨ ਨੂੰ ਰੇਤਲੀ ਜਗ੍ਹਾ ਤੇ ਰਵਾਨਾ ਕਰਕੇ ਰੋਮਾਨਚਕ ਪੇਸ਼ਕਸ਼ ਕੀਤੀ।
ਇਹ ‘ਸਾਰੇ-ਮੈਦਾਨੀ ਚਾਰ-ਪਹਇਏ ਵਾਹਨ’ ਨੂੰ ਕਬਾੜ ਪੁਰਜਿਆਂ ਨਾਲ ਤਿਆਰ ਕੀਤਾ ਜਿਸ ਲਈ ਵਿਦਿਆਰਥੀਆਂ ਨੇ ਬਜਾਰਾਂ ਤੋ ਇਕੱਠੇ ਕੀਤੇ।ਇਨ੍ਹਾਂ ਵਿਚ ਹੀਰੋ ਕਰੀਜਮਾ, ਕੇਰਲ ਆਟੋ ਰਿਕਸ਼ਾ, ਬਜਾਜ ਡਿਸਕਵਰ, ਮਾਰੂਤੀ 800 ਕਾਰ ਆਦਿ ਦੇ ਪੂਰਜੇ ਅਤੇ ਹੋਰ ਪੂਰਜੇ ਇਕੱਠੇ ਕਰਕੇ ਬਣਾਇਆ ਗਿਆ।
ਵਾਹਨ ਦੀ ਬੁਨਿਆਦੀ ਬਣਤਰ ਨੂੰ ਬਨਾਉਣ ਲਈ 1/2 ਇੰਚ ਦੇ ਲੋਹੇ ਦੇ ਪੱਤਰੇ ਤੋ ਲੈ ਕੇ ਵੱਖ-ਵੱਖ ਵਾਹਨਾਂ ਦੇ ਪੁਰਜੇ ਵਰਤੋ ਵਿਚ ਲਿਆ ਗਏ। ਇਹ ਵਾਹਨ 6-ਮਹੀਨਿਆਂ ਦੀ ਸਖੱਤ ਮਹਿਨਤ ਨਾਲ ਤਿਆਰ ਕੀਤਾ ਗਿਆ।
ਡਾ. ਆਕਾਸ਼ਦੀਪ ਸਿੰਘ ਨੇ 9-ਵਿਦਿਆਰਥੀਆਂ ਹਰਮਨਪ੍ਰੀਤ ਸਿੰਘ (ਕੈਪਟਨ) ਦੀ ਪ੍ਰਧਾਨਗੀ ਹੇਠ ਜਿਨ੍ਹਾਂ ਵਿਚ ਅਭਿਸ਼ੇਕ ਸੋਨੀ, ਅਗਮਜੋਤ ਸਿੰਘ, ਅਮਨਦੀਪ ਸਿੰਘ, ਬਮਬਮ ਕੁਮਾਰ ਜਹਾ, ਬਿਕਰਮਜੀਤ ਸਿੰਘ, ਹਰਦੀਪ ਸਿੰਘ, ਕਰਨਜੀਤ ਸਿੰਘ, ਮਨੋਜ ਠਾਕੁਰ ਨਾਲ ਉਨ੍ਹਾਂ ਦੇ ਅਧਿਆਪਕ ਪ੍ਰੋ. ਜਤਿੰਦਰ ਭੱਲਾ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਤੋ ਨੂੰ ਇਸ ਰਚਨਾਤਮਕਤਾ ਲਈ ਵਧਾਈ ਦਿੰਦੇ ਹੋਏ ਕਿਹਾ – ‘ਇਹ ਵਾਹਨ ਨਾ ਸਿਰਫ ਵੇਖਣ ਵਿਚ ਸੋਹਨਾ ਹੈ ਸਗੋਂ ਇੰਧਨ ਦੀ ਵੀ ਬੱਚਤ ਕਰਦਾ ਹੈ।ਇਸ ਵਾਹਨ ਨੂੰ ਖੇਡਾਂ ਵਿਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।’
ਇਹ ਵਾਹਨ ਹੋਰ ਅਜਿਹੇ ਵਾਹਨਾਂ ਦੀ ਮੁਕਾਬਲੇ ਵੱਖ-ਵੱਖ ਖੇਤਰਾਂ ਵਿਚ ਚੱਲ ਸਕਦਾ ਹੈ ਜਿਨ੍ਹਾਂ ਵਿਚ ਰੇਤੀਲੇ, ਕਿਚੜ, ਦਲਦਲੀ, ਚਟਾਨੀ ਖੇਤਰ ਸ਼ਾਮਿਲ ਹਨ।
ਪ੍ਰੋ. ਭੱਲਾ ਨੇ ਦੱਸਿਆ ਕਿ ‘ਇਸ ਮਾਡਲ ਨੂੰ ਕਈ ਕਪਿਊਟਰ ਸਾਫਟਵੇਅਰ ਦੇ ਪ੍ਰੋਗਰਾਮ ਦੀ ਵਰਤੋ ਅਤੇ ਸੰਸਥਾ ਵਲੋ ਮੁਹਇਆ ਕਰਵਾਏ ਗਏ ਸਾਧਨ ਦੀ ਵਰਤੋ ਨਾਲ ਬਣਾਇਆ ਜੋ ਡਿਜਾਇਨ ਅਤੇ ਉਸਾਰੀ ਵਿਚ ਵਧੀਆ ਮੰਨਿਆ ਗਿਆ।
ਐਨ.ਆਈ.ਟੀ ਜਲੰਧਰ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋ ਆਏ ਮਾਹਿਰ ਇੰਜੀਨੀਅਰ ਨੇ ਇਸ ਵਾਹਨ ਦੀ ਬਹੁਤ ਸ਼ਲਾਘਾ ਕੀਤੀ।ਇਸ ਵਾਹਨ ਲਈ ਇੰਜਨ ਅਤੇ ਹੋਰ ਪੁਰਜਿਆਂ ਦਾ ਸੰਸ਼ੋਧਨ ਕੀਤਾ ਗਿਆ ਜਿਸ ਦੇ ਤਹਿਤ ਇਹ 75-ਕਿ.ਮੀ. ਪ੍ਰਤੀ ਘੰਟਾ, ਇਕ 15 ਲੀਟਰ ਪੈਟਰੋਲ ਟੈਕੀ ਤੇ 580-ਕਿ.ਮੀ ਚੱਲ ਸਕਦਾ ਹੈ, ਜਿਥੇ ਆਮ ਤੌਰ ਤੇ ਇਸ ਤਰ੍ਹਾਂ ਦੇ ਵਾਹਨ 15 ਤੋ 20 ਕਿ.ਮੀ. ਪ੍ਰਤੀ ਲੀਟਰ ਚਲ ਸਕਦੇ ਹਨ।
ਡਾ. ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਇੰਸਟੀਚਿਊਟ ਦੀ ਇਹ ਚੌਥੀ ਉਪਲੱਬਧੀ ਹੈ ਅਤੇ ਪਹਿਲੇ ਬਣਾਏ ਗਏ 2 ਵਾਹਨਾਂ ਨੇ ਨੈਸ਼ਨਲ ਇਨਾਮ ਵੀ ਜਿੱਤੇ।
Punjab Post Daily Online Newspaper & Print Media