Wednesday, September 30, 2026

ਡੀ.ਪੀ.ਐਸ ਸਕੂਲ ਦੇ ਮਧੁਰ, ਜਾਇਨਾਪ੍ਰੀਤ ਤੇ ਰਾਵੀ ਸਰਵਸਰੇਸ਼ਠ ਖਿਡਾਰੀ ਐਲਾਨੇ ਗਏ

PPN3005201508

ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ ਸੱਗੂ) – ਦਿੱਲੀ ਪਬਲਿਕ ਸਕੂਲ ਦੇ ਸਫਲ ਅਤੇ ਜੇਤੂ ਖਿਡਾਰੀਆਂ ਅਤੇ ਵਿਦਿਆਰਥੀਆਂ ਲਈ ਅੱਜ ਦਾ ਦਿਨ ਅਨਮੋਲ ਸੀ ਜੱਦਕਿ ਉਨ੍ਹਾਂ ਦੀ ਪ੍ਰਤਿਭਾ ਅਤੇ ਕੁਸ਼ਲਤਾ ਨੂੰ ਸਕੂਲ ਵੱਲੋ ਸਪੈਕਟਰ ਅਵਾਰਡ ਸਮਾਰੋਹ ਵਿਚ ਮਾਨ ਮਿਲਿਆ।ਇਸ ਸ਼ਾਨਦਾਰ ਪ੍ਰੋਗਰਾਮ ਵਿਚ ਡੀ.ਪੀ.ਐਸ. ਦੇ ਲਗਭਗ 171-ਖਿਡਾਰੀਆਂ ਅਤੇ ਹੋਰ ਖੇਤਰਾਂ ਵਿਚ ਕੁਸ਼ਲ ਖਿਡਾਰੀਆਂ ਨੂੰ ਖਾਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿਚ ਗਾਈਕੀ ਸੰਗੀਤ, ਚਿਤਰਕਾਰੀ ਅਤੇ ਹੋਰ ਕਲਾਕਾਰ ਸ਼ਾਮਿਲ ਸਨ।
ਇਸ ਮੌਕੇ ਤੇ ਨੈਸਨਲ ਪਧੱਰ ਦੇ ਕਾਂਸਯ ਜੇਤੂ ਨਿਸਾਨੇਬਾਜ ਮਧੁਰ ਅਰੋੜਾ ਜਿਸ ਨੇ ਚੈਂਪੀਅਨ ਤੇ ਚੈਂਪੀਅਨ ਟਰਾਫੀ ਵੀ ਰਾਜ ਪੱਧਰ ਦੇ ਨਿਸ਼ਾਨੇਬਾਜ ਮੁਕਾਬਲੇ ਵਿਚ ਜਿੱਤੀ ਨੂੰ ਸਰਵਸ੍ਰੇਸ਼ਠ ਖਿਡਾਰੀ ਐਲਾਨਿਆ ਗਿਆ। ਮਧੁਰ ਨੂੰ ਸਵ: ਪਰਮਿੰਦਰ ਸਿੰਘ ਮੈਮੋਰੀਅਲ ਟਰਾਫੀ’ ਵਜੋ ਵੀ ਨਿਵਾਜਇਆ ਗਿਆ ਜੋ ਕਿ ਡੀ.ਪੀ.ਐਸ. ਦੇ ਖਿਡਾਰੀ ਪਰਮਿੰਦਰ ਸਿੰਘ ਦੀ ਮਿੱਠੀ ਯਾਦ ਵਿਚ ਉਲੇਖੀ ਗਈ ਸੀ।
ਨੈਸ਼ਨਲ ਪੱਧਰ ਦੀ 2 ਸੋਨੇ ਦੇ ਤਗਮੇ ਜੇਤੂ ਸਕੇਟਰ ਜਾਇਨਾਪ੍ਰੀਤ ਕੌਰ ਨੂੰ ਸਰਵਸਰੇਸ਼ਠ ਮਹਿਲਾ ਖਿਡਾਰੀ ਐਲਾਨਿਆ ਗਿਆ। ਇਸ ਦੇ ਨਾਲ 35 ਕਿ.ਮੀ. ਸਕੇਟਿੰਗ ਕਰਨ ਅਤੇ ਜਿਲ੍ਹਾ ਸਕੇਟਿੰਗ ਚੈਂਪੀਅਨਸ਼ਿਪ ਦੀ ਪਦਕ ਜੇਤੂ 7 ਸਾਲਾਂ ਨਿੱਕੀ ਜਿਹੀ ਸਕੇਟਰ ਰਾਵੀ ਬਾਜਵਾ ਨੂੰ ਜੂਨੀਅਰ ਸਪੋਰਟਸਗਰਲ ਦੇ ਖਿਤਾਬ ਨਾਲ ਨਵਾਜਇਆ ਗਿਆ। ਰਾਵੀ ‘ਲਿੰਮਕਾ ਬੁੱਕ ਆਫ ਰਿਕਾਰਡ’ ਦੀ ਉਮੀਦਵਾਰ ਹੈ ਜਿਸ ਨੇ ਸਭ ਤੋ ਘਟ ਉਮਰ ਵਿਚ ਇਕ ਲੰਬੀ 35 ਕਿਲੋਮੀਟਰ ਦੀ ਦੂਰੀ ਤਹਿ ਕੀਤੀ।
ਇਸ ਖਾਸ ਮੌਕੇ ਤੇ ਗਿਆਨ ਦੀ ਦੇਵੀ ”ਸਰਸਵਤੀ” ਨੂੰ ਸਰਸਵਤੀ ਵੰਦਨਾ ਨਾਲ ਅਰਪਿਤ ਕਰਕੇ ਅਤੇ ਗਣੇਸ਼ ਸਤੁਤੀ ਨਾਲ ਇਕ ਮਨਮੋਹਕ ਸੂਫੀ ਸੰਗੀਤ ਦੇ ਰੰਗਾਂ ਨਾਲ ਇਸ ਸਵੇਰ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮੇਹਮਾਨ ਡਾ. ਜਤਿੰਦਰ ਸਿੰਘ ਪੰਨੂ ਐਮ.ਡੀ., ਡਾ. ਪੀ.ਐਸ.ਪੀ. ਮੈਮੋਰੀਅਲ ਜਨਤ ਹਸਪਤਾਲ ਦੇ ਨਾਲ ਖਾਸ ਮਹਿਮਾਨ ਸ੍ਰੀ ਰਾਜਿੰਦਰ ਸਿੰਘ ਦਸਤਕ ਰੰਗਮੰਚ ਦੇ ਪ੍ਰਧਾਨ ਦਾ ਨਿੱਘਾ ਸਵਾਗਤ ਸਕੂਲ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਸਿੰਘ ਦੇ ਨਾਲ ਸਕੂਲ ਪ੍ਰਬੰਧਕ ਕਮੇਟੀ ਦੇ ਮੈਬਰ ਸ਼੍ਰੀ ਆਕਾਸ਼ ਖੰਡੇਲਵਾਲ ਨੇ ਫੂਲਾਂ ਨਾਲ ਕੀਤਾ ।
ਇਸ ਇਨਾਮ ਵੰਡ ਸਮਾਰੋਹ ਵਿਚ ਨੰਨੇ ਉਸਤਾਦ ਪ੍ਰੋਗਰਾਮ ਦੇ ਜੇਤੂ ਸਕੂਲ ਬੈਂਡ ਦੇ ਆਰਯ ਸੇਖੋ ਦੇ ਨਾਲ 5 ਹੋਰ ਸਾਜਬਾਜ ਜਿਨ੍ਹਾਂ ਕੀ ਬੋਰਡ ਅਤੇ ਸੰਗੀਤਾਕਾਰੀ ਵਿਚ ਕਰਨ ਔਲਖ ਅਤੇ ਰਿਤਿਵਕ, ਗਿਟਾਰ ਸਾਜ ਮਾਧਵੁ  ਨਾਲ ਡਰਮਰ ਰਿਤਿਸ਼ ਅਤੇ ਤਬਲਾਵਾਦਕ ਆਕਾਸ਼ ਨੂੰ ਸਨਮਾਨਿਤ ਕੀਤਾ ਗਿਆ। ਰਾਜ ਪੱਧਰ ਦਾ ਕ੍ਰਿਕੇਟ ਅਭਿਸੇਕ ਸ਼ਰਮਾਂ ਦੇ ਨਾਲ 16 ਹੋਰ ਕ੍ਰਿਕੇਟਰਾਂ  ਨੂੰ ਇਨਾਮ ਦਿਤੇ ਗਏ। ਰਾਜ ਪੱਧਰ ਦੇ ਬੇਡਮਿੰਟਨ ਦੇ ਤਿੰਨ ਖਿਡਾਰੀਆਂ ਅਵਨੀਤ ਕੌਰ, ਰਾਜਕਵਰ ਸਿੰਘ, ਜਗਜੀਤ ਸਿੰਘ ਫੀਂਫਸਾ ਨੂੰ ਸਮਾਨ ਦਿਤਾ। ਚੇਸ ਦੇ ਦੋ ਖਿਡਾਰੀ ਦਵਿੰਦਰ  ਸਾਹੂ ਅਤੇ ਮਹਿਕ ਵਿਰਕ ਦੇ ਨਾਲ ਪੰਜ ਸਕੇਟਰਾਂ, 10 ਬਾਸਕਿਟਬਾਲ ਖਿਡਾਰੀ, 11 ਰੰਗਮੰਚ ਦੇ ਅਦਾਕਾਰਾਂ, 20 ਗੀਤਕਾਰਾਂ, 23 ਡਾਂਸਰਾਂ, 21 ਫੁਟਬਾਲ ਦੇ ਖਿਡਾਰੀ ਜਿਨ੍ਹਾਂ ਵਿਚ 5 ਰਾਜ ਪੱਧਰ ਦੇ ਖਿਡਾਰੀ ਕੰਵਲਜੀਤ ਸਿੰਘ ਖਹਿਰਾ, ਬਿਕ੍ਰਮਜੀਤ ਸੇਖੋਂ, ਹਰਕਿਰਤ ਖਹਿਰਾ, ਇਮਾਨ ਨਾਰਾਇਣ ਸਿੰਘ ਕੰਗ, ਕਰਣਬੀਰ ਸਿੰਘ ਜੋਸ਼ਨ ਆਦਿ ਨੂੰ ਇਨਾਮ ਵੰਡ ਗਏ। ਟੇਨਿਸ ਦੇ ਖਿਡਾਰੀ ਅਨਾਹਤ ਪਨੂੰ, ਜੇਰੂਲ ਰੋਹੇਵਾਲ, ਤਾਬੀਸ਼ਾ ਸ੍ਰੀਵਾਸਤਵ ਤੋ ਇਲਾਵਾ ਹੋਰ ਖੇਤਰਾਂ ਵਿਚ ਕੁਸ਼ਲ 16 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply