Wednesday, September 30, 2026

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦਸਵੀਂ ਦਾ ਨਤੀਜਾ 100% ਰਿਹਾ

PPN3005201513

ਜੰਡਿਆਲਾ ਗੁਰੂ, 30 ਮਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦਾ ਦਸਵੀਂ ਕਲਾਸ ਦਾ ਨਤੀਜਾ 100% ਰਿਹਾ ਤੇ ਬੱਚਿਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ।4 ਬੱਚੇ 10 ਗਰੇਡ ਵਿੱਚ ਪਾਸ ਹੋਏ।16 ਬੱਚੇ 9-10 ਗਰੇਡ ਵਿੱਚ ਪਾਸ ਹੋਏ ।29 ਬੱਚੇ 8-9 ਗਰੇਡ ਵਿੱਚ ਪਾਸ, 41 ਬੱਚੇ 7-8 ਗਰੇਡ ਵਿੱਚ ਪਾਸ ਹੋਏ।ਗੁਰਲੀਨ ਕੌਰ, ਪ੍ਰਭਲੀਨ ਕੌਰ, ਤੇਜਕੀਰਤ ਸਿੰਘ ਤੇ ਮਨਪ੍ਰੀਤ ਕੌਰ ਨੇ 10 ਗਰੇਡ ਭਾਵ 100% ਨੰਬਰ ਲੈ ਕੇ ਪ੍ਰੀਖਿਆ ਪਾਸ ਕੀਤੀ ।ਸ਼ਭਨੂਰ ਕੌਰ, ਮਨਪ੍ਰੀਤ ਕੌਰ, ਗੁਰਲੀਨ ਕੌਰ, ਹੇਮਨਦੀਪ ਕੌਰ, ਪ੍ਰਨੀਤ ਕੌਰ, ਹਰਮਨਜੀਤ ਕੌਰ, ਰਮਨਬੀਰ ਕੌਰ, ਹਰਨੂਰ ਸਿੰਘ, ਕਰਨਬੀਰ ਹੁੰਦਲ, ਰਾਜਕਰਨਪ੍ਰੀਤ ਸਿੰਘ, ਜਸਕਰਨਪ੍ਰੀਤ ਸਿੰਘ, ਕਿਰਨਬੀਰ ਕੌਰ, ਤਰੁਨਪ੍ਰੀਤ ਕੌਰ, ਹਰਪ੍ਰੀਤ ਕੌਰ, ਕਿਰਨਦੀਪ ਕੌਰ, ਨਾਜ਼ਦੀਪ ਕੌਰ ਨੇ 9-10 ਗਰੇਡ ਪ੍ਰੀਖਿਆ ਪਾਸ ਕੀਤੀ ਤੇ 95% ਤੋਂ ਵੱਧ ਅੰਕ ਪ੍ਰਾਪਤ ਕੀਤੇ।ਮੈਰਿਟ ਵਿੱਚ 20 ਬੱਚਿਆ ਨੇ ਆਪਣਾ ਨਾਮ ਦਰਜ ਕਰਵਾਇਆ।ਇਸ ਨਤੀਜੇ ਤੋਂ ਬਾਅਦ ਸਕੂਲ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਸੀ।ਬੱਚਿਆਂ ਨੂੰ ਸਕੂਲ ਦੀ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੂਰੀ, ਪ੍ਰਿੰਸੀਪਲ ਅਮਨ ਥਿੰਦ, ਅਮਰਪ੍ਰੀਤ ਕੌਰ ਤੇ ਸਾਰੇ ਸਟਾਫ ਨੇ ਵਧਾਈ ਦਿੱਤੀ।ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੂਰੀ ਨੇ ਦੱਸਿਆ ਕਿ ਇਸ ਸਕੂਲ ਦੇ ਮਿਹਨਤੀ ਸਟਾਫ ਦਾ ਨਤੀਜਾ ਹੈ ਕਿ ਹਰ ਸਾਲ ਵੱਧ ਤੋਂ ਵੱਧ ਬੱਚੇ ਮੈਰਿਟ ਵਿੱਚ ਆ ਰਹੇ ਹਨ ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply