ਜੰਡਿਆਲਾ ਗੁਰੂ, 30 ਮਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਨਗਰ ਕੋਂਸਲ ਚੋਣਾ ਦੋਰਾਨ ਸ਼ਹਿਰ ਵਾਸੀਆ ਨਾਲ ਕੀਤੇ ਵਾਅਦੇ ਜਲਦੀ ਹੀ ਪੂਰੇ ਕੀਤੇ ਜਾ ਰਹੇ ਹਨ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਨਗਰ ਕੋਂਸਲ ਵਿਚ ਆਪਣੇ ਦਫ਼ਤਰ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਨੀ ਸ਼ਰਮਾ ਮੀਤ ਪ੍ਰਧਾਨ ਨਗਰ ਕੋਂਸਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਪ੍ਰਮੁੱਖ ਮੰਗ ਸੀ ਕਿ ਜਦੋਂ ਸ਼ਹਿਰ ਜਾਂ ਆਸ-ਪਾਸ ਦੇ ਇਲਾਕੇ ਵਿਚ ਕੋਈ ਅੱਗ ਲੱਗਣ ਦੀ ਦੁਰਘਟਨਾ ਹੁੰਦੀ ਹੈ ਤਾਂ ਅੰਮ੍ਰਿਤਸਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਘਟਨਾ ਸਥਾਨ ਤੱਕ ਪਹੁੰਚਦਿਆਂ, ਘੱਟੋ-ਘੱਟ ਇੱਕ ਘੰਟੇ ਦਾ ਸਮਾਂ ਲੱਗ ਜਾਦਾ ਹੈ।ਜਿਸ ਕਰਕੇ ਅੱਗ ਲੱਗੀ ਜਗ੍ਹਾ ਉੱਪਰ ਕਾਫੀ ਜਾਨੀ ਮਾਲੀ ਨੁਕਸਾਨ ਹੋ ਜਾਦਾ ਹੈ।ਉਹਨਾ ਕਿਹਾ ਕਿ ਸ਼ਹਿਰ ਵਾਸੀਆਂ ਦੀ ਇਸ ਪ੍ਰਮੁੱਖ ਮੰਗ ਤੋਂ ਇਲਾਵਾ ਸ਼ਹਿਰ ਵਿਚ ਇਕੋ ਇਕ ਗਰਾਊਂਡ ਦੀ ਮੁਰੰਮਤ ਕਰਵਾਉਣ ਲਈ ਨਗਰ ਕੋਂਸਲ ਦੀ ਪਹਿਲੀ ਹੀ ਹੋਈ ਮੀਟਿੰਗ ਵਿੱਚ ਮਤੇ ਪ੍ਰਵਾਨਗੀ ਲਈ ਪੰਜਾਬ ਸਰਕਾਰ ਨੂੰ ਭੇਜ ਦਿੱਤੇ ਗਏ ਹਨ।ਗਰਾਊਂਡ ਦੀ ਮੁਰੰਮਤ ਲਈ 30 ਲੱਖ ਦੇ ਕਰੀਬ ਲੱਗਣ ਦੀ ਸੰਭਾਵਨਾ ਲਗਾਈ ਗਈ ਹੈ।ਸੰਨੀ ਸ਼ਰਮਾ ਨੇ ਕਿਹਾ ਕਿ ਲਗਭਗ ਸਾਰਾ ਸ਼ਹਿਰ ਇਸ ਗਰਾਊਂਡ ਵਿਚ ਸਵੇਰੇ ਸ਼ਾਮ ਸੈਰ ਕਰਨ ਅਤੇ ਖੇਡਣ ਲਈ ਨੋਜਵਾਨਾਂ ਦਾ ਹੜ੍ਹ ਆਇਆ ਹੁੰਦਾ ਹੈ।ਪਰ ਗਰਾਊਂਡ ਦੀ ਤਰਸਯੋਗ ਹਾਲਤ ਹੋਣ ਕਰਕੇ ਇਸਨੂੰ ਪਹਿਲ ਦੇ ਆਧਾਰ ਤੇ ਠੀਕ ਕਰਵਾਉਣ ਲਈ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਵੀ ਨਿੱਜੀ ਤੋਰ ਤੇ ਦਿਨਚਸਪੀ ਲੈ ਰਹੇ ਹਨ।ਪੱਤਰਕਾਰਾ ਨਾਲ ਗੱਲਬਾਤ ਕਰਨ ਮੋਕੇ ਦਫ਼ਤਰ ਵਿਚ ਉਹਨਾ ਦੇ ਨਾਲ ਜਸਬੀਰ ਸਿੰਘ ਜੱਸ, ਸੂਰਜ ਪੇਂਟਰ, ਰਾਕੇਸ਼ ਕੁਮਾਰ ਟੋਨੀ, ਅੰਮ੍ਰਿਤਲਾਲ ਖੰਨਾ ਆਦਿ ਹਾਜ਼ਿਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media