Sunday, September 20, 2026

ਮੰਤਰੀ ਅਨਿਲ ਜੋਸ਼ੀ ਨੇ ਕੀਤਾ ਵਾਰਡ ਨੰਬਰ 14 ਦਾ 4 ਘੰਟਿਆਂ ਦਾ ਦੋਰਾ

PPN3105201506
ਅੰਮ੍ਰਿਤਸਰ, 31 ਮਈ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 14 ਵਿਚ ਪੇਂਦੇ ਗੁਰੂ ਹਰਿ ਰਾਇ ਐਵਨਿਊ, ਵਾਈਟ ਐਵਨਿਊ, ਹਿੰਮਤ ਸਿੰਘ ਨਗਰ, ਲਕਸ਼ ਵਿਹਾਰ, ਨਿਊ ਗਰੀਨ ਫੀਲਡ, ਪਿੰਡ ਗਾਗਰ ਵਾਲਾ ਆਦਿ ਇਲਾਕਿਆਂ ਦਾ 4 ਘੰਟਿਆਂ ਦਾ ਦੋਰਾ ਕਰਕੇ ਘਰ ਘਰ ਜਾ ਕੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਓਹਨਾ ਕੋਲੋਂ ਇਲਾਕੇ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁਛਿਆ।ਇਸ ਦੋਰਾਨ ਸ਼੍ਰੀ ਜੋਸ਼ੀ ਨੇ ਇਹਨਾਂ ਇਲਾਕਿਆਂ ਵਿਚ ਚਲ ਰਹੇ ਸੀਵਰੇਜ ਦੇ ਅਤੇ ਸੜਕਾਂ ਦੇ ਕੰਮਾਂ ਦਾ ਜਾਇਜ਼ਾ ਲਿਆ।ਸ਼੍ਰੀ ਜੋਸ਼ੀ ਨੇ ਕਿਹਾ ਕੀ ਇਹਨਾ ਇਲਾਕਿਆਂ ਵਿਚ ਲਗਭਗ ਸੀਵਰੇਜ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਕੁੱਝ ਰਹਿੰਦੀਆਂ ਗਲੀਆਂ ਨੂੰ ਵੀ ਜਲਦ ਤੋ ਜਲਦ ਬਣਵਾ ਦਿਤਾ ਜਾਵੇਗਾ।ਇਲਾਕਾ ਨਿਵਾਸੀਆਂ ਨੇ ਸ਼੍ਰੀ ਜੋਸ਼ੀ ਨੂੰ ਸਨਮਾਨਿਤ ਕੀਤਾ ਅਤੇ ਉਹਨਾ ਦਾ ਕਰਵਾਏ ਗਏ ਵਿਕਾਸ ਕੰਮਾਂ ਲਈ ਧੰਨਵਾਦ ਕੀਤਾ।ਇਸ ਦੋਰੇ ਦੋਰਾਨ ਸ਼੍ਰੀ ਜੋਸ਼ੀ ਨੇ ਗੁਰੂਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਵਿਖੇ ਨਤਮਸਤਕ ਹੋਏ, ਜਿਥੇ ਗੁਰਦੁਆਰਾ ਸਾਹਿਬ ਦੀ ਕਮੇਟੀ ਮੇੰਂਬਰ ਸ੍ਰ. ਕਿਰਪਾਲ ਸਿੰਘ, ਸ੍ਰ. ਦਰਸ਼ਨ ਸਿੰਘ ਬੋਪਾਰਾਏ ਆਦਿ ਨੇ ਉਨਾਂ ਨੂੰ ਸਿਰੋਪਾਉ ਭੇਟ ਕੀਤਾ। ਇਸ ਮੋਕੇ ਤੇ ਡਾ. ਸੁਭਾਸ਼ ਪੱਪ, ਪਰਿਤੋਸ਼ ਮਿਸ਼ਰਾ, ਬਿਕਰਮ ਦੱਤਾ, ਸੰਦੀਪ ਦੱਤਾ, ਰੂਪ ਲਾਲ, ਬਲਬੀਰ ਪੁੰਡੀਰ, ਸੰਦੀਪ ਭੁੱਲਰ, ਗੁਰਇਕਬਾਲ ਸਿੰਘ ਕਾਹਲੋਂ, ਸ੍ਰ. ਬਖਸ਼ੀਸ਼ ਸਿੰਘ, ਅਜੇ ਗਿੱਲ, ਜਗਜੀਤ ਬਲ ਕਾਲਾ, ਸੁਸ਼ੀਲ ਕੁਮਾਰ, ਪੰਕਜ ਸ਼ਰਮਾ, ਮੰਗਲ ਸਿੰਘ ਆਦਿ ਹਾਜਿਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply