Wednesday, March 18, 2026

ਨੀਲਾ ਤਾਰਾ ਸਾਕੇ ਦੀ 31ਵੀਂ ਸਾਲਨਾ ਯਾਦ ‘ਚ ਗੁ. ਬੰਗਲਾ ਸਾਹਿਬ ਵਿਖੇ ਹੋਵੇਗਾ ਅਰਦਾਸ ਸਮਾਗਮ

Amarjit Singh Pappuਨਵੀਂ ਦਿੱਲੀ, 1 ਜੂਨ (ਅੰਮ੍ਰਿਤ ਲਾਲ ਮੰਨਣ) – ਜੂਨ 1984 ਵਿੱਚ ਸ੍ਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਵਿਖੇ ਵਾਪਰੇ ਨੀਲਾ ਤਾਰਾ ਸਾਕੇ ਦੀ 31ਵੀਂ ਸਾਲਨਾ ਯਾਦ ਮੰਨਾਉਣ 4 ਜੂਨ ਵੀਰਵਾਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ. ਅਮਰਜੀਤ ਪੱਪੂ ਮੀਤ ਸਕਤੱਰ ਦਿ. ਸਿ. ਗੁ. ਪ੍ਰਬੰਧਕ ਕਮੇਟੀ ਨੇ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ। ਸ. ਅਮਰਜੀਤ ਸਿੰਘ ਪੱਪੂ ਵਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇਸ ਸਾਕੇ ਦੀ ਯਾਦ ਵਿੱਚ ਕਲ੍ਹ, ਮੰਗਲਵਾਰ 2 ਜੂਨ ਨੂੰ ਸਵੇਰੇ 9 ਵਜੇ ਗੁ. ਬੰਗਲਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ।4 ਜੂਨ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਦੀ ਸਮਾਪਤੀ ਉਪਰੰਤ ਗੁ. ਸੀਸ ਗੰਜ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਹਰਜੀਤ ਗੁਰਦੀਪ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਦੇ ਕੀਰਤਨੀ ਜੱਥੇ ਗੁਰ ਸ਼ਬਦ ਦਾ ਕੀਰਤਨ ਕਰਨਗੇ ਅਤੇ ਹਜ਼ੂਰੀ ਢਾਡੀ ਭਾਈ ਹਰਭਜਨ ਸਿੰਘ ਢਾਡੀ ਪ੍ਰਸੰਗ ਰਾਹੀਂ ਨੀਲਾਤਾਰਾ ਸਾਕੇ ਬਾਰੇ ਜਾਣਕਾਰੀ ਦੇਣਗੇ। ਇਸ ਮੌਕੇ ਪੰਥਕ ਆਗੂ ਇਸ ਸਾਕੇ ਵਿੱਚ ਹੋਏ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾ ਦੇ ਫੁਲ ਭੇਂਟ ਕਰਨਗੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply