Tuesday, February 3, 2026

ਸੂਰਜੀ ਊਰਜਾ ਤੋਂ 500 ਮੈਗਾਵਾਟ ਬਿਜਲੀ ਪੈਦਾ ਕਰਨ ਦਾ ਟੀਚਾ ਮਿਥਿਆ ਗਿਆ -ਸੰਧੂ

ਕਿਸਾਨਾਂ ਲਈ ਨਵੇਕਲੀ ਸਕੀਮ ਲਾਗੂ, ਘਰਾਂ ਦੀਆਂ ਛੱਤਾਂ ‘ਤੇ ਪਲਾਂਟ ਨਾਲ 85 ਫੀਸਦੀ ਬਿਜਲੀ ਦੀ ਬੱਚਤ

PPN0106201513

ਅੰਮ੍ਰਿਤਸਰ, 1 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਬਿਜਲੀ ਦੀ ਵੱਧ ਰਹੀ ਮੰਗ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ 31 ਮਾਰਚ 2016 ਤੱਕ ਸੂਰਜੀ ਊਰਜਾ ਤੋਂ 500 ਮੈਗਾਵਾਟ ਬਿਜਲੀ ਪੈਦਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਕੋਈ ਵੀ ਕਿਸਾਨ ਜਿਸ ਦੇ ਨਾਮ ‘ਤੇ ਪਿਛਲੇ ਤਿੰਨ ਸਾਲਾਂ ਤੋਂ ਜਮੀਨ ਚਲੀ ਆ ਰਹੀ ਹੋਵੇ ਉਹ ਆਪਣੀ ਜਮੀਨ ਵਿੱਚ ਸੋਲਰ ਪਾਵਰ ਪਲਾਂਟ ਲਗਾ ਸਕਦਾ ਹੈ। ਇੱਕ ਮੈਗਾਵਾਟ ਤੋਂ ਲੈ ਕੇ 2.5 ਮੈਗਾਵਾਟ ਤੱਕ ਦੀ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟ ਲਗਾਏ ਜਾ ਸਕਦੇ ਹਨ ਤੇ ਇੱਕ ਮੈਗਾਵਾਟ ਦਾ ਸੋਲਰ ਪਾਵਰ ਪਲਾਂਟ ਲਗਾਉਣ ਲਈ 5 ਏਕੜ ਰਕਬੇ ਦੀ ਜਰੂਰਤ ਹੁੰਦੀ ਹੈ। ਇਹ ਜਾਣਕਾਰੀ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੇ ਨਵ ਨਿਯੁਕਤ ਚੇਅਰਮੈਨ ਸ. ਉਪਕਾਰ ਸਿੰਘ ਸੰਧੂ ਨੇ ਮਾਸਟਰ ਸੱਜਣ ਸਿੰਘ ਸਿੱਧੂ ਦੀ ਖੈਰਾਬਾਦ ਰੋਡ ਸਥਿਤ ਰਿਹਾਇਸ਼ ਤੇ ਆਯੋਜਿਤ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਸੋਲਰ ਪਾਵਰ ਪਲਾਂਟ ਤੋਂ ਤਿਆਰ ਕੀਤੀ ਗਈ ਬਿਜਲੀ ਖਰੀਦਣ ਦਾ 25 ਸਾਲ ਲਈ ਇਕਰਾਰ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇੱਕ ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ ਸੋਲਰ ਪਾਵਰ ਪਲਾਂਟ ‘ਤੇ ਕਰੀਬ 7 ਕਰੋੜ ਰੁਪਏ ਦੀ ਲਾਗਤ ਆਉਂਦੀ ਹੈ ਅਤੇ ਇਸ ਤੋਂ ਹਰੇਕ ਸਾਲ ਕਰੀਬ 1 ਕਰੋੜ ਰੁਪਏ ਤੱਕ ਦੀ ਬਿਜਲੀ ਪੈਦਾ ਹੋਵੇਗੀ ਅਤੇ ਸੋਲਰ ਪਾਵਰ ਪਲਾਂਟ ਦੀ ਲਾਗਤ 8-9 ਸਾਲਾਂ ਵਿੱਚ ਹੀ ਪੂਰੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਵਿੱਚ ਲਗਾਏ ਗਏ ਸੋਲਰ ਪਾਵਰ ਪਲਾਂਟ ਤੋਂ 200 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੋ ਰਹੀ ਹੈ ਅਤੇ 229 ਮੈਗਾਵਾਟ ਦੀ ਸਮੱਰਥਾ ਵਾਲੇ ਹੋਰ ਸੋਲਰ ਪਾਵਰ ਪਲਾਂਟ ਲਗਾਉਣ ਲਈ ਮਨਜੂਰੀ ਦਿੱਤੀ ਜਾ ਚੁੱਕੀ ਹੈ।ਇਸ ਮੌਕੇ ਪ੍ਰੋ: ਬਲਰਾਜ ਸਿੰਘ, ਪ੍ਰੋ: ਜਸਬੀਰ ਸਿੰਘ ਰਟੋਲ, ਨੰਬਰਦਾਰ ਗੱਜਣ ਸਿੰਘ, ਕਰਨੈਲ ਸਿੰਘ, ਪz ਜੁਗਰਾਜ ਸਿੰਘ, ਸ ਜੋਬਨਦੀਪ ਸਿੰਘ, ਸ ਸ਼ਮਸ਼ੇਰ ਸਿੰਘ ਗਿੱਲ, ਨੰਬਰਦਾਰ ਭਗਵੰਤ ਸਿੰਘ ਸ. ਚਰਨਜੀਤ ਸਿੰਘ ਭਮਰਾ, ਦਲਜੀਤ ਸਿੰਘ ਖੰਘੂੜਾ ਗੁਲਬਾਗ ਸਿੰਘ ਮਿੱਠੂ, ਖੁਸ਼ਵਿੰਦਰ ਸਿੰਘ ਆਦਿ ਹਾਜਰ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply